ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਆਪਣੇ ਕਰੀਅਰ ਦੇ ਆਖਰੀ ਗ੍ਰੈਂਡਸਲੈਮ ਦੇ ਮਿਕਸ ਡਬਲਸ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਬ੍ਰਾਜ਼ੀਲੀਅਨ ਜੋੜੀ ਰਾਫੇਲ ਮਾਟੋਸ ਤੇ ਲੁਈਸਾ ਸਟੇਫਨੀ ਨੇ ਮਿਰਜ਼ਾ ਤੇ ਬੋਪੰਨਾ ਦੀ ਜੋੜੀ ਨੂੰ ਸਿੱਧੇ ਸੈੱਟ ‘ਚ 7-6 ਤੇ 6-2 ਤੋਂ ਹਰਾਇਆ। ਇਸ ਹਾਰ ਦੇ ਬਾਅਦ ਸਾਨੀਆ ਥੋੜ੍ਹੀ ਇਮੋਸ਼ਨਲ ਨਜ਼ਰ ਆਈ ਤੇ ਸਪੀਚ ਦੌਰਾਨ ਉਸ ਦੀਆਂ ਅੱਖਾਂ ਵੀ ਨਮ ਹੋ ਗਈਆਂ।
ਸਾਨੀਆ ਮਿਰਜ਼ਾ ਨੇ 2005 ਵਿਚ ਆਸਟ੍ਰੇਲੀਆ ਓਪਨ ਜ਼ਰੀਏ ਹੀ ਆਪਣੇ ਪ੍ਰੋਫੈਸ਼ਨਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਦਾ ਸਾਹਮਣਾ ਟੈਨਿਸ ਸਟਾਰ ਸੇਰੇਨਾ ਵਿਲੀਅਮਸ ਨਾਲ ਹੋਇਆ ਸੀ। ਸਾਨੀਆ ਨੇ ਕਿਹਾ ਕਿ ਮੈਂ ਅਜੇ ਵੀ ਕਈ ਟੂਰਨਾਮੈਂਟ ਖੇਡਣੇ ਹਨ ਪਰ ਮੇਰੇ ਪ੍ਰੋਫੈਸ਼ਨਲ ਕਰੀਅਰ ਦੀ ਸ਼ੁਰੂਆਤ ਇਥੇ ਮੈਲਬੋਰਨ ਵਿਚ ਹੀ ਹੋਈ ਸੀ।
ਉਨ੍ਹਾਂ ਕਿਹਾ ਕਿ 2005 ਵਿਚ ਇਥੇ ਮੈਲਬੋਰਨ ਵਿਚ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਤੀਜੇ ਰਾਊਂਡ ਵਿਚ ਮੇਰਾ ਸਾਹਮਣਾ ਸੇਰੇਨਾ ਵਿਲੀਅਮਸ ਨਾਲ ਹੋਇਆ ਸੀ। ਜਦੋਂ ਮੈਂ 18 ਸਾਲ ਦੀ ਸੀ। ਮੈਨੂੰ ਇਥੇ ਆਉਣ ਦਾ ਵਾਰ-ਵਾਰ ਮੌਕਾ ਮਿਲਿਆ ਤੇ ਮੈਂ ਇਥੇ ਕਈ ਖਿਤਾਬ ਜਿੱਤੇ ਤੇ ਕਈ ਫਾਈਨਸਲ ਵੀ ਖੇਡੇ। ਇਹ ਮੇਰੇ ਲਈ ਬਹੁਤ ਖਾਸ ਸੀ। ਗ੍ਰੈਂਡ ਸਲੈਮ ਵਿਚ ਕਰੀਅਰ ਦਾ ਅੰਤ ਕਰਨ ਲਈ ਇਸ ਤੋਂ ਬੇਹਤਰ ਕੋਰਟ ਹੋਰ ਕੋਈ ਨਹੀਂ ਹੋ ਸਕਦਾ ਸੀ। ਧੰਨਵਾਦ ਮੈਨੂੰ ਇਥੇ ਘਰ ਵਰਗਾ ਮਹਿਸੂਸ ਕਰਾਉਣ ਲਈ।
ਸਾਨੀਆ ਮਿਰਜ਼ਾ ਤੇ ਰੋਹਨ ਬੋਪੰਨਾ ਦੇ ਫਾਈਨਲ ਮੁਕਾਬਲੇ ਦੀ ਗੱਲ ਕੀਤੀਜਾਵੇ ਤਾਂ ਪਹਿਲੇ ਸੈੱਟ ਦੀ ਸ਼ੁਰੂਆਤ ਦੋ ਗੋਮ ਵਿਚ ਦੋਵੇਂ ਭਾਰਤੀ ਖਿਡਾਰੀ ਥੋੜ੍ਹੇ ਪਿੱਛੇ ਨਜ਼ਰ ਆ ਰਹੇ ਸਨ ਪਰ ਅਗਲੇ ਤਿੰਨ ਗੇਮ ਜਿੱਤ ਕੇ ਇਨ੍ਹਾਂ ਦੋਵਾਂ ਨੇ ਜ਼ੋਰਦਾਰ ਵਾਪਸੀ ਕੀਤੀ। ਭਾਰਤ ਨੂੰ ਇਸ ਤਰ੍ਹਾਂ ਵਾਪਸੀ ਕਰਦਾ ਦੇਖ ਬ੍ਰਾਜ਼ੀਲੀਅਨ ਜੋੜੀ ਨੇ ਵੀ ਆਪਣਾ ਸਰਵਸ਼੍ਰੇਸ਼ਠ ਗੇਮ ਦਿਖਾਇਆ। 54 ਮਿੰਟ ਤੱਕ ਚਲਿਆ ਪਹਿਸਾ ਸੈੱਟ ਟਾਈਬ੍ਰੇਰ ਤੱਕ ਪਹੁੰਚਿਆ ਜਿਥੇ ਰਾਫੇਲ ਤੇ ਲੁਈਸਾ ਨੇ 7-6 ਤੋਂ ਜਿੱਤ ਦਰਜ ਕੀਤੀ।
ਪਹਿਲਾ ਸੈੱਟ ਹਾਰਨ ਦੇ ਬਾਅਦ ਸਾਨੀਆ ਮਿਰਜ਼ਾ ਤੇ ਰੋਹਨ ਬੋਪੰਨਾ ਦਾ ਮਨੋਬਲ ਟੁੱਟ ਗਿਆ। ਦੂਜੇ ਸੈੱਟ ਵਿਚ ਬ੍ਰਾਜ਼ੀਲੀਅਨ ਜੋੜੀ ਨੇ ਇਸ ਦੇ ਪੂਰੀ ਤਰ੍ਹਾਂ ਤੋਂ ਫਾਇਦਾ ਚੁੱਕਦੇ ਹੋਏ ਭਾਰਤ ‘ਤੇ ਦਬਦਬਾ ਬਣਾਏ ਰੱਖਿਆ। ਸਾਨੀਆ ਤੇ ਬੋਪੰਨਾ ਨੂੰ ਦੂਜੇ ਸੈੱਟ ਵਿਚ 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਵੀਡੀਓ ਲਈ ਕਲਿੱਕ ਕਰੋ -: