ਸਾਬਕਾ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਭਾਰਤ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਕ੍ਰਿਕਟ ਵਿਚ ਵਾਪਸੀ ਦੀ ਕਵਾਇਦ ਸ਼ੁਰੂ ਕਰਨ ਤੋਂ ਪਹਿਲਾਂ ਆਪਣੀਆਂ ਸੱਟਾਂ ਤੋਂ ਠੀਕ ਹੋਣ ਲਈ ਪੂਰਾ ਸਮਾਂ ਲੈਣਾ ਚਾਹੀਦਾ। ਪਿਛਲੇ ਸਾਲ ਦਸੰਬਰ ਵਿਚ ਪੰਤ ਇਕ ਸੜਕ ਦੁਰਘਟਨਾ ਵਿਚ ਜ਼ਖਮੀ ਹੋ ਗਏ ਸਨ। ਇਸ ਸਮੇਂ ਉਹ ਆਪਣੀਆਂ ਸੱਟਾਂ ਦੇ ਇਲਾਜ ਤੋਂ ਬਾਅਦ ਉਭਰਨ ਦੀ ਪ੍ਰਕਿਰਿਆ ਵਿਚ ਹਨ।
ਸਾਬਕਾ ਭਾਰਤੀ ਕਪਤਾਨ ਗਾਂਗੁਲੀ ਨੇ ਕਿਹਾ ਕਿ ਦਿੱਲੀ ਕੈਪੀਟਲਸ ਫ੍ਰੈਂਚਾਈਜੀ ਨਿਸ਼ਚਿਤ ਤੌਰ ‘ਤੇ ਆਉਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ ਸੈਸ਼ਨ ਵਿਚ ਆਪਣੇ ਵਿਕਟ ਕੀਪਰ ਬੱਲੇਬਾਜ਼ ਦੀ ਕਮੀ ਮਹਿਸੂਸ ਕਰੇਗੀ। ਪਿਛਲੇ ਕੁਝ ਸੈਸ਼ਨ ਤੋਂ ਪੰਤ ਦਿੱਲੀ ਕੈਪੀਟਲਸ ਦੇ ਕਪਤਾਨ ਰਹੇ ਹਨ। ਗਾਂਗੁਲੀ ਇਸ ਟੀਮ ਤੋਂ ਕ੍ਰਿਕਟ ਡਾਇਰੈਕਟਰ ਵਜੋਂ ਜੁੜੇ ਹਨ। ਗਾਂਗੁਲੀ ਨੇ ਆਈਪੀਐੱਲ ਫ੍ਰੈਂਚਾਈਜੀ ਵੱਲੋਂ ਜਾਰੀ ਨੋਟ ਵਿਚ ਕਿਹਾ ਮੈਨੂੰ ਪੂਰਾ ਭਰੋਸਾ ਹੈ ਕਿ ਰਾਸ਼ਟਰੀ ਟੀਮ ਨੂੰ ਉਨ੍ਹਾਂ ਦੀ ਕਮੀ ਮਹਿਸੂਸ ਹੋਵੇਗੀ।
ਇਹ ਵੀ ਪੜ੍ਹੋ : ਸਰਕਾਰ ਨੇ ਪਾਨ-ਮਸਾਲਾ ਅਤੇ ਹੋਰ ਤੰਬਾਕੂ ਉਤਪਾਦਾਂ ‘ਤੇ GST ਸੈੱਸ ਦੀ ਅਧਿਕਤਮ ਦਰ ਕੀਤੀ ਤੈਅ
ਉਹ ਨੌਜਵਾਨ ਹਨ ਤੇ ਉਸ ਦੇ ਕਰੀਅਰ ਵਿਚ ਕਾਫੀ ਸਮਾਂ ਬਚਿਆ ਹੈ। ਉਹ ਖਾਸ ਖਿਡਾਰੀ ਹੈ ਤੇ ਉਸ ਨੂੰ ਪੂਰੀ ਤਰ੍ਹਾਂ ਠੀਕ ਹੋਣ ਲਈ ਪੂਰਾ ਸਮਾਂ ਲੈਣਾ ਚਾਹੀਦਾ ਹੈ। ਅਸੀਂ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹਾਂ ਤੇ ਮੈਂ ਉਨ੍ਹਾਂ ਨੂੰ ਮਿਲਾਂਗਾ ਵੀ। ਗਾਂਗੁਲੀ IPL 2023 ਪਲਾਅ ਤੋਂ ਪਹਿਲਾਂ ਅਰੁਣ ਜੇਟਲੀ ਸਟੇਡੀਅਮ ਵਿਚ ਟੀਮ ਦੇ ਸੈਸ਼ਨ ਸਾਬਕਾ ਕੈਂਪ ਦੌਰਾਨ ਸਾਰੇ ਖਿਡਾਰੀਆਂ ਦੀ ਫਿਟਨੈੱਸ ‘ਤੇ ਨਜ਼ਰ ਲਗਾਏ ਹਨ। ਡੇਵਿਡ ਵਾਰਨਰ (ਇਸ ਸੈਸ਼ਨ ਵਿਚ ਦਿੱਲੀ ਕੈਪੀਟਲਸ ਦੇ ਕਪਤਾਨ) ਬਾਰੇ ਪੁੱਛਣ ‘ਤੇ ਗਾਂਗੁਲੀ ਨੇ ਕਿਹਾ ਕਿ ਉਹ ਟੀਮ ਦੀ ਅਗਵਾਈ ਲਈ ਉਤਸੁਕ ਹਨ। ਉਹ ਸ਼ਾਨਦਾਰ ਖਿਡਾਰੀ ਹਨ। ਉਨ੍ਹਾਂ ਨੇ ਕਾਫੀ ਦੌੜਾਂ ਬਣਾਈਆਂ ਹਨ ਤੇ ਉਹ ਕਾਫੀ ਤਜਰਬੇਕਾਰ ਵੀ ਹਨ।
ਵੀਡੀਓ ਲਈ ਕਲਿੱਕ ਕਰੋ -: