ਫ਼ਤਹਿਗੜ੍ਹ ਸਾਹਿਬ ਦੇ ਬਲਾਕ ਅਮਲੋਹ ਦੇ ਪਿੰਡ ਬਡਗੁਜਰਾਂ ਦੇ ਸਰਪੰਚ ਬਲਕਾਰ ਸਿੰਘ ਨੇ ਆਤਮਹੱਤਿਆ ਕਰ ਲਈ। ਬਲਕਾਰ ਸਿੰਘ ਨੇ ਖੰਨਾ ਵਿਖੇ ਰੇਲਗੱਡੀ ਆ ਕੇ ਆਤਮਹੱਤਿਆ ਕੀਤੀ। ਪਰਿਵਾਰ ਨੂੰ ਇੱਕ ਸੁਸਾਇਡ ਨੋਟ ਵੀ ਮਿਲਿਆ। ਜਿਸ ਵਿੱਚ ਪਿੰਡ ਦੇ ਕੁੱਝ ਵਿਅਕਤੀਆਂ ਦੇ ਨਾਂ ਲਿਖੇ ਹੋਏ ਹਨ। ਸਰਪੰਚ ਦੇ ਪਰਿਵਾਰ ਵਾਲਿਆਂ ਅਤੇ ਸਰਪੰਚ ਯੂਨੀਅਨ ਨੇ ਸਿਆਸੀ ਬਦਲਾਖ਼ੋਰੀ ਦੇ ਦੋਸ਼ ਲਾਏ। ਰੇਲਵੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।
ਸਰਪੰਚ ਬਲਕਾਰ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਉਸਦੇ ਪਿਤਾ 25 ਸਤੰਬਰ ਤੋਂ ਲਾਪਤਾ ਸਨ। ਅੱਜ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਖੰਨਾ ਵਿਖੇ ਪਤਾ ਲੱਗਿਆ ਕਿ ਰੇਲਵੇ ਪੁਲਿਸ ਨੂੰ 2 ਦਿਨ ਪਹਿਲਾਂ ਅਣਪਛਾਤੀ ਲਾਸ਼ ਮਿਲੀ ਸੀ। ਜੋਕਿ ਉਸਦੇ ਪਿਤਾ ਦੀ ਨਿਕਲੀ। ਉਸਦੇ ਘਰੋਂ ਸੁਸਾਇਡ ਨੋਟ ਮਿਲਿਆ। ਸਰਪੰਚ ਯੂਨੀਅਨ ਪ੍ਰਧਾਨ ਨੇ ਦੱਸਿਆ ਕਿ ਬਲਕਾਰ ਸਿੰਘ ਉਸਨੂੰ ਫੋਨ ਕਰਕੇ ਦੱਸਦਾ ਸੀ ਕਿ ਉਹ ਪਿੰਡ ਦੇ ਕੁਝ ਵਿਅਕਤੀਆਂ ਤੋਂ ਤੰਗ ਹੈ। ਬਲਕਾਰ ਸਿੰਘ ਨਾਲ ਫੋਨ ਉਪਰ ਹੋਈ ਆਖਰੀ ਗੱਲਬਾਤ ਦੀ ਉਸ ਕੋਲ ਰਿਕਾਰਡਿੰਗ ਵੀ ਹੈ ਜੋਕਿ ਪੁਲਿਸ ਨੂੰ ਦਿੱਤੀ ਗਈ ਹੈ। ਯੂਨੀਅਨ ਦੇ ਇੱਕ ਹੋਰ ਆਗੂ ਨੇ ਇਸ ਘਟਨਾ ਨੂੰ ਸਿਆਸੀ ਬਦਲਾਖੋਰੀ ਦੱਸਿਆ।
ਵੀਡੀਓ ਲਈ ਕਲਿੱਕ ਕਰੋ -: