ਆਰਟੀਏ ਨਰਿੰਦਰ ਧਾਲੀਵਾਲ ਨੂੰ ਵਿਜੀਲੈਂਸ ਨੇ ਅੱਜ ਕੋਰਟ ਵਿਚ ਪੇਸ਼ ਕੀਤਾ। ਕੋਰਟ ਨੇ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਇਸ ਤੋਂ ਪਹਿਲਾਂ ਵਿਜੀਲੈਂਸ ਨੂੰ ਨਰਿੰਦਰ ਧਾਲੀਵਾਲ ਦਾ 3 ਦਿਨ ਦਾ ਰਿਮਾਂਡ ਮਿਲਿਆ ਸੀ। ਆਰਟੀਏ ਨੂੰ ਵਿਜੀਲੈਂਸ ਨੇ ਟਰਾਂਸਪੋਰਟਰਾਂ ਤੋਂ ਮਹੀਨਾਵਾਰ ਵਸੂਲਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਆਰਟੀਏ ਨੂੰ ਅੱਜ 3 ਦਿਨ ਦੀ ਰਿਮਾਂਡ ਖਤਮ ਹੋਣ ਦੇ ਬਾਅਦ ਪੇਸ਼ ਕੀਤਾ ਗਿਆ।
ਸੂਤਰਾਂ ਮੁਤਾਬਕ ਵਿਜੀਲੈਂਸ ਦੀ ਰਡਾਰ ‘ਤੇ ਹੁਣ ਇਕ ਰਿਜਨਲ ਟਰਾਂਸਪੋਰਟ ਅਥਾਰਟੀ ਵੀ ਹੈ। ਇਹ ਵੀ ਚਰਚਾ ਹੈ ਕਿ ਕੁਝ ਟਰਾਂਸਪੋਰਟਰਾਂ ਸਣੇ ਏਜੰਟਾਂ ਨੂੰ ਵੀ ਨਾਮਜ਼ਦ ਕੀਤਾ ਹੈ ਪਰ ਅਜੇ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ।
ਇਸ ਦੌਰਾਨ ਪੰਜਾਬ ਪੀਸੀਐੱਸ ਅਧਿਕਾਰੀਆਂ ਤੇ ਸਰਕਾਰੀ ਦਫਤਰਾਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਇਕ ਹਫਤੇ ਦੀ ਹੜਤਾਲ ਕੀਤੀ ਹੈ। ਅਧਿਕਾਰੀਆਂ ਨੇ ਇਕ ਹਫਤੇ ਲਈ ਛੁੱਟੀ ਐਲਾਨੀ ਹੈ। ਆਰਟੀਏ ਨਰਿੰਦਰ ਧਾਲੀਵਾਲ ਨੇ ਝੂਠੇ ਮਾਮਲੇ ਵਿਚ ਸਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਜ਼ਿੰਮੇਵਾਰ ਅਧਿਕਾਰੀ ‘ਤੇ ਕਿਸੇ ਇਕ ਵਿਅਕਤੀ ਦੇ ਬਿਆਨ ਦੇਣ ਨਾਲ ਮਾਮਲਾ ਦਰਜ ਕਰਨਾ ਗਲਤ ਹੈ।
RTA ਨਰਿੰਦਰ ਧਾਲੀਵਾਲ ਦੇ ਬੈਂਕ ਖਾਤਿਆਂ ਵਿਚ ਪਈ ਰਕਮ ਤੇ ਉਸ ਵੱਲੋਂ ਖਰੀਦੀ ਗਈ ਪ੍ਰਾਪਰਟੀ ਤੇ ਮੋਗਾ ਸਥਿਤ ਕੋਠੀ ‘ਤੇ ਖਰਚ ਕੀਤੇ ਕਰੋੜਾਂ ਰੁਪਏ ਦਾ ਲੇਖਾ-ਜੋਖਾ ਇਕੱਠਾ ਕਰ ਰਹੀ ਹੈ। ਜਾਂਚ ਵਿਚ ਆਰਟੀਏ ਦੇ ਦੋ ਬੈਂਕ ਅਕਾਊਂਟ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਲੱਖਾਂ ਰੁਪਏ ਜਮ੍ਹਾ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ।
ਆਰਟੀਏ ਧਾਲੀਵਾਲ ਦੀ ਪਤਨੀ ਸਰਕਾਰੀ ਟੀਚਰ ਹੈ। ਵਿਜੀਲੈਂਸ ਦੇ ਹੱਥ ਕਈ ਸੁਰਾਗ ਲੱਗੇ ਹਨ ਜਿਨ੍ਹਾਂ ਦੀ ਬਦੌਲਤ ਹੀ ਆਰਟੀਏ ਦਾ ਰਿਮਾਂਡ ਅੱਗੇ ਮੰਗਿਆ ਜਾਵੇਗਾ। ਤਿੰਨ ਦਿਨ ਦੇ ਰਿਮਾਂਡ ਦੌਰਾਨ ਧਾਲੀਵਾਲ ਦੇ ਕਈ ਬਿਆਨ ਦਰਜ ਕੀਤੇ ਗਏ ਹਨ।
ਵਾਹਨਾਂ ਦੇ ਫਿਟਨੈੱਸ ਸਰਟੀਫਿਕੇਟ ਵੰਡਣ ਵਾਲਾ ਮੋਟਰ ਵ੍ਹੀਕਲ ਇੰਸਪੈਕਟਰ ਵੀ ਵਿਜੀਲੈਂਸ ਦੇ ਨਿਸ਼ਾਨੇ ‘ਤੇ ਹੈ। ਵਿਜੀਲੈਂਸ ਕੋਲ ਸੂਚਨਾ ਹੈ ਕਿ ਲੁਧਿਆਣਾ ਵਿਚ ਤਾਇਨਾਤ MVI ਹਫਤੇ ਵਿਚ ਇਕ ਜਾਂ ਦੋ ਦਿਨ ਹੀ ਵਾਹਨਾਂ ਦੀ ਫਿਟਨੈੱਸ ਦੇ ਸਰਟੀਫਿਕੇਟ ਜਾਰੀ ਕਰਦਾ ਸੀ।
ਇਹ ਵੀ ਪੜ੍ਹੋ : ਦੁਨੀਆ ਦੇ ਦਿੱਗਜ ਰਾਜਨੇਤਾ ਆਉਣਗੇ ਭਾਰਤ, ਦੇਸ਼-ਵਿਦੇਸ਼ ਮੰਤਰੀਆਂ ‘ਚ ਹੋਵੇਗੀ ਅਹਿਮ ਮੀਟਿੰਗ
ਨਿਯਮਾਂ ਤਹਿਤ ਇਕ ਵਾਹਨ ਨੂੰ ਲਗਭਗ 30 ਮਿੰਟ ਤੱਕ ਚੈੱਕ ਕੀਤਾ ਜਾਂਦਾ ਹੈ। ਉਸ ਦੇ ਬਾਅਦ ਸਰਟੀਫਿਕੇਟ ਜਾਰੀ ਹੁੰਦਾ ਹੈ ਪਰ ਏਜੰਟਾਂ ਜ਼ਰੀਏ ਇਹ ਪੂਰਾ ਧੰਦਾ ਚੱਲਦਾ ਹੈ ਤੇ ਬਿਨਾਂ ਵਾਹਨ ਦੇ ਇਕ ਹੀ ਦਿਨ ਵਿਚ 70 ਤੋਂ 100 ਤੱਕ ਵਾਹਨਾਂ ਨੂੰ ਸਰਟੀਫਿਕੇਟ ਜਾਰੀ ਕਰ ਦਿੱਤੇ ਜਾਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਟਰੱਕ ਬੱਸ ਦੇ 500 ਰੁਪਏ ਤੋਂ ਲੈ ਕੇ 6 ਹਜ਼ਾਰ ਰੁਪਏ ਪ੍ਰਤੀ ਵਾਹਨ ਵਸੂਲਿਆ ਜਾਂਦਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: