ਜੰਮੂ-ਕਸ਼ਮੀਰ ਵਿਚ ਪੁਲਿਸ ਨੇ ਅਜਿਹੇ ਠੱਗ ਨੂੰ ਗ੍ਰਿਫਤਾਰ ਕੀਤਾ ਸੀ ਜੋ ਖੁਦ ਨੂੰ PMO ਦਾ ਅਫਸਰ ਦੱਸਦਾ ਸੀ। ਗੁਜਰਾਤ ਦੇ ਰਹਿਣ ਵਾਲੇ ਇਸ ਸ਼ਖਸ ਦਾ ਨਾਂ ਕਿਰਨ ਭਾਈ ਪਟੇਲ ਹੈ। ਉਹ ਖੁਦ ਨੂੰ ਪੀਐੱਮਓ ਦਾ ਐਡੀਸ਼ਨਲ ਡਾਇਰੈਕਟਰ ਦੱਸਦਾ ਸੀ। ਇੰਨਾ ਹੀ ਨਹੀਂ ਠੱਗ ਨੇ ਜ਼ੈੱਡ ਪਲੱਸ ਸਕਿਓਰਿਟੀ, ਬੁਲੇਟਪਰੂਫ ਐੱਸਯੂਵੀ ਦੀਆਂ ਸਹੂਲਤਾਂ ਵੀ ਲਈਆਂ ਹੋਈਆਂ ਸਨ। ਉਹ ਹਮੇਸ਼ਾ ਫਾਈਵ ਸਟਾਰ ਹੋਟਲ ਵਿਚ ਰੁਕਦਾ ਸੀ।
ਸ਼ੱਕ ਹੋਣ ‘ਤੇ ਪੁਲਿਸ ਨੇ ਜਾਂਚ ਕੀਤੀ ਤਾਂ ਉਹ ਫਰਜ਼ੀ ਅਫਸਰ ਨਿਕਲਿਆ। ਉਸ ਨੂੰ 10 ਦਿਨ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਇਸ ਨੂੰ ਸੀਕ੍ਰੇਟ ਰੱਖਿਆ ਗਿਆ। ਹੁਣ ਉਸ ਦੀ ਗ੍ਰਿਫਤਾਰੀ ਦਾ ਖੁਲਾਸਾ ਕੀਤਾ ਗਿਆ।
ਠੱਗ ਨੇ ਟਵਿੱਟਰ ਬਾਇਓ ਵਿਚ ਲਿਖਿਆ ਕਿ ਉਸ ਨੇ Ph.d ਕੀਤੀ ਹੋਈ ਹੈ। ਪੁਲਿਸ ਉਸ ਦੀ ਡਿਗਰੀ ਨੂੰ ਲੈ ਕੇ ਵੀ ਜਾਂਚ ਕਰ ਰਹੀ ਹੈ। ਕਿਰਨ ਪਟੇਲ ਨੇ ਜੰਮੂ-ਕਸ਼ਮੀਰ ਦੀ ਪਹਿਲੀ ਯਾਤਰਾ ਫਰਵਰੀ ਵਿਚ ਕੀਤੀ ਸੀ। ਇਸ ਦੌਰਾਨ ਉਸ ਨੇ ਸਾਰੀਆਂ ਸਰਕਾਰੀ ਸਹੂਲਤਾਂ ਦਾ ਫਾਇਦਾ ਚੁੱਕਿਆ। ਠੱਗ ਨੇ ਆਪਣੇ ਟਵਿੱਟਰ ਹੈਂਡਲ ਵਿਚ ਜੰਮੂ-ਕਸ਼ਮੀਰ ਦੌਰੇ ਦੇ ਕਈ ਵੀਡੀਓ ਪੋਸਟ ਕੀਤੇ ਹਨ। ਉਸ ਦੇ ਨਾਲ ਸੀਆਰਪੀਐੱਫ ਦੇ ਜਵਾਨ ਵੀ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਮਨੀਸ਼ਾ ਗੁਲਾਟੀ ਦੀ ਪਟੀਸ਼ਨ ‘ਤੇ ਫੈਸਲਾ ਸੁਰੱਖਿਅਤ, ਅਹੁਦੇ ਤੋਂ ਹਟਾਏ ਜਾਣ ਦੇ ਹੁਕਮ ਨੂੰ ਦਿੱਤੀ ਸੀ ਚੁਣੌਤੀ
ਕਿਰਨ ਪਟੇਲ ਨੇ ਗੁਜਰਾਤ ਤੋਂ ਵੱਧ ਸੈਲਾਨੀਆਂ ਨੂੰ ਲਿਆਉਣ ਦੇ ਤਰੀਕਿਆਂ ਨੂੰ ਲੈ ਕੇ ਅਧਿਕਾਰੀਆਂ ਨਾਲ ਬੈਠਕਾਂ ਵੀ ਕੀਤੀਆਂ ਸਨ। ਠੱਗ ਬਾਰੇ ਜੇਕੇ ਪੁਲਿਸ ਨੇ ਖੁਫੀਆ ਏਜੰਸੀ ਨੂੰ ਅਲਰਟ ਕੀਤਾ ਸੀ ਇਸ ਦੇ ਬਾਅਦ ਉਸ ‘ਤੇ ਕੜੀ ਨਜ਼ਰ ਰੱਖੀ ਗਈ ਜਿਵੇਂ ਹੀ ਉਹ ਦੁਬਾਰਾ ਜੰਮੂ-ਕਸ਼ਮੀਰ ਦੌਰੇ ‘ਤੇ ਆਇਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਿਰਨ ਭਾਈ ਪਟੇਲ ‘ਤੇ ਆਈਪੀਸੀ ਦੀ ਧਾਰਾ 419 420, 467 468 ਤੇ 471 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: