ਫਾਜ਼ਿਲਕਾ ਵਿਚ ਸੁਰੱਖਿਆ ਗਾਰਡ ਨੂੰ ਨਸ਼ੀਲੀ ਪਦਾਰਥ ਪਿਲਾ ਕੇ ਨੌਕਰ ਆਪਣੇ ਸਾਥੀਆਂ ਨਾਲ ਸਰਪੰਚ ਦੇ ਘਰ ਤੋਂ ਲਗਭਗ 18 ਲੱਖ ਨਕਦੀ ਤੇ ਡੇਢ ਕਰੋੜ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ। ਘਟਨਾ ਦੇ ਬਾਅਦ ਹੋਸ਼ ਵਿਚ ਆਏ ਸੁਰੱਖਿਆ ਗਾਰਡ ਨੇ ਮਾਲਕ ਨੂੰ ਸੂਚਨਾ ਦਿੱਤੀ। ਸਰਪੰਚ ਪਰਿਵਾਰ ਸਣੇ ਸਿਰਸਾ ਗਏ ਸਨ। ਸੂਚਨਾ ‘ਤੇ ਉਹ ਘਰ ਪਹੁੰਚੇ ਤੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ‘ਤੇ ਮੌਕੇ ‘ਤੇ ਪਹੁੰਚੀ ਖੂਈਖੇੜਾ ਪੁਲਿਸ ਨੇ ਘਟਨਾ ਦੀ ਜਾਣਕਾਰੀ ਲਈ।
ਸਰਪੰਚ ਨੇ ਦੱਸਿਆ ਕਿ ਉਨ੍ਹਾਂ ਨੇ ਨੌਕਰ ਨੂੰ ਦਿੱਲੀ ਦੀ ਇਕ ਏਜੰਸੀ ਰਾਹੀਂ ਨੌਕਰੀ ‘ਤੇ ਰੱਖਿਆ ਸੀ ਜਿਸ ਦੇ ਬਾਅਦ ਪੁਲਿਸ ਨੇ ਮੁਲਜ਼ਮ ਨੌਕਰ ਖਿਲਾਫ ਕੇਸ ਦਰਜ ਕਰਕੇ ਉਸ ਦੇ ਤੇ ਸਾਥੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਕਟਿਹੜਾ ਸਰਪੰਚ ਆਤਮਾਰਾਮ ਜਿਆਣੀ ਨੇ ਲਗਭਗ ਇਕ ਮਹੀਨੇ ਪਹਿਲਾਂ ਦਿੱਲੀ ਦੀ ਕਿਸੇ ਏਜੰਸੀ ਰਾਹੀਂ ਇਕ ਘਰੇਲੂ ਨੌਕਰ ਆਪਣੇ ਘਰ ‘ਤੇ ਰੱਖਿਆ ਸੀ ਜਦੋਂ ਕਿ ਇਕ ਸੁਰੱਖਿਆ ਗਾਰਡ ਘਰ ਦੇ ਬਾਹਰ ਹਮੇਸ਼ਾ ਤਾਇਨਾਤ ਰਹਿੰਦਾ ਹੈ। ਸੁਰੱਖਿਆ ਗਾਰਡ ਕਈ ਸਾਲਾਂ ਤੋਂ ਆਤਮਾ ਰਾਮ ਦੇ ਘਰ ‘ਤੇ ਨਿਯੁਕਤ ਹੈ। ਸਰਪੰਚ ਆਤਮਾਰਾਮ ਪਰਿਵਾਰ ਸਣੇ ਕਿਸੇ ਕੰਮ ਤੋਂ ਸਿਰਸਾ ਗਏ ਸਨ। ਇਸ ਦੌਰਾਨ ਨੌਕਰ ਨੇ ਆਪਣੇ ਕੁਝ ਸਾਥੀਆਂ ਨੂੰ ਵੀ ਪਿੰਡ ਕਟਿਹੜਾ ਬੁਲਾ ਲਿਆ।
ਇਹ ਵੀ ਪੜ੍ਹੋ : 8 ਸਾਲ ਦੀ ਅਰਸ਼ੀਆ ਚੁੱਕ ਲੈਂਦੀ ਹੈ 60 ਕਿਲੋ ਭਾਰ, ਲੋਕ ਬੋਲੇ-‘ਅਗਲੀ ਮੀਰਾਬਾਈ ਚਾਨੂ’
ਰਾਤ ਸਮੇਂ ਚੌਕੀਦਾਰ ਨੂੰ ਨਸ਼ੀਲਾ ਪਦਾਰਥ ਪਿਲਾ ਦਿੱਤਾ ਜਿਸ ਨਾਲ ਉਹ ਗਹਿਰੀ ਨੀਂਦ ਵਿਚ ਸੌਂ ਗਿਆ। ਜਿਸ ਦੇ ਬਾਅਦ ਉਸ ਨੇ ਘਰ ਵਿਚ ਰੱਖੀਆਂ ਸਾਰੀਆਂ ਅਲਮਾਰੀਆਂ ਤੇ ਗੋਲਕਾਂ ਦੇ ਤਾਲੇ ਤੋੜਦੇ ਹੋਏ ਇਥੋਂ ਲਗਭਗ 18 ਲੱਖ ਦੀ ਨਕਦੀ ਅਤੇ ਕਰੀਬ 2 ਕਿਲੋ ਸੋਨੇ ਦੇ ਗਹਿਣੇ ਚੋਰੀ ਕਰ ਲਏ ਜਿਨ੍ਹਾਂ ਦੀ ਕੀਮਤ ਲਗਭਗ ਡੇਢ ਕਰੋੜ ਰੁਪਏ ਮਾਪੀ ਜਾ ਰਹੀ ਹੈ।
ਘਟਨਾ ਦਾ ਪਤਾ ਚੱਲਦੇ ਹੀ ਆਤਮਾ ਰਾਮ ਵੀ ਪਿੰਡ ਵਿਚ ਪਹੁੰਚ ਗਏ। ਜਦੋਂ ਕਿ ਪੁਲਿਸ ਨੇ ਸੁਰੱਖਿਆ ਗਾਰਡ ਤੇ ਸਰਪੰਚ ਦੇ ਬੇਟੇ ਨਟਵਰ ਲਾਲ ਦੇ ਬਿਆਨ ਦਰਜ ਕਰਕੇ ਨੌਕਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: