ਜੇਕਰ ਤੁਸੀਂ LIC ਵਿਚ ਨਿਵੇਸ਼ ਨਾਲ ਹੀ ਬੀਮਾ ਕਵਰ ਕਰਨ ਬਾਰੇ ਸੋਚ ਰਹੇ ਹੋ ਤੇ ਤੁਹਾਡੇ ਕੋਲ ਵੱਧ ਬਜਟ ਨਹੀਂ ਹੈ ਤਾਂ ਇਹ ਸਕੀਮ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਇਹ ਸਕੀਮ ਸਿਰਫ 28 ਰੁਪਏ ਦੀ ਬਚਤ ‘ਤੇ ਤੁਹਾਨੂੰ 2 ਲੱਖ ਰੁਪਏ ਤੱਕ ਦਾ ਬੀਮਾ ਕਵਰ ਦੇ ਰਹੀ ਹੈ। ਇਹ ਸਕੀਮ ਐੱਲ. ਆਈ. ਸੀ. ਨੂੰ ਮਾਈਕ੍ਰੋ ਬਚਤ ਬੀਮਾ ਯੋਜਨਾ ਹੈ, ਜੋ ਸੁਰੱਖਿਆ ਤੇ ਸੇਵਿੰਗ ਲਈ ਇਕ ਬੇਹਤਰੀਨ ਪਲਾਨ ਹੋ ਸਕਦਾ ਹੈ। ਇਹ ਪਲਾਨ ਨਿਵੇਸ਼ਕ ਦੀ ਮੌਤ ਹੋਣ ‘ਤੇ ਪਰਿਵਾਰ ਨੂੰ ਕਵਰ ਦਿੰਦੀ ਹੈ।
ਇਸ ਪਾਲਿਸੀ ਬਾਰੇ ਗੱਲ ਕਰੀਏ ਤਾਂ ਇਸ ਵਿਚ 18 ਤੋਂ 55 ਸਾਲ ਦੇ ਵਿਅਕਤੀ ਇਸ ਪਾਲਿਸੀ ਲਈ ਨਿਵੇਸ਼ ਕਰ ਸਕਦੇ ਹਨ। ਇਸ ਲਈ ਕੋਈ ਮੈਡੀਕਲ ਰਿਪੋਰਟ ਵੀ ਨਹੀਂ ਮੰਗੇ ਜਾਂਦੇ ਹਨ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ 3 ਸਾਲ ਤੱਕ ਪ੍ਰੀਮੀਅਮ ਭਰਦਾ ਹੈ ਤਾਂ ਉਸ ਨੂੰ 6 ਮਹੀਨੇ ਤੱਕ ਪ੍ਰੀਮੀਅਮ ਨਾ ਭਰਨ ਦੀ ਛੋਟ ਦਿੱਤੀ ਜਾਂਦੀ ਹੈ। ਨਾਲ ਹੀ ਪੰਜ ਸਾਲ ਤੱਕ ਪ੍ਰੀਮੀਅਮ ਭਰਨ ‘ਤੇ 2 ਸਾਲ ਦਾ ਆਟੋ ਕਵਰ ਮਿਲਦਾ ਹੈ। ਇਸ ਇੰਸ਼ੋਰੈਂਸ ਪਲਾਨ ਵਿਚ ਵਿਅਕਤੀ ਨੂੰ 50 ਹਜ਼ਾਰ ਤੋਂ 2 ਲੱਖ ਤੱਕ ਦਾ ਬੀਮਾ ਮਿਲਦਾ ਹੈ। ਜੇਕਰ ਕੋਈ ਲੋਨ ਲੈਣਾ ਚਾਹੁੰਦਾ ਹੈ ਤਾਂ ਇਸ ਲਈ ਉਸ ਨੂੰ 3 ਸਾਲ ਤੱਕ ਪ੍ਰੀਮੀਅਮ ਭਰਨਾ ਹੋਵੇਗਾ। ਇਸ ਤਹਿਤ ਤੁਹਾਨੂੰ 10 ਤੋਂ 15 ਸਾਲ ਦਾ ਇੰਸ਼ੋਰੈਂਸ ਪਲਾਨ ਟਰਮ ਦਿੱਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

LIC ਮਾਈਕ੍ਰੋ ਬਚਤ ਇੰਸ਼ੋਰੈਂਸ ਪਾਲਿਸੀ ਵਿਚ ਪ੍ਰੀਮੀਅਮ, ਤਿਮਾਹੀ, ਮਾਸਿਕ, ਸਾਲਾਨਾ ਜਾਂ ਫਿਰ 6 ਮਹੀਨੇ ਦੇ ਆਧਾਰ ‘ਤੇ ਭਰਿਆ ਜਾ ਸਕਦਾ ਹੈ। ਇਸ ਪਾਲਿਸੀ ਤਹਿਤ ਐਕਸੀਡੈਂਟਲ ਬੀਮਾ ਦਾ ਵੀ ਲਾਭ ਦਿੱਤਾ ਜਾ ਸਕਦਾ ਹੈ ਪਰ ਉਸ ਲਈ ਤੁਹਾਨੂੰ ਵੱਖ ਤੋਂ ਪ੍ਰੀਮੀਅਮ ਦਾ ਭੁਗਤਾਨ ਕਰਨਾ ਹੋਵੇਗਾ। ਇਸ ਯੋਜਨਾ ਤਹਿਤ ਜੇਕਰ ਕਿਸੇ ਵਿਅਕਤੀ ਦੀ ਉਮਰ 18 ਸਾਲ ਹੈ ਤਾਂ ਉਸ ਨੂੰ 15 ਸਾਲ ਦੇ ਪਲਾਨ ਲਈ ਪ੍ਰਤੀ ਹਜ਼ਾਰ 51.5 ਰੁਪਏ ਦਾ ਪ੍ਰੀਮੀਅਮ ਦੇਣਾ ਹੋਵੇਗਾ। ਜੇਕਰ 25 ਸਾਲ ਦਾ ਵਿਅਕਤੀ 15 ਸਾਲ ਦੇ ਪਲਾਨ ਲੈਂਦਾ ਹੈ ਤਾਂ 51.60 ਰੁਪਏ ਤੇ 35 ਸਾਲ ਦੇ ਵਿਅਕਤੀ ਨੂੰ 52.20 ਰੁਪਏ ਪ੍ਰਤੀ ਹਜ਼ਾਰ ਰੁਪਏ ‘ਤੇ ਪ੍ਰੀਮੀਅਮ ਦਾ ਭੁਗਤਾਨ ਕਰਨਾ ਹੋਵੇਗਾ।






















