ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ‘ਚ ਸਤੇਂਦਰ ਜੈਨ ਦੀ ਜ਼ਮਾਨਤ ਪਟੀਸ਼ਨ ‘ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਸੀਬੀਆਈ ਕੋਰਟ ਨੇ ਮਾਮਲੇ ਵਿਚ ਈਡੀ ਅਤੇ ਬਚਾਅ ਪੱਖ ਦੇ ਵਕੀਲ ਦੀਆਂ ਦਲੀਲਾਂ ਸੁਣਨ ਦੇ ਬਾਅਦ ਫੈਸਲੇ ਨੂੰ18 ਜੂਨ ਲਈ ਸੁਰੱਖਿਅਤ ਰੱਖ ਲਿਆ ਹੈ। ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੂੰ ਤਿਹਾੜ੍ਹ ਜੇਲ ਵਿਚ 27 ਜੂਨ ਤੱਕ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।
ਸਤਿੰਦਰ ਜੈਨ ਲਈ ਰਿਮਾਂਡ ਕਾਪੀ ਹਾਸਲ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਨਿਆਂਇਕ ਹਿਰਾਸਤ ਕੋਲਕਾਤਾ ਦੇ ਦੋ ਹਵਾਲਾ ਆਪ੍ਰੇਟਰਾਂ ਜੀਵੇਂਦਰ ਮਿਸ਼ਰਾ ਤੇ ਰਾਜੇਂਦਰ ਬਾਂਸਲ ਦੇ ਰੂਪ ਵਿਚ ਮੰਗੀ ਗਈ ਹੈ ਜਿਨ੍ਹਾਂ ਨੇ ਸਤਿੰਦਰ ਜੈਨ ਦੀਆਂ ਕੰਪਨੀਆਂ ਵਿਚ ਹਾਊਸਿੰਗ ਐਂਟਰੀਆਂ ਪ੍ਰਦਾਨ ਕੀਤੀਆਂ ਗਈਆਂ ਸਨ ਉਸ ਨੇ ਦੋਸ਼ੀ ਤੋਂ ਜਾਨ ਅਤੇ ਨਿੱਜੀ ਆਜ਼ਾਦੀ ਨੂੰ ਖਤਰੇ ਦਾ ਹਵਾਲਾ ਦਿੱਤਾ ਸੀ ਅਤੇ ਦੋਸ਼ੀ ਵੱਲੋਂ ਗਵਾਹਾਂ ਨੂੰ ਪ੍ਰਭਾਵਿਤ ਕਰਨ ਅਤੇ ਉਨ੍ਹਾਂ ਦੀ ਜਾਨ ਨੂੰ ਖਤਰਾ ਪੈਦਾ ਕਰਨ ਦੀ ਸੰਭਾਵਨਾ ਦਾ ਹਵਾਲਾ ਦਿੱਤਾ ਸੀ।
ਰਿਮਾਂਡ ਕਾਪੀ ਵਿੱਚ ਕਿਹਾ ਗਿਆ ਹੈ ਕਿ ਈਡੀ ਦੁਆਰਾ 8 ਸਥਾਨਾਂ ਵਿੱਚ ਕੀਤੇ ਗਏ ਸਰਚ ਅਭਿਆਨ ਦੌਰਾਨ ਵੱਖ-ਵੱਖ ਅਪਰਾਧਕ ਡਿਜੀਟਲ ਸਬੂਤ ਅਤੇ ਰਿਕਾਰਡ/ਦਸਤਾਵੇਜ਼ ਬਰਾਮਦ ਕੀਤੇ ਗਏ ਸਨ ਅਤੇ ਜਾਂਚ ਦੇ ਉਦੇਸ਼ਾਂ ਲਈ ਸਬੰਧਤ ਵਿਅਕਤੀਆਂ ਨੂੰ ਇਨ੍ਹਾਂ ਦਾ ਸਾਹਮਣਾ ਕਰਨ ਦੀ ਲੋੜ ਹੈ।
ਦੱਸ ਦੇਈਏ ਸਤਿੰਦਰ ਜੈਨ ਨੂੰ 30 ਮਈ ਨੂੰ ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ 13 ਜੂਨ ਤੱਕ ਈਡੀ ਦੀ ਹਿਰਾਸਤ ਵਿਚ ਭੇਜ ਦਿੱਤਾ ਗਿਆ। ਸੀਬੀਆਈ ਨੇ ਉਨ੍ਹਾਂ ‘ਤੇ 14 ਫਰਵਰੀ 2015 ਤੋਂ 31 ਮਈ 2017 ਤੱਕ ਆਮਦਨ ਤੋਂ ਵਧ ਜਾਇਦਾਦ ਰੱਖਣ ਦਾ ਦੋਸ਼ ਲਗਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: