ਸਾਬਕਾ ਕਾਂਗਰਸੀ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਗਿਲਜੀਆਂ ਨੂੰ ਅੱਜ ਮੋਹਾਲੀ ਕੋਰਟ ਵਿਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਦਲਜੀਤ ਨੂੰ ਚਾਚਾ ਦੇ ਨਾਲ ਕਰੱਪਸ਼ਨ ਕੇਸ ਵਿਚ ਨਾਮਜ਼ਦ ਕੀਤਾ ਗਿਆ ਜਿਸ ਦੇ ਬਾਅਦ ਚੰਡੀਗੜ੍ਹ ਤੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਸ਼ੁਰੂਆਤੀ ਛਾਣਬੀਣ ਵਿਚ ਉਸ ਦੇ ਘਰ ਵਿਚ ਵਿਧਾਇਕ ਸਟਿੱਕਰ ਵਾਲੀ ਕਾਰ ਮਿਲੀ। ਇਹ ਕਾਰ ਦਲਜੀਤ ਦੇ ਨਾਂ ‘ਤੇ ਹੈ। ਇਸੇ ਕਾਰ ਤੋਂ ਵਿਜੀਲੈਂਸ ਬਿਊਰੋ ਨੂੰ ਸਾਬਕਾ ਮੰਤਰੀ ਸੰਗਤ ਗਿਲਜੀਆਂ ਦੀ ਚੈੱਕਬੁੱਕ ਤੇ ਜੰਗਲਾਤ ਵਿਭਾਗ ਨਾਲ ਜੁੜੀਆਂ ਫਾਈਲਾਂ ਵੀ ਮਿਲੀਆਂ ਹਨ।
ਇਹ ਵੀ ਪੜ੍ਹੋ : ਕੇਜਰੀਵਾਲ ਬੋਲੇ- ‘ਭ੍ਰਿਸ਼ਟਾਚਾਰ ਮੁੱਕ ਜਾਵੇ ਤਾਂ ਟੈਕਸ ਵਧਾਉਣ ਦੀ ਨਹੀਂ, ਘਟਾਉਣ ਦੀ ਲੋੜ ਪਊ’
ਵਿਜੀਲੈਂਸ ਬਿਊਰੋ ਨੇ ਹੁਣ ਸਾਬਕਾ ਮੰਤਰੀ ਸੰਗਤ ਗਿਲਜੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਗਿਲਜੀਆਂ ਕੇਸ ਦਰਜ ਹੋਣ ਦੇ ਬਾਅਦ ਤੋਂ ਗਾਇਬ ਹੈ। ਉਨ੍ਹਾਂ ਨੇ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਵੀ ਮੰਗੀ ਸੀ ਪਰ ਉਹ ਖਾਰਜ ਹੋ ਗਈ ਜਿਸ ਦੇ ਬਾਅਦ ਵਿਜੀਲੈਂਸ ਗਿਲਜੀਆਂ ਨੂੰ ਕਦੇ ਵੀ ਗ੍ਰਿਫਤਾਰ ਕਰ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਵਿਜੀਲੈਂਸ ਬਿਊਰੋ ਦੀ ਛਾਣਬੀਣ ਵਿਚ ਸਾਹਮਣੇ ਆਇਆ ਕਿ ਦਲਜੀਤ ਹੀ ਚਾਚਾ ਸੰਗਤ ਗਿਲਜੀਆਂ ਦਾ ਮੰਤਰਾਲੇ ਚਲਾ ਰਿਹਾ ਸੀ। ਉਹ ਅਫਸਰਾਂ ਦੀ ਟਰਾਂਸਫਰ ਪੋਸਟਿੰਗ ਵਿਚ ਦਖਲ ਦਿੰਦਾ ਸੀ। ਵਿਭਾਗ ਵਿਚ ਟ੍ਰੀ-ਗਾਰਡ ਖਰੀਦ ਤੋਂ ਇਲਾਵਾ ਦਰੱਖਤ ਕੱਟਣ ਦੇ ਪਰਮਿਟ ਵੀ ਦਲਜੀਤ ਦੀ ਹੀ ਚੱਲਦੀ ਸੀ। ਵਿਜੀਲੈਂਸ ਦਾ ਦਾਅਵਾ ਹੈ ਕਿ ਦਲਜੀਤ ਹੀ ਮੰਤਰੀ ਦੇ ਪੂਰੇ ਲੈਣ-ਦੇਣ ਦਾ ਹਿਸਾਬ ਰੱਖਦਾ ਸੀ।