ਮਸ਼ਹੂਰ ਕੱਬਡੀ ਖਿਡਾਰੀ ਸੰਦੀਪ ਅੰਬੀਆਂ ਦਾ ਬੀਤੀ 14 ਮਾਰਚ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਅੰਬੀਆ ਵਿਖੇ ਕੀਤਾ ਜਾਣਾ ਹੈ। ਸੰਦੀਪ ਅੰਬੀਆਂ ਦੀ ਭੈਣ ਨੇ ਬਹੁਤ ਹੀ ਭਾਵੁਕ ਵੀਡੀਓ ਸ਼ੇਅਰ ਕੀਤੀ ਹੈ।
ਵੀਡੀਓ ਵਿਚ ਸੰਦੀਪ ਅੰਬੀਆ ਦੀ ਭੈਣ ਨੇ ਕਿਹਾ ਕਿ ਸਾਡੇ ਲਈ 14 ਮਾਰਚ ਦਾ ਦਿਨ ਬਹੁਤ ਹੀ ਜ਼ਿਆਦਾ ਮਾੜਾ ਦਿਨ ਸੀ। ਉਸ ਮਨਹੂਸ ਦਿਨ ਨੇ ਸਾਡੇ ਤੋਂ ਘਰ ਦਾ ਜੀਅ ਖੋਹ ਲਿਆ। ਅੱਜ ਦੇ ਕਲਯੁੱਗ ਵਿਚ ਕਿਸੇ ਦੀ ਜਾਨ ਲੈਣਾ ਕਿੰਨਾ ਸੌਖਾ ਹੋ ਗਿਆ ਹੈ। ਮੇਰੇ ਭਰਾ ਸੰਦੀਪ ਨਾਲ ਜੇ ਕਿਸੇ ਦਾ ਕੋਈ ਗਿਲਾ ਸ਼ਿਕਵਾ ਸੀ ਤਾਂ ਉਸ ਦੀ ਲੱਤ ਬਾਂਹ ਤੋੜ ਦਿੰਦੇ ਪਰ ਮਾਰਦੇ ਤਾਂ ਨਾ। ਲੱਤ ਟੁੱਟਣ ਕਾਰਨ ਘਰ ਬਹਿ ਜਾਂਦਾ ਨਾ ਖੇਡਦਾ। ਪਰ ਘੱਟੋ ਘੱਟ ਪਰਿਵਾਰ ਦੇ ਨਾਲ ਤਾਂ ਰਹਿੰਦਾ। ਅਸੀਂ ਉਸ ਨੂੰ ਦੇਖ ਤਾਂ ਸਕਦੇ । ਸੰਦੀਪ ਦੇ ਛੋਟੇ-ਛੋਟੇ ਜਵਾਕ ਸੀ, ਪਤਨੀ ਸੀ, ਮਾਪੇ ਸੀ ਤੇ ਚਾਹੁਣ ਵਾਲੇ ਬਹੁਤ ਸੀ ਪਰ ਜ਼ਾਲਮਾਂ ਨੂੰ ਜ਼ਰਾ ਵੀ ਤਰਸ ਨਹੀਂ ਆਇਆ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਦੇਖੋ : “ਮੇਰੇ ਵੀਰ ਦੀ ਲੱਤ-ਬਾਂਹ ਤੋੜ ਦਿੰਦੇ ਪਰ ਜਾਨੋਂ ਨਾ ਮਾਰਦੇ”, ਸੰਦੀਪ ਨੰਗਲ ਅੰਬੀਆਂ ਦੀ ਭੈਣ ਦਾ ਹਾਲ ਦੇਖਿਆ ਨਹੀਂ ਜਾਂਦਾ…
ਸੰਦੀਪ ਨੇ ਇੰਨੀ ਮਿਹਨਤ ਕਰਕੇ ਵੱਡਾ ਮੁਕਾਮ ਹਾਸਲ ਕੀਤਾ ਸੀ। ਉਸ ਦੀਆਂ ਮਿਹਨਤਾਂ ਨੂੰ ਸਿਰਫ ਉਹ ਹੀ ਜਾਣ ਸਕਦਾ ਹੈ ਜੋ ਉਸ ਨਾਲ ਰਹਿੰਦਾ ਸੀ। ਭੈਣ ਨੇ ਦੱਸਿਆ ਕਿ ਮੈਨੂੰ ਐਤਵਾਰ 12 ਕੁ ਵਜੇ ਫੋਨ ਆਇਆ ਕਿ ਸੰਦੀਪ ਨੂੰ ਗੋਲੀਆਂ ਲੱਗੀਆਂ ਹਨ ਤੇ ਉਦੋਂ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ। ਹੁਣ ਹੀ ਤਾਂ ਸਮਾਂ ਸੀ ਜਦੋਂ ਸੰਦੀਪ ਨੇ ਖੁਸ਼ੀਆਂ ਨੂੰ ਮਾਣਨਾ ਸੀ, ਪਰਿਵਾਰ ਵਿਚ ਸਮਾਂ ਬਤੀਤ ਕਰਨਾ ਸੀ। ਬੱਚਿਆਂ ਨੂੰ ਖਿਡਾਉਣ ਦਾ ਸਮਾਂ ਸੀ। ਆਨੰਦ ਮਾਣਨ ਦਾ ਸਮਾਂ ਸੀ ਪਰ ਇਹ ਸੁਪਨਾ ਹੀ ਰਹਿ ਗਿਆ।