ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਨਰਲ ਬਜਟ ਇਜਲਾਸ ਵਿਚ 2023-24 ਲਈ 1138 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਹੈ। ਬੀਤੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਕੁੱਲ 988 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਸੀ। ਬਜਟ ਦੀ ਖਾਸ ਗੱਲ ਹੈ ਕਿ ਇਹ ਬਜਟ ਦੇਸ਼-ਵਿਦੇਸ਼ ਵਿਚ ਵਸ ਰਹੀ ਸੰਗਤ ਦੇ ਸੁਝਾਵਾਂ ਦੇ ਬਾਅਦ ਤਿਆਰ ਕੀਤਾ ਗਿਆ ਹੈ।
ਬਜਟ ਜਨਰਲ ਸੈਕ੍ਰੇਟਰੀ ਗੁਰਚਰਨ ਸਿੰਘ ਗਰੇਵਾਲ ਨੇ ਪੇਸ਼ ਕੀਤਾ। ਇਸ ਵਾਰ ਜਨਰਲ ਬਜਟ ਵਿਚ ਹਰਿਆਣਾ ਦੇ ਗੁਰਦੁਆਰਿਆਂ ਤੇ ਸਿੱਖਿਆ ਸੰਸਥਾਵਾਂ ਦਾ ਬਜਟ ਸ਼ਾਮਲ ਨਹੀਂ ਕੀਤਾ ਗਿਆ। ਇਸ ਸਬੰਧੀ ਵੱਖ ਤੌਰ ‘ਤੇ 57 ਕਰੋੜ ਰੁਪਏ ਦਾ ਸਪਲੀਮੈਂਟ੍ਰੀ ਬਜਟ ਰੱਖਿਆ ਗਿਆ ਹੈ। ਪੂਰੇ ਬਜਟ ਵਿਚ 32 ਕਰੋੜ ਰੁਪਏ ਦੇ ਆਟੇ ਦਾ ਬਜਟ ਰੱਖਿਆ ਗਿਆ ਹੈ।
SGPC ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਚੱਲ ਰਹੇ ਵਿਵਾਦ ਦੇ ਬਾਅਦ ਇਹ ਪਹਿਲਾ ਬਜਟ ਹੈ। ਹਰਿਆਣਾ ਕਮੇਟੀ ਨੇ ਗੁਰਦੁਆਰਿਆਂ ਦੇ ਕਬਜ਼ੇ ਲੈਣ ਦੇ ਬਾਅਦ 17 ਮਾਰਚ ਨੂੰ ਆਪਣਾ ਪਹਿਲਾ 2023-24 ਦਾ ਵੱਖਰਾ ਬਜਟ ਪੇਸ਼ ਕੀਤਾ ਸੀ। ਇਹ ਬਜਟ 106.5 ਕਰੋੜ ਰੁਪਏ ਦਾ ਸੀ ਜਿਸ ਵਿਚ ਮੁੱਖ ਗੁਰਦੁਆਰਿਆਂ ਵਿਚ ਸਿਹਤ, ਸਿੱਖਿਆ ਤੇ ਹੋਰ ਸਹੂਲਤਾਂ ਨੂੰ ਅਪਗ੍ਰੇਡ ਕਰਨ ਲਈ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੂੰ ਲੈ ਕੇ BJP ਸਾਂਸਦ ਦਾ ਵਿਵਾਦਿਤ ਬਿਆਨ-‘ਵਿਦੇਸ਼ੀ ਮਹਿਲਾ ਤੋਂ ਪੈਦਾ ਵਿਅਕਤੀ ਦੇਸ਼ਭਗਤ ਨਹੀਂ ਹੋ ਸਕਦਾ’
ਐੱਸਜੀਪੀਸੀ ਵੱਲੋਂ ਸਿੱਖ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਆਈਏਐੱਸ ਤੇ ਪੀਸੀਐੱਸ ਦੀ ਟ੍ਰੇਨਿੰਗ ਲਈ ਐਲਾਨੀ ਗਈ ਯੋਜਨਾ ਨੂੰ ਇਸ ਬਜਟ ਵਿਚ 1 ਕਰੋੜ ਰੁਪਏ ਰਿਜ਼ਰਵ ਰੱਖੇ ਗਏ ਹਨ ਤਾਂ ਕਿ ਆਉਣ ਵਾਲੇ ਸਮੇਂ ਵਿਚ ਉਚ ਅਹਿਦਿਆਂ ‘ਤੇ ਸਿੱਖ ਨੌਜਵਾਨ ਵੀ ਪਹੁੰਚ ਸਕਣ। ਸਿਹਤ ਸਹੂਲਤਾਂ ਲਈ 60 ਲੱਖ ਰੁਪਏ ਰਾਖਵੇਂ ਰੱਖੇ ਗਏ ਹਨ। ਸਿੱਖਿਆ ਲਈ 7 ਕਰੋੜ 5 ਲੱਖ ਰੁਪਏ ਖਰਚ ਕੀਤੇ ਜਾਣਗੇ। ਦੇਸ਼ ਵਿਦੇਸ਼ ਵਿਚ ਧਰਮ ਪ੍ਰਚਾਰ ਲਈ 7.09 ਲੱਖ ਤੇ ਬੰਦੀ ਸਿੱਖਾਂ ਦੇ ਪਰਿਵਾਰਾਂ ਨੂੰ 20,000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: