ਅੰਮ੍ਰਿਤਸਰ ਵਿਚ ਇਕ ਹੋਰ ਪੰਜਾਬ ਨੈਸ਼ਨਲ ਬੈਂਕ ਵਿਚ ਲੁੱਟ ਹੋ ਗਈ। ਇਸ ਵਾਰ 4 ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ‘ਤੇ ਬੈਂਕ ਨੂੰ ਲੁੱਟਿਆ ਜਦੋਂ ਕਿ ਉਨ੍ਹਾਂ ਦਾ ਇਕ ਸਾਥੀ ਬਾਹਰ ਸੀ। ਕੁਝ ਦਿਨ ਪਹਿਲਾਂ ਹੀ ਬੈਂਕ ਵਿਚ ਅੱਗ ਲੱਗ ਗਈ ਸੀ ਜਿਸ ਦੇ ਕਾਰਨ ਬੈਂਕ ਵਿਚ ਕੰਮ ਨਹੀਂ ਹੋ ਰਿਹਾ ਸੀ ਜਿਸ ਕਾਰਨ ਬੈਂਕ ਵਿਚੋਂ ਸਿਰਫ 17,000 ਰੁਪਏ ਹੀ ਲੁੱਟੇ ਜਾ ਸਕੇ।
ਬੈਂਕ ਮੁਲਾਜ਼ਮਾਂ ਨੇ ਜਾਣਕਾਰੀ ਦਿੱਤੀ ਕਿ ਕੁਝ ਦਿਨ ਪਹਿਲਾਂ ਬੈਂਕ ਵਿਚ ਅੱਗ ਲੱਗੀ ਸੀ ਜਿਸ ਕਾਰਨ ਬੈਂਕ ਬੰਦ ਸੀ ਤੇ ਅੰਦਰ ਲੇਬਰ ਕੰਮ ਕਰ ਰਹੀ ਸੀ। ਬੈਂਕ ਨਾਲ ਜੁੜੇ ਏਜੰਟ ਥੋੜ੍ਹੀ ਬਹੁਤ ਹੀ ਪੇਮੈਂਟ ਲੈ ਕੇ ਆਉਂਦੇ ਸਨ। ਦੁਪਿਹਰ 12.55 ਵਜੇ ਕੈਸ਼ੀਅਰ ਬੈਂਕ ਵਿਚ ਮੌਜੂਦ ਸੀ। ਚਾਰ ਲੁਟੇਰੇ ਜਿਨ੍ਹਾਂ ਦੇ ਚਿਹਰੇ ਢਕੇ ਹੋਏ ਸਨ, ਸਿੱਧੇ ਹੀ ਕੈਸ਼ੀਅਰ ਮਨਜੀਤ ਕੌਰ ਕੋਲ ਗਏ। ਹਥਿਆਰ ਦਿਖਾ ਉਨ੍ਹਾਂ ਨੇ ਬੈਂਕ ਵਿਚ ਜਿੰਨਾ ਕੈਸ਼ ਸੀ ਲਿਆ ਤੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਭਾਰਤੀ ਸਰਹੱਦ ‘ਤੇ ਚੀਨ ਦੇ ਬਣੇ ਡਰੋਨ ਦੀ ਦਸਤਕ, ਫਾਜ਼ਿਲਕਾ ਸੈਕਟਰ ‘ਚ ਹੋਇਆ ਬਰਾਮਦ
ਸਵੇਰੇ ਇਕ ਗਾਹਕ ਦੀ 25,000 ਦੀ ਪੇਮੈਂਟ ਆਈ ਸੀ ਜਿਸ ਵਿਚੋਂ ਕੁਝ 8000 ਰੁਪਏ ਵੰਡੇ ਜਾ ਚੁੱਕੇ ਸਨ। ਲਗਭਗ 17,00 0 ਹੀ ਘਟਨਾ ਦੇ ਸਮੇਂ ਬੈਂਕ ਵਿਚ ਸਨ, ਜਿਨ੍ਹਾਂ ਨੂੰ ਲੁਟੇਰੇ ਨਾਲ ਲੈ ਗਏ। ਚਾਰੋਂ ਲੁਟੇਰਿਆਂ ਦੇ ਹੱਥ ਵਿਚ ਪਿਸਤੌਲ ਸੀ। ਸਾਰੇ ਦੋ ਮੋਟਰਸਾਈਕਲ ‘ਤੇ ਬੈਂਕ ਪਹੁੰਚੇ। ਅੱਗ ਲੱਗਣ ਕਾਰਨ ਬੈਂਕ ਦਾ ਸੀਸੀਟੀਵੀ ਸਿਸਟਮ ਵੀ ਖਰਾਬ ਹੋ ਚੁੱਕਾ ਸੀ। ਬੈਂਕ ਕੋਲ ਪਹਿਲਾਂ ਤੋਂ ਗਾਰਡ ਵੀ ਨਹੀਂ ਸੀ ਪਰ ਲੁਟੇਰਿਆਂ ਦੀ ਮੂਵਮੈਂਟ ਬੈਂਕ ਦੇ ਆਸ-ਪਾਸ ਲੱਗੇ ਕੈਮਰਿਆਂ ਵਿਚ ਕੈਦ ਹੋ ਗਈ। ਅਜੇ ਚਾਰ ਦਿਨ ਪਹਿਲਾਂ ਹੀ 16 ਫਰਵਰੀ ਨੂੰ ਅੰਮ੍ਰਿਤਸਰ ਦੇ ਰਾਨੀ ਕਾ ਬਾਗ ਵਿਚ ਪੰਜਾਬ ਨੈਸ਼ਨਲ ਬੈਂਕ ਵਿਚ ਲੁੱਟ ਨੂੰ ਅੰਜਾਮ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: