ਮਨੀ ਲਾਂਡਰਿੰਗ ਮਾਮਲੇ ‘ਚ ਗ੍ਰਿਫਤਾਰ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਰਾਊਸ ਐਵੇਨਿਊ ਕੋਰਟ ਵਿਚ ਪੇਸ਼ ਕੀਤਾ ਗਿਆ। ਈਡੀ ਨੇ ਸਤੇਂਦਰ ਜੈਨ ਲਈ 14 ਦਿਨ ਦੀ ਕਸਟੱਡੀ ਦੀ ਮੰਗ ਕੀਤੀ ਜਦੋਂ ਕਿ ਰਾਊਜ ਐਵੇਨਿਊ ਕੋਰਟ ਨੇ ਸਤੇਂਦਰ ਜੈਨ ਨੂੰ 9 ਜੂਨ ਤੱਕ ਈਡੀ ਦੀ ਕਸਟੱਡੀ ਵਿਚ ਭੇਜਣ ਦਾ ਹੁਕਮ ਦਿੱਤਾ।
ਈਡੀ ਵੱਲੋਂ ਤੁਸ਼ਾਰ ਮਹਿਤਾ ਨੇ ਕੋਟ ਨੂੰ ਕਿਹਾ ਹੈ ਕਿ ਫਰਵਰੀ 2015 ਤੋਂ ਮਈ 2017 ਤੱਕ 1.67 ਰੁਪਏ ਇਧਰ-ਉਧਰ ਕੀਤੇ ਗਏ। ਈਡੀ ਨੇ ਕਿਹਾ ਕਿ ਸਾਡੇ ਕੋਲ ਡਾਟਾ ਐਂਟਰੀ ਹੈ ਕਿ ਕਿਵੇਂ ਹਵਾਲਾ ਵਿਚ ਪੈਸਾ ਲਗਾਇਆ ਗਿਆ ਤੇ ਦਿੱਲੀ ਤੋਂ ਕਲਕੱਤਾ ਪੈਸਾ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਸ਼ੈੱਲ ਕੰਪਨੀਆਂ ਕਲਕੱਤਾ ਬੇਸ ਹਨ।
ਜਦੋਂ ਕੋਰਟ ਨੇ ਈਡੀ ਤੋਂ ਪੁੱਛਿਆ ਕਿ 14 ਦਿਨ ਦੀ ਕਸਟੱਡੀ ਕਿਉਂ ਮੰਗ ਰਹੇ ਹਨ ਤਾਂ ਈਡੀ ਨੇ ਕਿਹਾ ਕਿ ਜੋ ਚੈੱਕ ਅਜੇ ਕੈਸ਼ ਨਹੀੰ ਹੋਏ ਹਨ, ਉਨ੍ਹਾਂ ਬਾਰੇ ਜਾਣਕਾਰੀ ਨਿਕਾਲਣੀ ਹੈ। ਨਾਲ ਹੀ ਜੋ ਚੈੱਕ ਮਿਲੇ ਹਨ ਉਹ ਕਿਹੜੇ ਲੋਕਾਂ ਕੋਲ ਹਨ, ਉਨ੍ਹਾਂ ਪੈਸਿਆਂ ਦਾ ਇਸਤੇਮਾਲ ਹਵਾਲਾ ਵਿਚ ਤਾਂ ਨਹੀਂ ਹੋਇਆ। ਈਡੀ ਨੇ ਕਿਹਾ ਕਿ 8 ਕੰਪਨੀਆਂ ਦੇ ਸ਼ੇਅਰ ਖਰੀਦੇ ਗਏ ਸਨ ਜੋ 8 ਕੰਪਨੀਆਂ ਹਨ ਜੋ ਜੈਨ ਨਾਲ ਸਬੰਧ ਰੱਖਦੀਆਂ ਹਨ। ਨਾਲ ਹੀ ਜਿਹੜੀਆਂ 8 ਕੰਪਨੀਆਂ ਤੋਂ ਪੈਸਾ ਟਰਾਂਸਫਰ ਕੀਤਾ ਗਿਆ ਹੈ ਉਸ ਦਾ ਸਰੋਤ ਪਤਾ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦੇਈਏ ਕਿ ਈਡੀ ਨੇ ਕਿਹਾ ਕਿ ਇਸ ਮਾਮਲੇ ਵਿਚ ਸਤੇਂਦਰ ਜੈਨ ਨੂੰ ਅੰਤਰਿਮ ਜ਼ਮਾਨਤ ਵੀ ਨਹੀਂ ਦਿੱਤੀ ਜਾਣੀ ਚਾਹੀਦੀ। ਜੇਕਰ ਸਤੇਂਦਰ ਜੈਨ ਨੂੰ ਜ਼ਮਾਨਤ ਮਿਲੇਗੀ ਤਾਂ ਉਹ ਸਬੂਤਾਂ ਨਾਲ ਛੇੜਛਾੜ ਕਰ ਸਕਦੇ ਹਨ।
ਦੂਜੇ ਪਾਸੇ ਸਤੇਂਦਰ ਜੈਨ ਦੇ ਵਕੀਲ ਐੱਨ. ਹਰਿਹਰਨ ਨੇ ਕੋਰਟ ਵਿਚ ਆਪਣੀ ਦਲੀਲ ਦਿੰਦੇ ਹੋਏ ਕਿਹਾ ਕਿ ਅਸੀਂ ਲਗਾਤਾਰ ਸਹਿਯੋਗ ਕਰ ਰਹੇ ਹਾਂ। ਸਾਰੇ ਕਾਗਜ਼ਾਤ ਦਿਖਾ ਦਿੱਤੇ ਗਏ ਹਨ। ਕਸਟੱਡੀ ਦੀ ਕੀ ਲੋੜ ਹੈ। ਅਸੀਂ ਹਰ ਸਮੇਂ ਹਾਜ਼ਰ ਹਾਂ। ਉਨ੍ਹਾਂ ਕਿਹਾ ਕਿ ਜ਼ਮੀਨ 2011 ਵਿਚ ਖਰੀਦੀ ਗਈ ਸੀ। ਜਾਂਚ ਉਸ ਦੇ ਬਾਅਦ ਦੀ ਹੈ। ਸਤੇਂਦਰ ਜੈਨ ਨੂੰ ਜੋ ਸ਼ੇਅਰ ਮਿਲਿਆ ਉਹ ਕੰਸਲਟੈਂਸੀ ਲਈ ਮਿਲਿਆ, ਉਹ ਆਰਕੀਟੈਕਟ ਹਨ। ਉਸ ਦਾ ਪੈਸਾ ਕੰਪਨੀ ਨੇ ਦਿੱਤਾ। ਨਾਲ ਹੀ ਸਤੇਂਦਰ ਜੈਨ ਦੇ ਵਕੀਲ ਨੇ ਕਿਹਾ ਕਿ 14 ਦਿਨ ਦੇ ਕਸਟੱਡੀ ਦੀ ਕੋਈ ਲੋੜ ਨਹੀਂ ਹੈ। ਇਹ ਮਾਮਲਾ ਸਿੱਧੇ ਜ਼ਮਾਨਤ ਦਾ ਹੈ। ਈਡੀ ਦੇ ਸਾਰੇ ਦੋਸ਼ ਨਿਰਾਧਾਰ ਹਨ।