ਅਯੁੱਧਿਆ ਵਿਚ ਮਿਡ ਡੇ ਮੀਲ ਵਿਚ ਬੱਚਿਆਂ ਨੂੰ ਚਾਵਲ ਤੇ ਨਮਕ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਅਯੁੱਧਿਆ ਜ਼ਿਲੇ ਦੇ ਚੌਰੇਬਾਜ਼ਾਰ ਇਲਾਕੇ ਦੇ ਦਿਹਵਾ ਪਾਂਡੇ ਦੇ ਪ੍ਰਾਇਮਰੀ ਸਕੂਲ ਬੈਂਤੀ ਦੀ ਹੈ।
ਵਾਇਰਲ ਵੀਡੀਓ ਵਿਚ ਭੋਜਨ ਵਿਚ ਬੱਚਿਆਂ ਨੂੰ ਸਾਦਾ ਚਾਵਲ ਤੇ ਨਮਕ ਖਾਧੇ ਦਿਖਾਇਆ ਗਿਆ ਹੈ। ਮਾਮਲਾ ਜਦੋਂ ਅਯੁੱਧਿਆ ਡੀਐੱਮ ਨਿਤੀਸ਼ ਕੁਮਾਰ ਦੇ ਨੋਟਿਸ ਵਿਚ ਆਇਆ ਤਾਂ ਉਨ੍ਹਾਂ ਨੇ ਉਕਤ ਸਕੂਲ ਦੀ ਪ੍ਰਿੰਸੀਪਲ ਨੂੰ ਸਸਪੈਂਡ ਕਰਨ ਦੇ ਨਿਰਦੇਸ਼ ਦਿੱਤੇ। ਨਾਲ ਹੀ ਗ੍ਰਾਮ ਪ੍ਰਧਾਨ ਨੂੰ ਵੀ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਹਨ।
ਪਿੰਡ ਦੇ ਕੋਲ ਸਕੂਲ ਹੋਣ ਕਾਰਨ ਕਈ ਬੱਚੇ ਭੋਜਨ ਲੈ ਕੇ ਘਰ ਚਲੇ ਜਾਂਦੇ ਹਨ ਤੇ ਫਿਰ ਬਾਅਦ ਵਿਚ ਵਾਪਸ ਆਉਂਦੇ ਹਨ। ਇਨ੍ਹਾਂ ਵਿਚੋਂ ਕੁਝ ਬੱਚਿਆਂ ਨੇ ਆਪਣੇ ਮਾਪਿਆਂ ਤੋਂ ਸਕੂਲ ਵਿਚ ਨਮਕ ਚਾਵਲ ਮਿਲਣ ਦੀ ਗੱਲ ਕਹੀ ਜਿਸ ਦੇ ਬਾਅਦ ਕਈ ਬੱਚਿਆਂ ਦੇ ਮਾਪੇ ਸਕੂਲ ਪਹੁੰਚ ਗਏ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਇਸ ਮਾਮਲੇ ਵਿੱਚ ਹੁਣ ਜ਼ਿਲ੍ਹਾ ਮੈਜਿਸਟਰੇਟ ਅਯੁੱਧਿਆ ਨਿਤੀਸ਼ ਕੁਮਾਰ ਨੇ ਸਬੰਧਤ ਕੌਂਸਲ ਸਕੂਲ ਦੀ ਮੁੱਖ ਅਧਿਆਪਕਾ ਏਕਤਾ ਯਾਦਵ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ, ਪੂਰੇ ਮਾਮਲੇ ਦੀ ਜਾਂਚ ਕਰਨ ਅਤੇ ਸਮੇਂ-ਸਮੇਂ ’ਤੇ ਅਚਨਚੇਤ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਹਨ।
ਅਯੁੱਧਿਆ ਦੇ ਡੀਐਮ ਨਿਤੀਸ਼ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਆਇਆ ਹੈ। ਜਿਸ ਤੋਂ ਬਾਅਦ ਅਸੀਂ ਤੁਰੰਤ ਬੀਐਸਏ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੈਂ ਤੁਰੰਤ ਮੁਅੱਤਲੀ ਦੇ ਹੁਕਮ ਦਿੱਤੇ ਹਨ। ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ ਅਤੇ ਮੁਖੀ ਖਿਲਾਫ ਨੋਟਿਸ ਭੇਜਿਆ ਜਾਵੇਗਾ। ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।