ਅੰਮ੍ਰਿਤਸਰ ਵਿਚ ਚੋਰੀ ਦੀਆਂ ਵਾਰਦਾਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਲੁਟੇਰਿਆਂ ਦੇ ਮਨਾਂ ਵਿਚ ਪੁਲਿਸ ਦਾ ਖੌਫ ਖਤਮ ਹੁੰਦਾ ਜਾ ਰਿਹਾ ਹੈ ਤੇ ਆਏ ਦਿਨ ਉਨ੍ਹਾਂ ਵੱਲੋਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਅੱਜ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਦੇ ਆਫਿਸ ਵਿਚ ਦੋ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰੇ 50000 ਰੁਪਏ ਦੀ ਨਕਦੀ ਤੇ ਲੈਪਟਾਪ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਲੁਟੇਰਿਆਂ ਨੂੰ ਪਛਾਣ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੀ ਪਛਾਣ ਗੁੰਮਟਾਲਾ ਨਿਵਾਸੀ ਜੋਗਿੰਦਰ ਸਿੰਘ ਤੇ ਉੁਸ ਦੇ ਪੁੱਤਰ ਲਵ ਵਜੋਂ ਹੋਈ ਹੈ।
ਸਾਂਸਦ ਔਜਲਾ ਦੇ ਗੁੰਮਟਾਲਾ ਸਥਿਤ ਔਜਲਾ ਅਸਟੇਟ ਆਫਿਸ ਵਿਚ ਦੋ ਲੁਟੇਰੇ ਪਿਸਤੌਲ ਲੈ ਕੇ ਪੁੱਜੇ। ਆਫਿਸ ਵਿਚ ਮੌਜੂਦ ਸੌਰਵ ਸ਼ਰਮਾ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਦੋਸ਼ੀਆਂ ਨੇ ਪਿਸਤੌਲ ਉਸ ‘ਤੇ ਦਾਨ ਦਿੱਤੀ ਸੀ। ਦੋਸ਼ੀ ਲਵ ਨੇ ਉਸ ਨੂੰ ਦੇਖ ਸਿੱਧੇ ਗੋਲੀ ਚਲਾ ਦਿੱਤੀ। ਘਬਰਾ ਕੇ ਉਹ ਇੱਕ ਪਾਸੇ ਹੋ ਗਏ। ਇਸ ਤੋਂ ਬਾਅਦ ਦੋਸ਼ੀਆਂ ਨੇ ਆਫਿਸ ਵਿਚ ਰੱਖੇ ਹੋਏ 50 ਹਜ਼ਾਰ ਰੁਪਏ ਤੇ ਐਪਲ ਆਈ ਪੈਡ ਚੁੱਕਿਆ ਤੇ ਨਾਲ ਲੈ ਗਏ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਲੁਟੇਰਿਆਂ ਦੇ ਆਫਿਸ ਤੋਂ ਜਾਣ ਦੇ ਤੁਰੰਤ ਬਾਅਦ ਸੌਰਵ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਜੋਗਿੰਦਰ ਤੇ ਲਵ ਖਿਲਾਫ ਮਾਮਲਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।