ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦੀ ਲੜਕੀ ਸਾਨੀਆ ਮਿਰਜ਼ਾ ਨੇ ਦੇਸ਼ ਦੀ ਪਹਿਲੀ ਮੁਸਲਿਮ ਮਹਿਲਾ ਫਾਈਟਰ ਹੋਣ ਦਾ ਮਾਣ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਉਹ ਉੱਤਰ ਪ੍ਰਦੇਸ਼ ਦੀ ਪਹਿਲੀ ਲੜਕੀ ਹੈ ਜੋ ਫਾਈਟਰ ਪਾਇਲਟ ਬਣੇਗੀ। ਭਾਰਤੀ ਫੌਜ ਵੱਲੋਂ ਸਾਨੀਆ ਮਿਰਜ਼ਾ ਨੂੰ ਜੁਆਇਨਿੰਗ ਲੈਟਰ ਮਿਲ ਚੁੱਕਾ ਹੈ। ਉਹ 27 ਦਸੰਬਰ ਨੂੰ ਪੁਣੇ ਦੇ ਖੜਗਵਾਸਲਾ ਵਿਚ ਐੱਨਡੀਏ ਅਕੈਡਮੀ ਜੁਆਇਨ ਕਰੇਗੀ।
ਸਾਨੀਆ ਮਿਰਜ਼ਾਪੁਰ ਦੇ ਜਸੋਲ ਪਿੰਡ ਦੇ ਰਹਿਣ ਵਾਲੇ ਸ਼ਾਹਿਦ ਅਲੀ ਦੀ ਧੀ ਹੈ। ਪਿਤਾ ਸ਼ਾਹਿਦ ਅਲੀ ਇਕ ਟੀਵੀ ਮਕੈਨਿਕ ਹਨ। ਸ਼ਾਹਿਦ ਅਲੀ ਦੀ ਧੀ ਸਾਨੀਆ ਨੈਸ਼ਨਲ ਡਿਫੈਂਸ ਅਕੈਡਮੀ ਦੀ ਪ੍ਰੀਖਿਆ ਵਿਚ ਚੁਣੀ ਗਈ ਹੈ। ਉਸ ਨੂੰ ਫਲਾਇੰਗ ਵਿੰਗ ਵਿਚ ਔਰਤਾਂ ਲਈ ਰਾਖਵੀਆਂ 19 ਸੀਟਾਂ ਵਿਚ ਦੂਜੀ ਥਾਂ ਮਿਲੀ ਹੈ। ਇਸ ਤੋਂ ਪਹਿਲਾਂ ਵੀ ਸਾਨੀਆ ਨੇ ਐੱਨਡੀਏ ਦੀ ਪ੍ਰੀਖਿਆ ਦਿੱਤੀ ਸੀ ਪਰ ਸਫਲ ਨਹੀਂ ਹੋ ਸਕੀ ਸੀ। ਦੂਜੀ ਵਾਰ ਉਸ ਨੇ ਪ੍ਰੀਖਿਆ ਪਾਸ ਕੀਤੀ।
ਸਾਨੀਆ ਨੇ ਪ੍ਰਾਇਮਰੀ ਤੋਂ ਲੈ ਕੇ 10ਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਪੰਡਿਤ ਚਿੰਤਾਮਣੀ ਦੁਬੇ ਇੰਟਰ ਕਾਲਜ ਤੋਂ ਪੂਰੀ ਕੀਤੀ ਹੈ। ਇਸ ਦੇ ਬਾਅਦ 12ਵੀਂ ਤੱਕ ਪੜ੍ਹਾਈ ਗੁਰੂ ਨਾਨਕ ਇੰਟਰ ਕਾਲਜ ਤੋਂ ਹੋਈ। ਸਾਨੀਆ ਸ਼ੁਰੂ ਤੋਂ ਹੀ ਹੁਸ਼ਿਆਰ ਸੀ। ਉਸ ਨੇ 12ਵੀਂ ਵਿਚ ਜ਼ਿਲ੍ਹਾ ਟੌਪ ਕੀਤਾ ਸੀ। ਸਾਨੀਆ ਨੇ ਇਸ ਦੇ ਬਾਅਦ ਸੈਂਚੁਰੀਅਨ ਡਿਫੈਂਸ ਅਕੈਡਮੀ ਤੋਂ ਐੱਨਡੀਏ ਦੀ ਤਿਆਰੀ ਕੀਤੀ ਸੀ।
ਸਾਨੀਆ ਨੇ 10 ਅਪ੍ਰੈਲ 2022 ਨੂੰ ਐੱਨਡੀਏ ਪ੍ਰੀਖਿਆ ਪਾਸ ਕੀਤੀ। ਇਸ ਦੇ ਬਾਅਦ ਨਵੰਬਰ ਵਿਚ ਜਾਰੀ ਲਿਸਟ ਵਿਚ ਉਸ ਦਾ ਵੀ ਨਾਂ ਹੈ। ਉਹ 27 ਦਸੰਬਰ ਨੂੰ ਪੁਣੇ ਦੇ ਖੜਗਵਾਸਲਾ ਵਿਚ ਡਿਊਟੀ ਜੁਆਇਨ ਕਰੇਗੀ। ਸਾਨੀਆ ਨੇ ਬਚਪਨ ਤੋਂ ਹੀ ਏਅਰਫੋਰਸ ਵਿਚ ਜਾਣ ਤੇ ਫਾਈਟਰ ਪਾਇਲਟ ਬਣਨ ਦਾ ਸੁਪਨਾ ਦੇਖਿਆ ਸੀ ਤੇ ਉਸ ਦੀ ਮਿਹਨਤ ਆਖਿਰਕਾਰ ਰੰਗ ਲਿਆਈ।ਉਸ ਦੀ ਕਾਮਯਾਬੀ ‘ਤੇ ਉਸ ਦੇ ਮਾਤਾ-ਪਿਤਾ ਤੋਂ ਇਲਾਵਾ ਪੂਰਾ ਜ਼ਿਲ੍ਹਾ ਮਾਣ ਮਹਿਸੂਸ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: