ਕੇਂਦਰ ਸਰਕਾਰ ਨੇ ਸੀਨੀਅਰ ਰਾਕੇਟ ਵਿਗਿਆਨਕ ਐੱਸ. ਸੋਮਨਾਥ ਨੂੰ ਭਾਰਤੀ ਪੁਲਾੜ ਖੋਜ ਕੇਂਦਰ (ISRO) ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਸੋਮਨਾਥ ਨੂੰ ਭਾਰਤ ਦੇ ਸਭ ਤੋਂ ਤਾਕਤਵਰ ਸਪੇਸ ਰਾਕੇਟ GSLV MK-3 ਲਾਂਚਰ ਦੇ ਵਿਕਾਸ ਕੰਮ ਦੀ ਅਗਵਾਈ ਕਰਨ ਵਾਲੇ ਵਿਗਿਆਨਕਾਂ ਵਿਚ ਗਿਣਿਆ ਜਾਂਦਾ ਹੈ। ਆਪਣੇ ਕਰੀਅਰ ਦੀ ਸ਼ੁਰੂਆਤ ਵਿਚ ਉਨ੍ਹਾਂ ਨੂੰ ਪੋਲਰ ਸੈਟੇਲਾਈਟ ਲਾਂਚਿੰਗ ਵ੍ਹੀਕਲ ਦੇ ਵਿਕਾਸ ਕੰਮਾਂ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ।
ਕੇਂਦਰ ਸਰਕਾਰ ਨੂੰ ਸੋਮਨਾਥ ਦੀ ਪੁਲਾੜ ਵਿਭਾਗ ਦਾ ਸਕੱਤਰ ਤੇ ਪੁਲਾਸ਼ ਕਮਿਸ਼ਨ ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ। ਇਸ ਤੋਂ ਪਹਿਲਾਂ ਉਹ 22 ਜਨਵਰੀ 2018 ਤੋਂ ਲੈ ਕੇ ਹੁਣ ਤੱਕ ਵਿਕਰਮ ਸਾਰਾਭਾਈ ਸਪੇਸ ਸੈਂਟਰ ਦੇ ਨਿਦੇਸ਼ਕ ਦਾ ਅਹੁਦਾ ਸੰਭਾਲ ਰਹੇ ਸਨ। ਹੁਣ ਇਸਰੋ ਵਿਚ ਉਹ ਕੇ. ਸਿਵਾਨ ਦੀ ਜਗ੍ਹਾ ਲੈਣਗੇ, ਜਿਨ੍ਹਾਂ ਦਾ ਕਾਰਜਕਾਲ ਇਸੇ ਹਫਤੇ ਸ਼ੁੱਕਰਵਾਰ ਨੂੰ ਖਤਮ ਹੋ ਰਿਹਾ ਹੈ।
ਕੇਂਦਰ ਸਰਕਾਰ ਨੇ ਸੋਮਨਾਥ ਨੂੰ ਪੁਲਾੜ ਵਿਭਾਗ ਦਾ ਸਕੱਤਰ ਅਤੇ ਪੁਲਾੜ ਕਮਿਸ਼ਨ ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਹੈ। ਉਨ੍ਹਾਂ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ। ਇਸ ਤੋਂ ਪਹਿਲਾਂ ਉਹ 22 ਜਨਵਰੀ 2018 ਤੋਂ ਲੈ ਕੇ ਹੁਣ ਤੱਕ ਵਿਕਰਮ ਸਾਰਾਭਾਈ ਸਪੇਸ ਸੈਂਟਰ ਦੇ ਨਿਦੇਸ਼ਕ ਦਾ ਅਹੁਦਾ ਸੰਭਾਲ ਰਹੇ ਸਨ। ਹੁਣ ਇਸਰੋ ਵਿਚ ਉਹ ਕੇ. ਸਿਵਨ ਦੀ ਜਗ੍ਹਾ ਲੈਣਗੇ, ਜਿਸ ਦਾ ਕਾਰਜਕਾਲ ਇਸੇ ਹਫਤੇ ਸ਼ੁੱਕਰਵਾਰ ਨੂੰ ਖਤਮ ਹੋ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗੌਰਤਲਬ ਹੈ ਕਿ ਐੱਸ. ਸੋਮਨਾਥ ਹਾਈ ਪ੍ਰੈਸ਼ਰ ਸੈਮੀ-ਕ੍ਰਾਇਓਜੇਨਿਕ ਇੰਜਣ ਦੇ ਵਿਕਾਸ ਕਾਰਜ ਦਾ ਹਿੱਸਾ ਵੀ ਰਹਿ ਚੁੱਕੇ ਹਨ। ਚੰਦਰਯਾਨ-2 ਦੇ ਲੈਂਡਰ ਦੇ ਇੰਜਣ ਨੂੰ ਵਿਕਸਿਤ ਕਰਨ ਤੇ ਜੀਸੈੱਟ-9 ਵਿਚ ਲੱਗੇ ਇਲੈਕਟ੍ਰਿਕ ਪਾਪੂਲੇਸ਼ਨ ਸਿਸਟਮ ਦੀ ਉਡਾਨ ਨੂੰ ਸਫਲ ਬਣਾਉਣ ਵੀ ਸਾਡੀਆਂ ਉਪਲਬਧੀਆਂ ਵਿਚ ਸ਼ਾਮਲ ਹੈ। ਸੋਮਨਾਥ ਲਾਂਚ ਵ੍ਵੀਕਲ ਦੇ ਢਾਂਚਾਗਤ ਪ੍ਰਣਾਲੀਆਂ ਦੇ ਮਾਹਿਰ ਹਨ। ਉਨ੍ਹਾਂ ਨੇ ਸੈਟੇਲਾਈਟ ਲਾਂਚਿੰਗ ਲਈ ਦੁਨੀਆ ਭਰ ਵਿਚ ਪਸੰਦ ਕੀਤੇ ਜਾਣ ਵਾਲੇ ਪੀਐੱਸਐੱਲਵੀ ਦੇ ਇੰਟੀਗ੍ਰੇਸ਼ਨ ਡਿਜ਼ਾਈਨ ਨੂੰ ਤਿਆਰ ਕਰਨ ਵਿਚ ਅਹਿਮ ਯੋਗਦਾਨ ਦਿੱਤਾ ਹੈ।