ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਦੇ ਬੇਹੱਦ ਕਰੀਬੀ ਤੇ ਸਰਕਾਰ ਵਿਚ ਮੰਤਰੀ ਪਾਰਥ ਚਟਰਜੀ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਪਾਰਥ ਚਟਰਜੀ ਦੀ ਸਹਿਯੋਗੀ ਅਰਪਿਤਾ ਮੁਖਰਜੀ ਦੇ ਘਰ ਤੋਂ ਪੈਸਾ ਮਿਲਣ ਦਾ ਸਿਲਸਿਲਾ ਅਜੇ ਥੰਮ੍ਹਿਆ ਨਹੀਂ ਹੈ। ਈਡੀ ਨੂੰ ਬੁੱਧਵਾਰ ਨੂੰ ਅਰਪਿਤਾ ਦੇ ਇਕ ਹੋਰ ਫਲੈਟ ਵਿਚੋਂ 15 ਕਰੋੜ ਰੁਪਏ ਤੇ ਗਹਿਣੇ ਮਿਲੇ ਹਨ।
ਈਡੀ ਨੂੰ ਅੱਜ ਜੋ ਰਕਮ ਮਿਲੀ ਹੈ ਉਸ ਨੂੰ ਅਰਪਿਤਾ ਮੁਖਰਜੀ ਨੇ ਬੇਲਘਰੀਆ ਫਲੈਟ ਵਿਚ ਲੁਕਾ ਕੇ ਰੱਖੇ ਹੋਏ ਸਨ। ਨਕਦੀ ਦੇ ਨਾਲ ਸੋਨੇ ਦੇ ਜੇਵਰਾਤ ਵੀ ਮਿਲੇ ਹਨ। ਈਡੀ ਨੇ ਅੱਜ ਵੀ ਬੈਂਕ ਅਧਿਕਾਰੀਆਂ ਨੂੰ ਰੁਪਏ ਗਿਣਨ ਵਾਲੀ ਮਸ਼ੀਨ ਦੇ ਨਾਲ ਬੁਲਾਇਆ ਹੈ। ਨੋਟਾਂ ਦੇ ਇਹ ਬੰਡਰ ਅਰਪਿਤਾ ਦੇ ਦੂਜੇ ਫਲੈਟਾਂ ਤੋਂ ਮਿਲੇ ਹਨ।
ਬੀਤੇ ਦਿਨੀਂ ਬੰਗਾਲ ਟੀਚਰ ਭਰਤੀ ਘਪਲੇ ਵਿਚ ਈਡੀ ਨੇ ਪੱਛਮੀ ਬੰਗਾਲ ਦੇ ਮੰਤਰੀ ਪਾਰਥ ਚਟਰਜੀ ਤੇ ਉਨ੍ਹਾਂ ਦੀ ਸਹਿਯੋਗੀ ਅਰਪਿਤਾ ਮੁਖਰਜੀ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਪਹਿਲਾਂ ਅਰਪਿਤਾ ਮੁਖਰਜੀ ਦੇ ਇਕ ਫਲੈਟ ਤੋਂ ਲਗਭਗ 21 ਕਰੋੜ ਦੀ ਨਕਦੀ ਜ਼ਬਤ ਕੀਤੀ ਗਈ ਸੀ।
ਇੰਨਾ ਹੀ ਨਹੀਂ ਅਰਪਿਤਾ ਦੇ ਫਲੈਟ ਤੋਂ ਬੇਹੱਦ ਮਹੱਤਵਪੂਰਨ ਕਾਗਜ਼ਾਤ ਵੀ ਈਡੀ ਦੇ ਹੱਥ ਲੱਗੇ ਸਨ। ਅਰਪਿਤਾ ਮੁਖਰਜੀ ਨੇ ਈਡੀ ਦੇ ਸਾਹਮਣੇ ਕਈ ਗੱਲਾਂ ਕਬੂਲ ਕੀਤੀਆਂ ਹਨ। ਅਰਪਿਤਾ ਦੇ ਦਾਅਵਿਆਂ ਵਿਚ ਪਾਰਥ ਚਟਰਜੀ ‘ਤੇ ਕਈ ਤਰ੍ਹਾਂ ਦੇ ਦੋਸ਼ ਵੀ ਲਗਾਏ ਗਏ ਹਨ। ਅਰਪਿਤਾ ਮੁਖਰਜੀ ਨੇ ਇਹਵੀ ਕਿਹਾ ਕਿ ਪਾਰਥ ਚਟਰਜੀ ਉਨ੍ਹਾਂ ਦੇ ਘਰ ‘ਚ ਹੀ ਪੈਸੇ ਜਮ੍ਹਾ ਕਰਦੇ ਸਨ ਜਿਸ ਨੂੰ ਉਹ ਮਿਨੀ ਬੈਂਕ ਦੇ ਰੂਪ ਵਿਚ ਇਸਤੇਮਾਲ ਕਰਦੇ ਸਨ।
ਵੀਡੀਓ ਲਈ ਕਲਿੱਕ ਕਰੋ -: