ਸਿੰਗਰ ਸਤਿੰਦਰ ਸਰਤਾਜ ਦੇ ਪ੍ਰੋਗਰਾਮ ਵਿਚ ਬੰਬ ਹੋਣ ਦੀ ਸੂਚਨਾ ਨਾਲ ਹੜਕੰਪ ਮਚ ਗਿਆ। ਪ੍ਰੋਗਰਾਮ ਪੱਖੋਵਾਲ ਰੋਡ ਸਥਿਤ ਇੰਡੋਰ ਸਟੇਡੀਅਮ ਵਿਚ ਚੱਲ ਰਿਹਾ ਸੀ। ਇਸ ਦੌਰਾਨ ਕਿਸੇ ਨੇ ਪੁਲਿਸ ਕੰਟਰੋਲ ਰੂਮ ਵਿਚ ਫੋਨ ਕਰਕੇ ਪ੍ਰੋਗਰਾਮ ਵਿਚ ਬੰਬ ਹੋਣ ਦੀ ਸੂਚਨਾ ਦਿੱਤੀ। ਇੰਨਾ ਕਹਿੰਦੇ ਹੀ ਫੋਨ ਕਰਨ ਵਾਲੇ ਨੇ ਫੋਨ ਕੱਟ ਦਿੱਤਾ।
ਪੁਲਿਸ ਵਿਭਾਗ ਹਰਕਤ ਵਿਚ ਆ ਗਿਆ। ਸਟੇਡੀਅਮ ਵਿਚ ਕਾਫੀ ਲੋਕ ਮੌਜੂਦ ਸਨ। ਕਿਸੇ ਤਰ੍ਹਾਂ ਦੀ ਭਗਦੜ ਨਾ ਮਚੇ ਇਸ ਲਈ ਚੁੱਪਚਾਪ ਪੁਲਿਸ ਟੀਮਾਂ ਨੇ ਸਟੇਡੀਅਮ ਦੇ ਆਸ-ਪਾਸ ਸਰਚ ਆਪ੍ਰੇਸ਼ਨ ਚਲਾਇਆ। ਬਾਅਦ ਵਿਚ ਪਤਾ ਲੱਗਾ ਕਿ ਇਹ ਅਫਵਾਹ ਸੀ।
ਪੁਲਿਸ ਨੇ ਕਾਲ ਵਾਲੇ ਨੰਬਰ ਨੂੰ ਟ੍ਰੇਸ ਕਰ ਲਿਆ ਹੈ। ਦੱਸਿਆ ਗਿਆ ਕਿ ਜਿਸ ਨੰਬਰ ਤੋਂ ਕਾਲ ਆਈ ਉਹ ਕਿਸੇ ਆਈਸਕ੍ਰੀਮ ਦੀ ਰੇਹੜੀ ਲਗਾਉਣ ਵਾਲੇ ਦਾ ਸੀ। ਉਸ ਕੋਲ ਕੋਈ ਵਿਅਕਤੀ ਆਈਸਕ੍ਰੀਮ ਖਾਣ ਲਈ ਆਇਆ ਸੀ। ਉਸ ਨੇ ਕਿਸੇ ਬਹਾਨੇ ਤੋਂ ਉਸ ਦਾ ਫੋਨ ਲਿਆ ਤੇ ਪੁਲਿਸ ਕੰਟਰੋਲ ਰੂਮ ‘ਤੇ ਫੋਨ ਕਰ ਦਿੱਤਾ। ਬਾਅਦ ਵਿਚ ਇਹ ਅਫਵਾਹ ਨਿਕਲੀ।
ਇਹ ਵੀ ਪੜ੍ਹੋ : ਅਤੀਕ ਹੱਤਿਆਕਾਂਡ ਦੇ ਬਾਅਦ ਵੱਡਾ ਫੈਸਲਾ, ਸੀਐੱਮ ਯੋਗੀ ਦੀ ਵਧਾਈ ਜਾਵੇਗੀ ਸੁਰੱਖਿਆ
ਇਹ ਗੱਲ ਵੀ ਸਾਹਮਣੇ ਆਈ ਕਿ ਸਰਤਾਜ ਦੇ ਪ੍ਰੋਗਰਾਮ ਦੀਆਂ ਟਿਕਟਾਂ ਕੁਝ ਲੋਕਾਂ ਨੂੰ ਨਹੀਂ ਮਿਲੀਆਂ ਸਨ। ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਇਸੇ ਰੰਜਿਸ਼ ਦੇ ਚੱਲਦਿਆਂ ਕਿਸੇ ਸ਼ਰਾਰਤੀ ਤੱਤ ਨੇ ਇਹ ਹਰਕਤ ਕੀਤੀ। ਏਡੀਸੀਪੀ ਸਮੀਰ ਵਰਮਾ ਦਾ ਕਹਿਣਾ ਹੈ ਕਿ ਇਹ ਕਾਲ ਫੇਕ ਸੀ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: