ਟੀਮ ਇੰਡੀਆ ਨੂੰ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਕਪਤਾਨ ਰੋਹਿਤ ਸ਼ਰਮਾ ਸੱਟ ਦੀ ਵਜ੍ਹਾ ਨਾਲ ਪਹਿਲੇ ਟੈਸਟ ਮੈਚ ਤੋਂ ਬਾਹਰ ਹੋ ਗਏ ਹਨ। ਬੀਸੀਸੀਆਈ ਨੇ ਕੇਐੱਲ ਰਾਹੁਲ ਨੂੰ ਪਹਿਲੇ ਮੈਚ ਲਈ ਕਪਤਾਨ ਨਿਯੁਕਤ ਕੀਤਾ ਹੈ। ਨਾਲ ਹੀ ਚੇਤੇਸ਼ਵਰ ਪੁਜਾਰਾ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਭਾਰਤ ਨੂੰ ਬੰਗਲਾਦੇਸ਼ ਖਿਲਾਫ ਦੋ ਟੈਸਟ ਮੈਚ ਦੀ ਸੀਰੀਜ ਖੇਡਣੀ ਹੈ। ਪਹਿਲਾ ਮੈਚ 14 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ।
ਬੀਸੀਸੀਆਈ ਨੇ ਬਿਆਨ ਜਾਰੀ ਕੀਤਾ ਕਿ ਦੂਜੇ ਤੇ ਆਖਰੀ ਟੈਸਟ ਲਈ ਰੋਹਿਤ ਸ਼ਰਮਾ ਦੀ ਉਪਲਬਧਤਾ ‘ਤੇ ਮੈਡੀਕਲ ਟੀਮ ਬਾਅਦ ਵਿਚ ਫੈਸਲਾ ਕਰੇਗੀ। ਚੋਣ ਕਮੇਟੀ ਨੇ ਪਹਿਲੇ ਟੈਸਟ ਲਈ ਅਭਿਮਨਿਊ ਈਸ਼ਵਰਨ ਨੂੰ ਉਨ੍ਹਾਂ ਦੀ ਥਾਂ ਟੀਮ ਵਿਚ ਸ਼ਾਮਲ ਕੀਤਾ ਹੈ।
ਸਿਰਫ ਰੋਹਿਤ ਸ਼ਰਮਾ ਹੀ ਨਹੀਂ ਸਗੋਂ ਇਸ ਸੀਰੀਜ ਵਿਚ ਤੋਂ ਮੁਹੰਮਦ ਸ਼ਮੀ ਤੇ ਆਲਰਾਊਂਡਰ ਰਵਿੰਦਰ ਜਜੇਡਾ ਵੀ ਬਾਹਰ ਹੋ ਗਏ ਹਨ। ਬੀਸੀਸੀਆਈ ਨੇ ਦੱਸਿਆ ਕਿ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਤੇ ਆਲਰਾਊਂਡਰ ਰਵਿੰਦਰ ਜਡੇਜਾ ਹੁਣ ਤੱਕ ਕ੍ਰਮਵਾਰ ਮੋਢੇ ਤੇ ਗੋਡੇ ਦੀ ਸੱਟ ਤੋਂ ਪੂਰੀ ਤਰ੍ਹਾਂ ਉਭਰ ਨਹੀਂ ਸਕੇ ਹਨ ਤੇ ਸੀਰੀਜ ਤੋਂ ਬਾਹਰ ਹੋ ਗਏ ਹਨ।
ਇਹ ਵੀ ਪੜ੍ਹੋ : ਲੁਧਿਆਣਾ ਦੇ ਸੁੰਦਰੀਕਰਨ ‘ਤੇ ਪੰਜਾਬ ਸਰਕਾਰ ਖਰਚ ਕਰੇਗੀ 42.37 ਕਰੋੜ : ਮੰਤਰੀ ਨਿੱਝਰ
ਚੋਣਕਰਤਾਵਾਂ ਨੇ ਕ੍ਰਮਵਾਰ ਸ਼ਰਮੀ ਤੇ ਜਡੇਜਾ ਦੀ ਥਾਂ ਨਵਦੀਪ ਸੈਣੀ ਤੇ ਸੌਰਭ ਕੁਮਾਰ ਨੂੰ ਚੁਣਿਆ ਹੈ। ਚੋਣ ਕਮੇਟੀ ਨੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਨੂੰ ਵੀ ਟੈਸਟ ਸੀਰੀਜ ਲਈ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: