ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਲੰਮੀ ਉਡੀਕ ਖਤਮ ਹੋਣ ਦਾ ਸਮਾਂ ਬਿਲਕੁਲ ਨੇੜੇ ਆ ਗਿਆ ਹੈ। ਭਲਕੇ ਵੋਟਾਂ ਦੇ ਨਤੀਜੇ ਆਉਣਗੇ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ, ਬੁਲਾਰੇ ਤੇ ਪੀ.ਐੱਸ.ਸੀ. ਮੈਂਬਰ ਮੋਹਿਤ ਗੁਪਤਾ ਨੇ ਅੱਜ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਪੰਜਾਬ ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਦੀ ਸਰਕਾਰ ਬਣੇਗੀ।
ਉਨ੍ਹਾਂ ਨੇ ਐਗਜ਼ਿਟ ਪੋਲ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਆਮ ਆਦਮੀ ਦਾ ਸ਼ੋਰ ਹੈ, ਕਾਂਗਰਸ ਕਮਜ਼ੋਰ ਹੈ ਤੇ ਅਕਾਲੀ ਦਲ ਦਾ ਜ਼ੋਰ ਹੈ। ਇਸੇ ਦੇ ਨਾਲ ਉਨ੍ਹਾਂ ਕਿਹਾ ਕਿ 10 ਤਰੀਕ ਨੂੰ ਜਨਤਾ ਦੇ ਸਾਹਮਣੇ ਸੱਚ ਆ ਜਾਏਗਾ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਕਾਰ ਬਣੇਗੀ।
ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਵਿੰਨ੍ਹਦਿਾਂ ਮੋਹਿਤ ਗੁਪਤਾ ਨੇ ਕਿਹਾ ਕਿ ਦਿੱਲੀ ਦੇ ਟੈਕਸਪੇਅਰਸ ਦਾ ਪੈਸਾ ਪੰਜਾਬ ਚੋਣਾਂ ਵਿੱਚ ਉਡਾ ਕੇ ਆਮ ਆਦਮੀ ਪਾਰਟੀ ਨੇ ਦਿੱਲੀਵਾਲਿਆਂ ਤੇ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਪੰਜਾਬੀ ਬਹੁਤ ਸਮਝਦਾਰ ਹਨ ਇਨ੍ਹਾਂ ਦੇ ਝਾਂਸੇ ਵਿੱਚ ਆਉਣ ਵਾਲੇ ਨਹੀਂ ਹਨ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਉਨ੍ਹਾਂ ਕਿਹਾ ਕਿ 10 ਮਾਰਚ ਪੰਜਾਬੀਆਂ ਦੀ ਜਿੱਤ ਦਾ ਦਿਨ ਹੋਵੇਗਾ। ਮੋਹਿਤ ਗੁਪਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕੁਝ ਝੂਠੇ ਸਰਵੇਅ ਕਰਵਾਏ ਹਨ ਤੇ ਇਨ੍ਹਾਂ ਸਰਵਿਆਂ ਦਾ ਸੱਚ ਕੱਲ੍ਹ ਈ.ਵੀ.ਐੱਮ. ਤੋਂ ਨਿਕਲ ਕੇ ਸਾਹਮਣੇ ਆ ਜਾਏਗਾ। ਉਨ੍ਹਾਂ ਕਿਹਾ ਕਿ 59 ਸੀਟਾਂ ਦੇ ਬਹੁਮਤ ਦੇ ਅੰਕੜੇ ਨੂੰ ਸ਼੍ਰੋਮਣੀ ਅਕਾਲੀ ਦਲ ਆਸਾਨੀ ਨਾਲ ਪਾਰ ਕਰ ਲਏਗਾ।