ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ ਵਿਚ ਐਤਵਾਰ ਦੇਰ ਰਾਤ ਹੋਏ ਸਾਕਸ਼ੀ ਹੱਤਿਆਕਾਂਡ ਨੇ ਸਾਰਿਆਂ ਨੂੰ ਦਹਿਲਾ ਦਿੱਤਾ ਹੈ। ਇਲਾਕੇ ਵਿਚ ਹੀ ਰਹਿਣ ਵਾਲੇ ਸਾਹਿਲ ਨੇ ਹੈਵਾਨੀਅਤ ਦੇ ਸਾਹਮਣੇ ਸੜਕ ‘ਤੇ ਖੁੱਲ੍ਹੇਆਮ ਚਾਕੂ ਨਾਲ ਸਾਕਸ਼ੀ ਦਾ ਕਤਲ ਕਰ ਦਿੱਤਾ। ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਜਿਸ ਵਿਚ ਸਾਹਿਲ ਬੇਖੌਫ ਹੋ ਕੇ ਸਾਕਸ਼ੀ ‘ਤੇ ਹਮਲਾ ਕਰਦਾ ਦਿਖ ਰਿਹਾ ਹੈ। ਸਾਹਿਲ ਨੇ ਪਹਿਲਾਂ ਚਾਕੂ ਨਾਲ ਵਾਰ ਕੀਤੇ, ਇਸ ਦੇ ਬਾਅਦ ਵੱਡੇ ਪੱਥਰ ਚੁੱਕ ਕੇ ਉਸ ਨੂੰ ਮਾਰ ਦਿੱਤਾ। ਸਾਕਸ਼ੀ ਦਾ ਕਤਲ ਕਰਨ ਦੇ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। ਦਿੱਲੀ ਪੁਲਿਸ ਨੇ ਉਥੋਂ ਉਸ ਨੂੰ ਗ੍ਰਿਫਤਾਰ ਕਰ ਲਿਆ। ਸਾਹਿਲ ਦੇ ਭੂਆ ਦੇ ਬੇਟੇ ਨੇ ਦੱਸਿਆ ਕਿ ਉਸ ਨੇ ਘਰ ਆ ਕੇ ਨਹੀਂ ਦੱਸਿਆ ਸੀ ਕਿ ਉਹ ਕੀ ਕਰਕੇ ਆਇਆ ਹੈ।
ਸਾਹਿਲ ਦੀ ਗ੍ਰਿਫਤਾਰੀ ਦੇ ਬਾਅਦ ਉਸ ਦੇ ਭੂਆ ਦੇ ਬੇਟੇ ਅਮਨ ਨੇ ਦੱਸਿਆ ਕਿ ਸਾਹਿਲ ਰਿਸ਼ਤੇ ਵਿਚ ਮੇਰਾ ਭਰਾ ਲੱਗਦਾ ਹੈ, ਉਹ ਮਾਮੇ ਦਾ ਬੇਟਾ ਹੈ। ਸਾਹਿਲ ਸਵੇਰੇ 4 ਵਜੇ ਅਚਾਨਕ ਘਰ ਆਇਆ ਸੀ। ਜਦੋਂ ਉਸ ਤੋਂ ਪੁੱਛਿਆ ਕਿ ਇਸ ਵਕਤ ਕਿਵੇਂ ਆਇਆ ਤਾਂ ਉਸ ਨੇ ਦੱਸਿਆ ਕਿ ਉਹ ਇਥੇ ਵਿਆਹ ਵਿਚ ਆਇਆ ਸੀ। ਵਿਆਹ ਦੇ ਬਾਅਦ ਘੁੰਮਣ ਲਈ ਇਥੇ ਆ ਗਿਆ। ਇਹ ਕਹਿ ਕੇ ਸੌਣ ਚਲਾ ਗਿਆ। ਜਦੋਂ ਸਵੇਰੇ ਮੈਂ ਉਸ ਨੂੰ ਜਗਾ ਕੇ ਨਾਸ਼ਤਾ ਕਰਨ ਲਈ ਕਿਹਾ ਤਾਂ ਉਸ ਨੇ ਇਸ ਲਈ ਮਨ੍ਹਾ ਕਰ ਦਿੱਤਾ। ਇਸ ਦੇ ਬਾਅਦ ਦੁਪਹਿਰ ਲਗਭਗ 2 ਵਜੇ ਘਰ ‘ਤੇ ਪੁਲਿਸ ਆਈ। ਦੋ ਪੁਲਿਸ ਮੁਲਾਜ਼ਮ ਘਰ ਆਏ। ਪੁਲਿਸ ਵਾਲਿਆਂ ਨ ਕਿਹਾ ਕਿ ਜੇਕਰ ਤੇਰੀ ਨੀਂਦ ਪੂਰੀ ਹੋ ਗਈ ਹੋਵੇ ਤਾਂ ਚੱਲ।’
ਇਹ ਵੀ ਪੜ੍ਹੋ : ਚਿੜੀਆਂ ਭਜਾਉਣ ਲਈ ਹਰ ਦਿਨ 20,000 ਦੇ ਰਹੀ ਇਹ ਕੰਪਨੀ, ਇਕ ਮਹੀਨੇ ‘ਚ ਬਣ ਸਕਦੇ ਹੋ ਲਖਪਤੀ
ਅਮਨ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਬਾਰੇ ਉਦੋਂ ਪਤਾ ਲੱਗਾ ਜਦੋਂ ਪੁਲਿਸ ਘਰ ਆਈ। ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਜ਼ਿਆਦਾ ਕੁਝ ਨਹੀਂ ਦੱਸਿਆ। ਉਹ ਲੋਕ ਚੁੱਪਚਾਪ ਸਾਹਿਲ ਨੂੰ ਆਪਣੇ ਨਾਲ ਲੈ ਗਏ। ਇਸ ਦੇ ਬਾਅਦ ਮੀਡੀਆ ਘਰ ਪਹੁੰਚੀ ਤੇ ਉਨ੍ਹਾਂ ਨੂੰ ਪੂਰੇ ਮਾਮਲੇ ਬਾਰੇ ਪਤਾ ਲੱਗਾ। ਸਾਹਿਲ ਦੇ ਇਸ ਕਦਮ ਤੋਂ ਸਾਰੇ ਹੈਰਾਨ ਹਨ। ਅਮਨ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਅਜਿਹਾ ਕਰਕੇ ਘਰ ਆਇਆ ਹੈ। ਸਾਹਿਲ ਤਾਂ ਘਰ ਆ ਕੇ ਆਰਾਮ ਨਾਲ ਸੌਂ ਗਿਆ ਸੀ, ਉਸ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ ਸੀ।
ਵੀਡੀਓ ਲਈ ਕਲਿੱਕ ਕਰੋ -: