ਤੁਸੀਂ ਫਿਲਮਾਂ ਵਿੱਚ ਅਜਿਹੇ ਕਈ ਇਤਫ਼ਾਕ ਜ਼ਰੂਰ ਦੇਖੇ ਹੋਣਗੇ ਜਦੋਂ ਇੱਕ ਪੁਲਿਸ ਮੁਲਾਜ਼ਮ ਨੂੰ ਇੱਕ ਮਹਿਲਾ ਚੋਰ ਨਾਲ ਪਿਆਰ ਹੋ ਜਾਂਦਾ ਹੈ ਜਾਂ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੂੰ ਇੱਕ ਚੋਰ-ਲੁਟੇਰੇ ਨਾਲ ਪਿਆਰ ਹੋ ਜਾਂਦਾ ਹੈ, ਪਰ ਕੀ ਤੁਸੀਂ ਅਸਲ ਜ਼ਿੰਦਗੀ ਵਿੱਚ ਅਜਿਹੀ ਘਟਨਾ ਕਦੇ ਸੁਣੀ ਜਾਂ ਵੇਖੀ ਹੈ? ਅੱਜ ਕੱਲ੍ਹ ਇੱਕ ਅਜਿਹਾ ਮਾਮਲਾ ਚਰਚਾ ਵਿੱਚ ਹੈ, ਜਿਸ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ।
ਦਰਅਸਲ, ਜਰਮਨੀ ਵਿੱਚ ਇੱਕ ਆਦਮੀ ਨੂੰ ਇੱਕ ਮਹਿਲਾ ਪੁਲਿਸ ਮੁਲਾਜ਼ਮ ਅਤੇ ਉਹ ਵੀ ਇੱਕ ਇੰਸਪੈਕਟਰ ਨਾਲ ਪਿਆਰ ਹੋ ਜਾਂਦਾ ਹੈ ਅਤੇ ਦਿਲਚਸਪ ਗੱਲ ਇਹ ਹੈ ਕਿ ਇਹ ਵਿਅਕਤੀ ਪਹਿਲਾਂ ਵੀ ਲੋਕਾਂ ਨੂੰ ਧੋਖਾ ਦੇਣ ਅਤੇ ਡਕੈਤੀ ਕਰਨ ਦੇ ਦੋਸ਼ ਵਿੱਚ ਜੇਲ੍ਹ ਦੀ ਸਜ਼ਾ ਕੱਟ ਚੁੱਕਾ ਹੈ।
ਉਸ ਬੰਦੇ ਦਾ ਨਾਂ ਕੁਰਸਤ ਯਿਲਦੀਰਿਮ ਹੈ, ਜਿਸ ਨੂੰ ‘ਚੀਕੋ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਰਿਪੋਰਟ ਮੁਤਾਬਕ, ਜੇਲ ਜਾਣਾ ਕੁਰਸਤ ਲਈ ਫਾਇਦੇ ਦਾ ‘ਸੌਦਾ’ ਸਾਬਤ ਹੋਇਆ, ਕਿਉਂਕਿ ਉੱਥੇ ਜਾਣ ਤੋਂ ਬਾਅਦ ਉਸ ਦੀ ਕਿਸਮਤ ਨੇ ਉਸ ਦਾ ਇਸ ਤਰ੍ਹਾਂ ਸਾਥ ਦਿੱਤਾ ਕਿ ਉਸ ਨੇ ਇਕ ਝਟਕੇ ‘ਚ ਕਰੋੜਾਂ ਦੀ ਲਾਟਰੀ ਜਿੱਤ ਲਈ। ਇਸ ਤੋਂ ਬਾਅਦ ਉਸ ਦੇ ਅੱਗੇ-ਪਿੱਛੇ ਕੁੜੀਆਂ ਦੀ ਲਾਈਨ ਲੱਗ ਗਈ ਪਰ ਇਕ ਦਿਨ ਰਸਤੇ ਵਿਚ ਇਕ ਮਹਿਲਾ ਥਾਣੇਦਾਰ ਨੇ ਉਸ ਦਾ ਚਲਾਨ ਕੱਟ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਪਿਆਰ ਹੋ ਗਿਆ ਅਤੇ ਉਸ ਨੂੰ ਆਪਣੀ ਗਰਲਫ੍ਰੈਂਡ ਬਣਾ ਲਿਆ।
ਇਹ ਵੀ ਪੜ੍ਹੋ : ਸੜਕ ‘ਤੇ ਡਿੱਗਿਆ ਅਸਮਾਨ ‘ਚ ਉੱਡਦਾ ਪਲੇਨ, ਲਪੇਟ ‘ਚ ਆਈਆਂ ਗੱਡੀਆਂ, ਦਰ.ਦਨਾਕ ਹਾਦਸੇ ‘ਚ 10 ਮੌ.ਤਾਂ
ਮਾਮਲਾ ਕੁਝ ਅਜਿਹਾ ਹੈ ਕਿ 42 ਸਾਲਾ ਕੁਰਸਤ ਇਸ ਤੋਂ ਪਹਿਲਾਂ ਧੋਖਾਧੜੀ ਅਤੇ ਡਕੈਤੀ ਦੇ ਮਾਮਲੇ ‘ਚ ਜੇਲ ਦੀ ਸਜ਼ਾ ਕੱਟ ਚੁੱਕਾ ਹੈ ਅਤੇ ਜੇਲ ਤੋਂ ਬਾਹਰ ਆਉਂਦੇ ਹੀ ਪਿਛਲੇ ਸਾਲ ਉਸ ਨੇ 8.7 ਮਿਲੀਅਨ ਪੌਂਡ ਯਾਨੀ ਕਰੀਬ 92 ਕਰੋੜ ਰੁਪਏ ਦੀ ਲਾਟਰੀ ਜਿੱਤੀ ਸੀ। ਇਸ ਤੋਂ ਬਾਅਦ ਉਹ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਲੱਗ ਪਿਆ, ਮਹਿੰਗੀਆਂ ਕਾਰਾਂ ਚਲਾਉਣ ਲੱਗਾ।
ਇਕ ਦਿਨ ਉਹ ਸੜਕ ‘ਤੇ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ, ਜਿਸ ਤੋਂ ਬਾਅਦ ਕੈਂਡਿਸ ਨਾਂ ਦੀ ਮਹਿਲਾ ਪੁਲਿਸ ਇੰਸਪੈਕਟਰ ਨੇ ਉਸ ਦਾ ਚਲਾਨ ਕੱਟ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਕੁਰਸਤ ਨੂੰ ਉਹ ਮਹਿਲਾ ਇੰਸਪੈਕਟਰ ਪਸੰਦ ਸੀ ਅਤੇ ਉਸ ਨੇ ਤੁਰੰਤ ਉਸ ਨੂੰ ਕੌਫੀ ਪੀਣ ਦੀ ਪੇਸ਼ਕਸ਼ ਕੀਤੀ, ਜਿਸ ਲਈ ਉਹ ਰਾਜ਼ੀ ਹੋ ਗਈ।
ਰਿਪੋਰਟਾਂ ਮੁਤਾਬਕ ਹੁਣ ਉਹ ਔਰਤ ਇੰਸਪੈਕਟਰ ਕੁਰਸਤ ਦੀ ਪ੍ਰੇਮਿਕਾ ਹੈ। ਦੋਵੇਂ ਕਈ ਮਹੀਨਿਆਂ ਤੋਂ ਇਕ-ਦੂਜੇ ਦੇ ਨਾਲ ਹਨ। ਤੁਸੀਂ ਸੋਚ ਰਹੇ ਹੋਵੋਗੇ ਕਿ ਸ਼ਾਇਦ ਮਹਿਲਾ ਪੁਲਿਸ ਵਾਲੀ ਨੂੰ ਕੁਰਸਤ ਦੇ ਪੈਸਿਆਂ ਨਾਲ ਪਿਆਰ ਹੋ ਗਿਆ ਹੋਵੇਗਾ, ਪਰ ਅਜਿਹਾ ਨਹੀਂ ਹੈ। ਕੈਂਡਿਸ ਦਾ ਕਹਿਣਾ ਹੈ ਕਿ ਉਹ ਖੁਦ ਕਮਾਈ ਵੀ ਕਰਦੀ ਹੈ। ਉਹ ਕੁਰਸਤ ਦੇ ਪੈਸੇ ਨਾਲ ਪਿਆਰ ਨਹੀਂ ਕਰਦਾ, ਸਿਰਫ ਉਸ ਨੂੰ ਪਿਆਰ ਕਰਦੀ ਹੈ ਅਤੇ ਇਸ ਲਈ ਦੋਵੇਂ ਇੱਕ ਦੂਜੇ ਦੇ ਨਾਲ ਹਨ।
ਵੀਡੀਓ ਲਈ ਕਲਿੱਕ ਕਰੋ -: