NIA ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਮੋਹਾਲੀ ਦੇ ਆਰਪੀਜੀ ਅਟੈਕ ਮਾਮਲੇ ਦਾ ਮੁੱਖ ਦੋਸ਼ੀ ਦੀਪਕ ਰੰਗਾ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੀ ਗ੍ਰਿਫਤਾਰੀ ਨੇਪਾਲ ਬਾਰਡਰ ਤੋਂ ਕੀਤੀ ਗਈ ਹੈ। ਦੀਪਕ ਰੰਗਾ ਖਾਲਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦਾ ਸਹਿਯੋਗੀ ਹੈ।
9 ਮਈ ਨੂੰ ਮੋਹਾਲੀ ਵਿਚ ਸਟੇਟ ਇੰਟੈਲੀਜੈਂਸ ਹੈਡਕੁਆਰਟਰ ‘ਤੇ ਆਰਪੀਜੀ ਹਮਲੇ ਦੇ ਮਾਮਲੇ ਵਿਚ ਦੀਪਕ ਰੰਗਾ ਦੋਸ਼ੀ ਸੀ ਤੇ ਉਹ ਉਦੋਂ ਤੋਂ ਹੀ ਫਰਾਰ ਚੱਲ ਰਿਹਾ ਸੀ। ਇਸ ਗ੍ਰਿਫਤਾਰੀ ਸਮੇਂ ਪੰਜਾਬ ਪੁਲਿਸ ਵੀ NIA ਨਾਲ ਮੌਜੂਦ ਸੀ। ਜਾਣਕਾਰੀ ਮੁਤਾਬਕ ਮੋਹਾਲੀ ਇੰਟੈਲੀਜੈਂਸ ਆਫਿਸ ‘ਤੇ ਹਮਲੇ ਦੀ ਸਾਜਿਸ਼ ਪਾਕਿਸਤਾਨ ਸਥਿਤ ਹਰਵਿੰਦਰ ਸਿੰਘ ਉਰਫ ਰਿੰਦਾ ਤੇ ਕੈਨੇਡਾ ਦੇ ਲਖਵਿੰਦਰ ਸਿੰਘ ਉਰਫ ਲੰਡਾ ਦੇ ਨਾਲ ਮਿਲ ਕੇ ਦੀਪਕ ਰੰਗਾ ਨੇ ਹੀ ਰਚੀ ਸੀ।
ਦੇਸ਼ ਵਿਚ ਕਈ ਅੱਤਵਾਦੀ ਵਾਰਦਾਤਾਂ ਵਿਚ ਸ਼ਾਮਲ ਖਾਲਿਸਤਾਨੀ ਅੱਤਵਾਦੀ ਸਮਰਥਕ ਹਰਵਿੰਦਰ ਸਿੰਘ ਰਿੰਦਾ ਨੂੰ ਲੈ ਕੇ ਨਵੰਬਰ 2022 ਵਿਚ ਦਾਅਵਾ ਕੀਤਾ ਗਿਆ ਸੀ ਕਿ ਉਸ ਦੀ ਪਾਕਿਸਤਾਨ ਵਿਚ ਮੌਤ ਹੋ ਗਈ ਹੈ। ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਸੀ ਕਿ ਉਸ ਨੇ ਰਿੰਦਾ ਨੂੰ ਪਾਕਿਸਤਾਨ ਵਿਚ ਮਾਰ ਦਿੱਤਾ ਹੈ। ਦੂਜੇ ਪਾਸੇ ਖੁਫੀਆ ਏਜੰਸੀਆਂ ਨੇ ਕਿਹਾ ਸੀ ਕਿ ਉਸ ਦੀ ਮੌਤ ਕਿਡਨੀ ਫੇਲ ਹੋਣ ਨਾਲ ਹੋਈ ਹੈ।
ਪਰ ਇਨ੍ਹਾਂ ਦੋਵੇਂ ਹੀ ਦਾਅਵਿਆਂ ਦਾ ਖੰਡਨ ਇਕ ਫੇਸਬੁੱਕ ਪੋਸਟ ਜ਼ਰੀਏ ਕੀਤਾ ਗਿਆ। ਹਰਵਿੰਦਰ ਸਿੰਘ ਰਿੰਦਾ ਨਾਂ ਦੇ ਇਕ ਫੇਸਬੁੱਕ ਅਕਾਊਂਟ ਤੋਂ ਅਗਲੇ ਹੀ ਦਿਨ ਲਿਖਿਆ ਗਿਆ, ‘ਜ਼ਿੰਦਾ ਹਾਂ ਮੈਂ, ਹਾਲਾਂਕਿ ਭਾਰਤੀ ਖੁਫੀਆ ਏਜੰਸੀਆਂ ਨੇ ਇਸ ਪੋਸਟ ਨੂੰ ਗਲਤ ਦੱਸਿਆ ਤੇ ਕਿਹਾ ਸੀ ਕਿ ਇਸ ਪੋਸਟ ਪਿੱਛੇ ISI ਦਾ ਹੱਥ ਹੈ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 5ਵੀਂ, 8ਵੀਂ, 10ਵੀਂ ਤੇ 12ਵੀਂ ਦੀ ਡੇਟਸ਼ੀਟ ਕੀਤੀ ਜਾਰੀ
ਏਜੰਸੀਆਂ ਨੇ ਸਪੱਸ਼ਟ ਕੀਤਾ ਕਿ ਬੀਤੇ 15 ਦਿਨਾਂ ਤੋਂ ਰਿੰਦਾ ਪਾਕਿਸਤਾਨ ਦੇ ਇਕ ਹਸਪਤਾਲ ਵਿਚ ਭਰਤੀ ਸੀ। ਅੱਤਵਾਦੀ ਹਰਵਿੰਦਰ ਸਿੰਘ ਰਿੰਦੂ ਪਾਬੰਦੀਸ਼ੁਦਾ ਖਾਲਿਸਤਾਨੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੈਂਬਰ ਸੀ। 2022 ਦੇ ਮਈ ਮਹੀਨੇ ਵਿਚ ਮੋਹਾਲੀ ਵਿਚ ਪੰਜਾਬ ਪੁਲਿਸ ਖੁਫੀਆ ਮੁੱਖ ਦਫਤਰ ‘ਤੇ ਹੋਏ ਆਰਪੀਜੀ ਅਟੈਕ ਵਿਚ ਉਸ ਦਾ ਨਾਂ ਆਇਆ ਸੀ। ਇਸ ਤੋਂ ਇਲਾਵਾ ਮਈ ਵਿਚ ਹੀ ਹਰਿਆਣਾ ਵਿਚ ਇਕ ਵਾਹਨ ਤੋਂ ਹਥਿਆਰ ਤੇ ਵਿਸਫੋਟਕ ਜ਼ਬਤ ਕੀਤਾ ਗਿਆ ਸੀ। ਇਸ ਪਿੱਛੇ ਵੀ ਰਿੰਦਾ ਦਾ ਹੀ ਹੱਥ ਸੀ।
ਵੀਡੀਓ ਲਈ ਕਲਿੱਕ ਕਰੋ -: