ਯੂਪੀ ਦੇ ਸੋਨਭਦਰ ਵਿਚ ਹੱਤਿਆ ਦੀ ਸਨਸਨੀਖੇਜ ਵਾਰਦਾਤ ਸਾਹਮਣੇ ਆਈ ਹੈ। ਇਥੇ ਨਸ਼ੇ ਵਿਚ ਧੁੱਤ ਇਕ ਸ਼ਖਸ ਨੇ ਆਪਣੀ ਪਤਨੀ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਤੇ ਬਾਅਦ ਵਿਚ ਲਾਸ਼ ਦੇ ਕੋਲ ਸੌਂ ਗਿਆ। ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।
ਮਿਲੀ ਜਾਣਕਾਰੀ ਮੁਤਾਬਕ 50 ਸਾਲ ਦਾ ਰਾਮ ਪਿਆਰੇ ਭੂਈਆਂ ਕੋਰਚੀ ਟੋਲਾ ਵਿਚ ਰਹਿੰਦਾ ਹੈ। ਬੀਤੀ ਸ਼ਾਮ ਨੂੰ ਉਹ ਨਸ਼ੇ ਵਿਚ ਧੁੱਤ ਹੋ ਕੇ ਘਰ ਪਹੁੰਚਿਆ ਤੇ ਕਿਸੇ ਗੱਲ ਨੂੰ ਲੈ ਕੇ ਪਤਨੀ ਲਲਿਤਾ ਦੇਵੀ ਨਾਲ ਵਿਵਾਦ ਕਰਨ ਲੱਗਾ। ਦੇਖਦੇ ਹੀ ਦੇਖਦੇ ਉਸ ਨੇ ਮਾਰਕੁੱਟ ਸ਼ੁਰੂ ਕਰ ਦਿੱਤੀ। ਉਸ ਨੇ ਡੰਡੇ ਨਾਲ ਪਤਨੀ ਦੇ ਸਿਰ ‘ਤੇ ਕਈ ਵਾਰ ਕੀਤੇ। ਇਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਉਹ ਪਤਨੀ ਦੀ ਲਾਸ਼ ਕੋਲ ਸੌਂ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਗੁਆਂਢੀਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਮਹਿਲਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਤੇ ਹੱਤਿਆ ਵਿਚ ਵਰਤੇ ਗਏ ਡੰਡੇ ਨੂੰ ਬਰਾਮਦ ਕਰ ਲਿਆ। ਨਾਲ ਹੀ ਮੁਲਜ਼ਮ ਪਤੀ ਨੂੰ ਵੀ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ : ਮੋਗਾ : ਪ੍ਰੇਮਿਕਾ ਨੂੰ ਮਿਲਣ ਘਰ ਗਏ ਨੌਜਵਾਨ ਦਾ ਕ.ਤਲ, ਨਹਿਰ ਪਟੜੀ ਕੋਲ ਸੁੱਟ ਦਿੱਤੀ ਲਾ.ਸ਼
ਇਸ ਤੋਂ ਪਹਿਲਾਂ ਵੀ ਅਜਿਹੀ ਹੀ ਸਨਸਨੀਖੇਜ ਵਾਰਦਾਤ ਮਹਾਰਾਸ਼ਟਰ ਦੇ ਪਾਲਘਰ ਤੋਂ ਬੀਤੇ ਮਹੀਨੇ ਆਈ ਸੀ। ਇਥੇ ਇਕ ਸ਼ਖਸ ਨੇ ਪਹਿਲਾਂ ਆਪਣੀ ਪਤਨੀ ਦਾ ਕਤਲ ਕੀਤਾ। ਬਾਅਦ ਵਿਚ ਆਫਿਸ ਜਾ ਕੇ ਕੰਮ ਕੀਤਾ। ਉਥੇ ਸਿੱਧੇ ਪੁਲਿਸ ਸਟੇਸ਼ਨ ਗਿਆ ਤੇ ਸਰੰਡਰ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: