ਰਾਜਸਥਾਨ ਕਾਂਗਰਸ ਵਿਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਵਿਚ ਦੀਆਂ ਦੂਰੀਆਂ ਘੱਟ ਹੋਣ ਦੀ ਬਜਾਏ ਵਧਦੀਆਂ ਜਾ ਰਹੀਆਂ ਹਨ। ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਦੋਵੇਂ ਨੇਤਾਵਾਂ ਵਿਚ ਜਾਰੀ ਕਲੇਸ਼ ਹੁਣ ਆਰ-ਪਾਰ ਦੇ ਮੋੜ ‘ਤੇ ਹੈ। ਮੁੱਖ ਮੰਤਰੀ ਅਹੁਦੇ ਤੋਂ ਘੱਟ ਨਾ ਲੈਣ ਦੇ ਦਾਅਵੇ ‘ਤੇ ਸਚਿਨ ਪਾਇਲਟ ਨੇ ਵੱਖ ਰਾਹ ਅਪਨਾਉਣ ਦਾ ਫੈਸਲਾ ਕੀਤਾ ਹੈ।
ਸਿਆਸੀ ਗਲਿਆਰਿਆਂ ਵਿਚ ਚਰਚਾ ਹੈ ਕਿ ਸਚਿਨ ਪਾਇਲਟ ਕਾਂਗਰਸ ਤਂ ਵੱਖ ਨਵੀਂ ਪਾਰਟੀ ਲਈ ਚੋਣਾਂ ਲੜਨਗੇ। ਰਾਜਸਥਾਨ ਵਿਚ ਦੋ ਰਾਜਨੀਤਕ ਦਲਾਂ ਦਾ ਰਜਿਸਟ੍ਰੇਸ਼ਨ ਕਰਾਇਆ ਗਿਆ ਹੈ। ਇਸ ਲਈ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ 11 ਜੂਨ ਨੂੰ ਸਚਿਨ ਪਾਇਲਟ ਇਸ ਵਿਚੋਂ ਇਕ ਨੂੰ ਅਪਣਾਉਂਦੇ ਹੋਏ ਨਵੀਂ ਪਾਰਟੀ ਦਾ ਐਲਾਨ ਕਰਨਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫਿਲਹਾਲ ਉਨ੍ਹਾਂ ਦੀ ਪਾਰਟੀ ਦਾ ਸੰਭਾਵਿਤ ਨਾਂ ਪ੍ਰਗਤੀਸ਼ੀਲ ਕਾਂਗਰਸ ਹੋ ਸਕਦਾ ਹੈ। ਨਾਲ ਹੀ ਜੈਪੁਰ ਵਿਚ ਇਕ ਵੱਡੀ ਸਭਾ ਕਰਨ ਦੀ ਵੀ ਤਿਆਰੀ ਹੈ। ਇਸ ਬਾਰੇ ਅਜੇ ਕੋਈ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਦੱਸ ਦੇਈਏ ਕਿ 2018 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਚਿਨ ਪਾਇਲਟ ਨੇ ਪਾਰਟੀ ਲਈ ਖੂਬ ਪਸੀਨਾ ਵਹਾਇਆ ਸੀ। ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਪਾਇਲਟ ਨੂੰ ਮੁੱਖ ਮੰਤਰੀ ਨਾ ਬਣਾ ਕੇ ਗਹਿਲੋਤ ਨੂੰ ਕਮਾਨ ਦੇ ਦਿੱਤੀ ਗਈ।
ਇਹ ਵੀ ਪੜ੍ਹੋ : ਬਠਿੰਡਾ ਕੇਂਦਰੀ ਜੇਲ੍ਹ ‘ਚ ਗੈਂਗਸਟਰਾਂ ਦੀ ਭੁੱਖ ਹੜਤਾਲ 5ਵੇਂ ਦਿਨ ਜਾਰੀ, ਇਕ ਦੀ ਤਬੀਅਤ ਵਿਗੜੀ, ਹਸਪਤਾਲ ਭਰਤੀ
ਗਹਿਲੋਤ ਦੇ ਮੁੱਖ ਮੰਤਰੀ ਬਣਨ ਦੇ ਅਗਲੇ ਦੋ ਸਾਲ ਯਾਨੀ 2020 ਵਿਚ ਰਾਜਸਥਾਨ ਵਿਚ ਕਾਂਗਰਸ ਸਰਕਾਰ ‘ਦੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ। ਸਚਿਨ ਪਾਇਲਟ ਨੇ ਖੁੱਲ੍ਹ ਕੇ ਬਗਾਵਤ ਕਰ ਦਿੱਤੀ ਸੀ। ਉਸ ਸਮੇਂ ਉਹ ਆਪਣੇ ਸਮਰਥਕ ਵਿਧਾਇਕਾਂ ਨਾਲ ਮਾਨੇਸਰ ਦੇ ਗੈਸਟ ਹਾਊਸ ਵਿਚ ਆ ਗਏ ਸਨ। ਮੁੱਖ ਮੰਤਰੀ ਨੇ ਆਪਣੀ ਸਿਆਸੀ ਸੂਝਬੂਝ ਨਾਲ ਸਰਕਾਰ ਨੂੰ ਬਚਾ ਲਿਆ ਸੀ। ਉਦੋਂ ਤੋਂ ਲਗਾਤਾਰ ਦੋਵੇਂ ਨੇਤਾਵਾਂ ਵਿਚ ਮਤਭੇਦ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: