ਰੂਸੀ ਸੁਖੋਈ-34 ਸੁਪਰਸੋਨਿਕ ਜੰਗੀ ਜਹਾਜ਼ ਨੇ ਯੂਕਰੇਨ ਦੇ ਨੇੜੇ ਬੇਲਗੋਰੋਡ ਸ਼ਹਿਰ ਵਿੱਚ ਵੀਰਵਾਰ ਦੇਰ ਰਾਤ ਗਲਤੀ ਨਾਲ ਇੱਕ ਹਥਿਆਰ ਸੁੱਟ ਦਿੱਤਾ, ਜਿਸ ਨਾਲ ਇੱਕ ਧਮਾਕਾ ਹੋਇਆ ਅਤੇ ਤਿੰਨ ਲੋਕ ਜ਼ਖਮੀ ਹੋ ਗਏ। ਜਿਸ ਥਾਂ ‘ਤੇ ਬੰਬ ਡਿੱਗਿਆ, ਉੱਥੇ ਸ਼ਹਿਰ ਦੇ ਵਿਚਕਾਰ 20 ਮੀਟਰ ਦਾ ਟੋਆ ਬਣ ਗਿਆ ਹੈ।
ਬੰਬ ਧਮਾਕੇ ਵਿੱਚ ਕਈ ਘਰਾਂ, ਕਾਰਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਸਿਰ ਵਿੱਚ ਸੱਟ ਲੱਗਣ ਕਾਰਨ ਇੱਕ ਔਰਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸਥਾਨਕ ਅਧਿਕਾਰੀਆਂ ਨੇ ਵੀਰਵਾਰ ਸ਼ਾਮ ਨੂੰ ਬੇਲਗੋਰੋਡ ਵਿੱਚ ਇੱਕ ਵੱਡੇ ਧਮਾਕੇ ਦੀ ਸੂਚਨਾ ਦਿੱਤੀ।
ਰੂਸ-ਯੂਕਰੇਨ ਜੰਗ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਪਹਿਲੀ ਵਾਰ ਰੂਸੀ ਫੌਜ ਤੋਂ ਵੱਡੀ ਗਲਤੀ ਹੋਈ ਹੈ। ਰੂਸੀ ਬੰਬਾਰ ਲੜਾਕੂ ਜਹਾਜ਼ ਨੇ ਗਲਤੀ ਨਾਲ ਆਪਣੇ ਹੀ ਸ਼ਹਿਰ ‘ਤੇ ਬੰਬ ਸੁੱਟ ਦਿੱਤਾ ਹੈ।
ਇਹ ਬੰਬ ਰੂਸ ਦੇ ਬੇਲਗੋਰੋਡ ਸ਼ਹਿਰ ਵਿੱਚ ਡਿੱਗਿਆ। ਹਮਲੇ ਕਾਰਨ ਹੋਏ ਵੱਡੇ ਨੁਕਸਾਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਸ ਥਾਂ ‘ਤੇ ਬੰਬ ਡਿੱਗਿਆ, ਉਥੇ ਸ਼ਹਿਰ ਦੇ ਵਿਚਕਾਰ 20 ਮੀਟਰ ਦਾ ਟੋਇਆ ਬਣ ਗਿਆ ਹੈ।
ਇਸ ਧਮਾਕੇ ਤੋਂ ਬਾਅਦ ਹੋਏ ਨੁਕਸਾਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਦੇਖਣ ਨੂੰ ਮਿਲ ਰਹੀਆਂ ਹਨ। ਇਸ ਧਮਾਕੇ ਵਿੱਚ 4 ਅਪਾਰਟਮੈਂਟ ਅਤੇ 4 ਕਾਰਾਂ ਨੁਕਸਾਨੀਆਂ ਗਈਆਂ। ਬਿਜਲੀ ਦੇ ਖੰਭੇ ਡਿੱਗ ਗਏ। 3 ਜ਼ਖਮੀ ਹੋ ਗਏ ਹਨ।
ਬੇਲਗੋਰੋਡ ਦੇ ਗਵਰਨਰ ਵਿਆਚੇਸਲਾਵ ਗਲੇਡਕੋਵ ਨੇ ਕਿਹਾ ਕਿ ਧਮਾਕੇ ਨਾਲ ਸ਼ਹਿਰ ਦੇ ਲੋਕ ਹਿੱਲ ਗਏ। ਸਥਾਨਕ ਅਧਿਕਾਰੀਆਂ ਨੇ ਵੀਰਵਾਰ ਸ਼ਾਮ ਨੂੰ ਬੇਲਗੋਰੋਡ ਵਿੱਚ ਇੱਕ ਵੱਡੇ ਧਮਾਕੇ ਦੀ ਸੂਚਨਾ ਦਿੱਤੀ।
ਇਹ ਵੀ ਪੜ੍ਹੋ : ਟੁੱਟੀ ਕੁਰਸੀ ਦੇ ਸਹਾਰੇ ਪੈਨਸ਼ਨ ਲੈਣ ਨੰਗੇ ਪੈਰੀਂ ਜਾਂਦੀ ਬਜ਼ੁਰਗ, ਦਿਲ ਝੰਜੋੜਨ ਵਾਲੀਆਂ ਤਸਵੀਰਾਂ
ਇਸ ਹਮਲੇ ਬਾਰੇ ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਧਮਾਕੇ ਦਾ ਕਾਰਨ ਕੀ ਸੀ। ਪਰ ਰੂਸੀ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇੱਕ ਲੜਾਕੂ ਜਹਾਜ਼ ਨੇ ਬੇਲਗੋਰੋਡ ਉੱਤੇ ਗੋਲਾ ਬਾਰੂਦ ਦਾਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: