ਰੂਸ ਨੇ ਵੀਰਵਾਰ ਸਵੇਰੇ 8.30 ਵਜੇ ਯੂਕਰੇਨ ‘ਤੇ ਹਮਲਾ ਕਰ ਦਿੱਤਾ।ਹਮਲੇ ਵਿਚ ਰੂਸ ਵੱਲੋਂ 160 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਗਈਆਂ। ਹਮਲੇ ਤੋਂ ਬਾਅਦ ਤੋਂ ਹੁਣ ਤੱਕ ਯੂਕਰੇਨ ਦੇ ਕੁੱਲ 137 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਸੈਂਕੜੇ ਲੋਕ ਜ਼ਖਮੀ ਹੋ ਚੁੱਕੇ ਹਨ।
ਰੂਸ ਨੇ ਯੂਕਰੇਨ ਵਿਚ 11 ਹਵਾਈ ਪੱਟੀਆਂ ਸਣੇ 70 ਤੋਂ ਵੱਧ ਫੌਜ ਟਿਕਾਣਿਆਂ ਨੂੰ ਨਸ਼ਟ ਕਰਨ ਦਾ ਦਾਅਵਾ ਕੀਤਾ ਹੈ। ਹਮਲੇ ਦੀ ਵਜ੍ਹਾ ਨਾਲ ਸੈਂਕੜਿਆਂ ਨੂੰ ਆਪਣਾ ਘਰ ਛੱਡਣਾ ਪਿਆ ਹੈ। ਉਥੇ ਲੋਕਾਂ ਨੇ ਮਿਜ਼ਾਈਲ ਹਮਲੇ ਤੋਂ ਬਚਣ ਲਈ ਮੈਟ੍ਰੋ ਸਟੇਸ਼ਨ ਦੀ ਸ਼ਰਨ ਲਈ। ਕਈ ਯੂਕਰੇਨੀ ਨਾਗਰਿਕ ਹਮਲੇ ਤੋਂ ਬਚਣ ਲਈ ਗੁਆਂਢੀ ਦੇਸ਼ ਪੋਲੈਂਡਰ ਬਾਰਡਰ ‘ਤੇ ਪਹੁੰਚਣ ਲੱਗੇ ਹਨ।
ਇਹ ਵੀ ਪੜ੍ਹੋ : ਯੂਕਰੇਨੀ ਰਾਸ਼ਟਰਪਤੀ ਦਾ ਭਾਵੁਕ ਵੀਡੀਓ ਸੰਦੇਸ਼-“ਮੈਂ ਤੇ ਮੇਰਾ ਪਰਿਵਾਰ ਦੁਸ਼ਮਨ ਦੇ ਨਿਸ਼ਾਨੇ ‘ਤੇ, ਪਰ ਅਸੀਂ ਯੂਕਰੇਨ ਛੱਡ ਕੇ ਨਹੀਂ ਭੱਜਾਂਗੇ”
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਹਮਲੇ ਤੋਂ ਬਾਅਦ ਕੀਵ ਤੇ ਖਾਰਕਿਵ ਵਿਚ ਯੂਕਰੇਨੀਆਂ ਨੇ ਇਸ ਇਲਾਕੇ ਨੂੰ ਛੱਡਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਹਾਈਵੇ ‘ਤੇ ਲੰਬਾ ਟ੍ਰੈਫਿਕ ਜਾਮ ਦੇਖਿਆ ਗਿਆ। ਵੀਰਵਾਰ ਨੂੰ ਪੂਰੇ ਦੇਸ਼ ਵਿਚ ਵੱਖ-ਵੱਖ ਥਾਵਾਂ ‘ਤੇ ਰੂਸ ਨੇ ਲਗਭਗ 200 ਤੋਂ ਵੱਧ ਹਮਲੇ ਕੀਤੇ। ਸਾਰੇ ਇਲਾਕਿਆਂ ਵਿਚ ਦਹਿਸ਼ਤ ਦੇਖੀ ਗਈ। ਲੱਖਾਂ ਲੋਕਾਂ ਨੇ ਦਿਨ ਅਤੇ ਰਾਤ ਸਬ-ਵੇ, ਮੈਟ੍ਰੋ ਸਟੇਸ਼ਨਾਂ, ਅੰਡਰਗਰਾਊਂਡ ਸ਼ੈਲਟਰਾਂ ਵਿਚ ਗੁਜ਼ਾਰੀ। ਕਈ ਜਗ੍ਹਾ ਲੋਕਾਂ ਨੂੰ ਜ਼ਰੂਰੀ ਸਾਮਾਨ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।