ਕੇਂਦਰ ਵੱਲੋਂ ਲਿਆਂਦੀ ਗਈ ਅਗਨੀਪਥ ਸਕੀਮ ਦੇ ਵਿਰੋਧ ਵਿਚ ਹੁਣ ਸੰਯੁਕਤ ਕਿਸਾਨ ਮੋਰਚਾ ਵੀ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾ ਚੁੱਕਾ ਹੈ। ਇਸ ਦਾ ਪੁਸ਼ਟੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੀਤੀ ਹੈ। ਟਿਕੈਤ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਫੌਜ ਵਿਚ ਭਰਤੀ ਨਾਲ ਜੁੜੀ ਅਗਨੀਪਥ ਯੋਜਨਾ ਖਿਲਾਫ 24 ਜੂਨ ਨੂੰ ਦੇਸ਼ ਵਿਆਪੀ ਪ੍ਰਦਰਸ਼ਨ ਕਰੇਗਾ।
ਟਿਕੈਤ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਦਾ ਫੈਸਲਾ ਐੱਸਕੇਐੱਮ ਦੀ ਤਾਲਮੇਲ ਕਮੇਟੀ ਦੀ ਬੈਠਕ ਦੌਰਾਨ ਲਿਆ ਗਿਆ। ਟਿਕੈਤ ਨੇ ਪ੍ਰਦਰਸ਼ਨ ਲਈ ਨੌਜਵਾਨਾਂ, ਨਾਗਰਿਕਾਂ ਤੇ ਤੇ ਸਿਆਸ ਦਲਾਂ ਤੋਂ ਸਮਰਥਨ ਦੀ ਅਪੀਲ ਕੀਤੀ ਹੈ।
ਟਿਕੈਤ ਨੇ ਕਿਹਾ ਕਿ ਜਥੇਬੰਦੀ ਭਾਕਿਯੂ ਨੇ ਪਹਿਲਾਂ 30 ਜੂਨ ਨੂੰ ਅਗਨੀਪਥ ਯੋਜਨਾ ਖਿਲਾਫ ਪ੍ਰਰਦਰਸ਼ਨ ਕਰ ਨਦਾ ਸੱਦਾ ਦਿੱਤਾ ਸੀ। ਭਾਕਿਯੂ ਨੇਤਾ ਖੇਤੀ ਖਾਨੂੰਨ ਖਿਲਾਫ ਐੱਸਕੇਐੱਮ ਖਿਲਾਫ ਦੀ ਅਗਵਾਈ ਵਾਲੇ ਅੰਦੋਲਨ ਦਾ ਹਿੱਸਾ ਸੀ। ਖੇਤੀ ਕਾਨੂੰਨ ਵਾਪਸ ਲੈ ਲਏ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: