ਪਾਕਿਸਤਾਨ ਦੇ ਸੱਤਾਧਾਰੀ ਗੱਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐਮ) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਈ ਦੇ ਖਿਲਾਫ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਇਸ ਦੀ ਅਗਵਾਈ ਗਠਜੋੜ ਮੁਖੀ ਮੌਲਾਨਾ ਫਜ਼ਲ-ਉਰ-ਰਹਿਮਾਨ ਨੇ ਕੀਤੀ। ਪਹਿਲਾਂ ਇਹ ਧਰਨਾ ਅਣਮਿੱਥੇ ਸਮੇਂ ਲਈ ਸੀ, ਦੇਰ ਰਾਤ ਇਸ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਵਿੱਚ ਪੀਡੀਐਮ ਵਿੱਚ ਸ਼ਾਮਲ ਸਾਰੀਆਂ 13 ਪਾਰਟੀਆਂ ਦੇ ਆਗੂਆਂ ਅਤੇ ਹਜ਼ਾਰਾਂ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਨਵਾਜ਼ ਸ਼ਰੀਫ਼ ਦੀ ਧੀ ਅਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐਮਐਲ-ਐਨ) ਦੀ ਨੇਤਾ ਮਰੀਅਮ ਨਵਾਜ਼ ਨੇ ਕਿਹਾ- ਸਾਡੀ ਸੁਪਰੀਮ ਕੋਰਟ ਅਤੇ ਇਸ ਦੇ ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਸਿਰਫ਼ ਇਮਰਾਨ ਖ਼ਾਨ ਨੂੰ ਇਨਸਾਫ਼ ਦੇ ਰਹੇ ਹਨ। ਉਹ ਇਮਾਨਦਾਰੀ ਨਹੀਂ, ਇਮਰਾਨਦਾਰੀ ਵਿਖਾ ਰਹੇ ਹਨ। ਮੌਲਾਨਾ ਨੇ ਕਿਹਾ- ਜੱਜਾਂ ਨੂੰ ਸਿਆਸਤ ਦਾ ਬਹੁਤ ਸ਼ੌਕ ਹੈ। ਮੇਰੀ ਚੁਣੌਤੀ ਹੈ, ਉਹ ਅਦਾਲਤ ਛੱਡ ਕੇ ਫਿਰ ਸਿਆਤ ਕਰਨ। ਆਓ ਦੇਖੀਏ ਕੀ ਹੁੰਦਾ ਹੈ।
ਮਰੀਅਮ ਨਵਾਜ਼ ਨੇ ਇਮਰਾਨ ਨੂੰ ਤਾਅਨਾ ਮਾਰਿਆ। ਕਿਹਾ- ਸਾਡੇ ਰੇਂਜਰਾਂ ਨੇ ਇਮਰਾਨ ਦੀ ਲੱਤ ਨੂੰ 2 ਘੰਟਿਆਂ ‘ਚ ਠੀਕ ਕਰ ਦਿੱਤਾ ਜੋ 6 ਮਹੀਨਿਆਂ ਤੋਂ ਠੀਕ ਨਹੀਂ ਹੋ ਰਹੀ ਸੀ। ਤੁਰਨਾ ਤਾਂ ਠੀਕ ਹੈ ਪਰ ਹੁਣ ਖਾਨ ਨੇ ਦੌੜਨਾ ਵੀ ਸ਼ੁਰੂ ਕਰ ਦਿੱਤਾ ਹੈ। ਜੇ ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਨੂੰ ਸ਼ਰਮ ਹੈ ਤਾਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਜਦੋਂ ਤੱਕ ਉਹ ਚੀਫ਼ ਜਸਟਿਸ ਹਨ, ਦੇਸ਼ ਵਿੱਚ ਨਿਰਪੱਖ ਚੋਣਾਂ ਨਹੀਂ ਹੋ ਸਕਦੀਆਂ। ਇਮਰਾਨ ਨੇ ਪਾਕਿਸਤਾਨ ਨੂੰ ਜਿੰਨਾ ਨੁਕਸਾਨ ਪਹੁੰਚਾਇਆ ਹੈ, ਓਨਾ ਅੱਤਵਾਦੀਆਂ ਨੇ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ : ਛਾਂਟੀ ਮਗਰੋਂ ਟੇਸਲਾ ਦੀ ਹਾਇਰਿੰਗ ਕਰਨਗੇ ਐਲਨ ਮਸਕ, ਸਟਾਫ ਨੂੰ ਕਰ ਦਿੱਤਾ ਐਲਾਨ!
ਮਰੀਅਮ ਨੇ ਅੱਗੇ ਕਿਹਾ- ਖਾਨ ਦਾ ਕਹਿਣਾ ਹੈ ਕਿ ਪਿੰਕੀ ਪੀਰਨੀ (ਇਮਰਾਨ ਦੀ ਪਤਨੀ ਬੁਸ਼ਰਾ ਬੀਬੀ) ਇੱਕ ਘਰੇਲੂ ਔਰਤ ਹੈ। ਜੇ ਉਹ ਘਰੇਲੂ ਔਰਤ ਹੈ ਤਾਂ ਪਰਦੇ ਪਿੱਛੇ ਰਾਜਨੀਤੀ ਕਿਉਂ ਕਰ ਰਹੀ ਹੈ। ਜਾਦੂ-ਟੂਣੇ ਰਾਹੀਂ ਦੇਸ਼ ਨੂੰ ਚਲਾਉਣ ਵਾਲੇ ਕੋਲ ਅਰਬਾਂ ਰੁਪਏ ਦੀ ਜ਼ਮੀਨ ਕਿਵੇਂ ਆਈ?
ਵੀਡੀਓ ਲਈ ਕਲਿੱਕ ਕਰੋ -: