ਫਾਜ਼ਿਲਕਾ ਵਿਚ ਚੱਕਰਵਾਤੀ ਤੂਫਾਨ ਦਾ ਕਹਿਰ ਦੇਖਣ ਨੂੰ ਮਿਲਿਆ। ਰਾਜਸਥਾਨ ਬਾਰਡਰ ਨਾਲ ਲੱਗਦੇ ਪੰਜਾਬ ਦੇ ਪਿੰਡ ਬਕੈਨਵਾਲਾ ਵਿਚ ਇਸ ਚੱਕਰਵਾਤ ਦੀ ਵਜ੍ਹਾ ਨਾਲ ਲਗਭਗ 50 ਮਕਾਨਾਂ ਦੀਆਂ ਛੱਤਾਂ ਤੇ ਦੀਵਾਰਾਂ ਡਿੱਗ ਗਈਆਂ, ਜਿਸ ਵਿਚ 3 ਔਰਤਾਂ ਸਣੇ 9 ਲੋਕ ਗੰਭੀਰ ਜ਼ਖਮੀ ਹੋ ਗਏ।
ਆਸਮਾਨ ਵਿਚ ਚੱਕਰਵਾਤ ਦਾ ਭਿਆਨਕ ਨਜ਼ਾਰਾ ਦੇਖ ਕੇ ਲੋਕਾਂ ਵਿਚ ਦਹਿਸ਼ਤ ਫੈਲ ਗਈ ਜਿਸ ਦੇ ਬਾਅਦ ਫਾਜ਼ਿਲਕਾ ਦੀ ਡੀਸੀ ਸੇਣੂ ਦੁੱਗਲ ਤੇ ਵਿਧਾਇਕ ਨਰਿੰਦਰਪਾਲ ਸਵਨਾ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਨੁਕਸਾਨ ਦੇ ਮੁਆਵਜ਼ੇ ਦਾ ਭਰੋਸਾ ਦਿੱਤਾ। ਚੱਕਰਵਾਤ ਦੀ ਵਜ੍ਹਾ ਨਾਲ ਜ਼ਖਮੀ ਹੋਏ ਸ਼ਿਮਲਾ ਰਾਣੀ, ਸੁਰਿੰਦਰ ਕੌਰ ਤੇ ਬਿਮਲਾ ਰਾਣੀ ਨੇ ਦੱਸਿਆ ਕਿ ਮੀਂਹ ਦੇ ਕੁਝ ਸਮੇਂ ਬਾਅਦ ਹੀ ਚੱਕਰਵਾਤੀ ਤੂਫਾਨ ਆ ਗਿਆ। ਉਸ ਦਾ ਕਹਿਰ ਇੰਨਾ ਤੇਜ਼ ਸੀ ਕਿ ਦੇਖਦੇ ਹੀ ਦੇਖਦੇ ਮਕਾਨਾਂ ਦੀਆਂ ਛੱਤ ਤੇ ਦੀਵਾਰਾਂ ਟੁੱਟਣ ਲੱਗੀਆਂ। ਦਰੱਖਤ ਟੁੱਟਣ ਲੱਗੇ। ਕਣਕ ਦੀ ਫਸਲ ਜ਼ਮੀਨ ‘ਤੇ ਵਿਛ ਗਈ। ਮਕਾਨਾਂ ਦੇ ਹੇਠਾਂ ਦਬਣ ਨਾਲ ਲੋਕਾਂ ਵਿਚ ਚੀਕ ਪੁਕਾਰ ਮਚ ਗਈ।
ਜ਼ਖਮੀ ਹੋਏ ਸੌਰਵ, ਰਵੀ, ਰਾਜ ਸਿੰਘ, ਰਤਨ ਸਿੰਘ ਨੇ ਦੱਸਿਆ ਕਿ ਸਭ ਕੁਝ ਇੰਨੀ ਜਲਦੀ ਹੋਇਆ ਕਿ ਘਰ ਤੋਂ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਸਾਡੇ ਸਣੇ ਕਈ ਲੋਕ ਮਲਬੇ ਵਿਚ ਫਸ ਗਏ। ਆਸ-ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਲੈਂਟਰ ਕੱਟ ਕੇ ਬਾਹਰ ਕੱਢਿਆ। ਫਿਰ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ : ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ ਡੇਰਾ ਬਿਆਸ, ਬਾਬਾ ਗੁਰਿੰਦਰ ਢਿੱਲੋਂ ਨਾਲ ਕੀਤੀ ਮੁਲਾਕਾਤ
ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਸੇਣੂ ਦੁੱਗਲ ਨੇ ਕਿਹਾ ਕਿ ਚੱਕਰਵਾਤ ਦੀ ਵਜ੍ਹਾ ਨਾਲ ਕਾਫੀ ਨੁਕਸਾਨ ਹੋਇਆ ਹੈ। ਲਗਭਗ ਢਾਈ ਕਿਲੋਮੀਟਰ ਦੇ ਏਰੀਏ ਵਿਚ ਘਰ ਡਿੱਗ ਗਏ ਹਨ। ਲੋਕ ਜ਼ਖਮੀ ਹੋਏ। ਪਸ਼ੂਆਂ ਦਾ ਵੀ ਨੁਕਸਾਨ ਹੋਇਆ ਹੈ। ਟੀਮ ਬਣਾ ਕੇ ਇਸ ਦੀ ਅਸੈਸਮੈਂਟ ਕੀਤੀ ਜਾਵੇਗੀ। ਜੋ ਵੀ ਨੁਕਸਾਨ ਹੋਇਆ ਹੈ, ਉਸ ਦਾ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: