ਲੁਧਿਆਣਾ ਵਿਚ ਗੁਰੂ ਗੋਬਿੰਦ ਸਿੰਘ ਮਾਰਗ ‘ਤੇ ਬਣੇ ਗੇਟ ਨੂੰ ਤੋੜ ਦਿੱਤਾ ਗਿਆ। ਕੇਂਦਰ ਦੀ ਨੈਸ਼ਨਲ ਹਾਈਵੇ ਅਥਾਰਟੀ ਇਸ ਸੜਕ ਦਾ ਵਿਸਤਾਰ ਤੇ ਨਵੀਨੀਕਰਨ ਕਰ ਰਹੀ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੇਟ ਤੋੜਦੇ ਸਮੇਂ ਉਸ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਖੰਡਾ ਸਾਹਿਬ ਦੀ ਹੋਈ ਬੇਅਦਬੀ ‘ਤੇ ਇਤਰਾਜ਼ ਪ੍ਰਗਟਾਇਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਮਾਰਗ ਦਾ ਉਦਘਾਟਨ 1972 ਵਿਚ ਹੋਇਆ ਸੀ ਤੇ ਇਹ ਸਿੱਖ ਵਿਰਾਸਤ ਦਾ ਹਿੱਸਾ ਹੈ। ਇਸ ਮਾਰਗ ਨੂੰ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਐੱਸਜੀਪੀਸੀ ਨੇ ਕਿਹਾ ਕਿ NHAI ਵੱਲੋਂ ਕਰਵਾਏ ਜਾ ਰਹੇ ਵਿਕਾਸ ਦਾ ਸਵਾਗਤ ਕਰਦੇ ਹਾਂ ਪਰ ਸਿੱਖ ਪ੍ਰਤੀਕ ਖੰਡਾ ਤੇ ਗੁਰੂ ਦੇ ਨਾਂ ਦਾ ਅਪਮਾਨ ਨਿੰਦਣਯੋਗ ਹੈ।
ਐੱਸਜੀਪੀਸੀ ਨੇ ਕਿਹਾ ਕਿ ਸਿੱਖ ਧਰਮ ਨਾਲ ਜੁੜੇ ਚਿੰਨ੍ਹਾਂ ਤੇ ਮਰਿਆਦਾ ਦੀ ਪਵਿੱਤਰਤਾ ਬਣਾਏ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਮੀਲ ਪੱਥਰ ਤੇ ਗੇਟ ਨੂੰ ਡੇਗਦੇ ਸਮੇਂ ਇਸ ‘ਤੇ ਲਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਖੰਡਾ ਸਾਹਿਬ ਨੂੰ ਉਤਾਰਿਆ ਜਾਣਾ ਚਾਹੀਦਾ ਸੀਪਰ ਅਜਿਹਾ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਦੀ ਦੂਜੀ ਇੰਟਰਵਿਊ ਮਗਰੋਂ ਜੇਲ੍ਹਾਂ ‘ਚ ਤਲਾਸ਼ੀ, ਕਈ ਮੋਬਾਇਲ ‘ਤੇ ਪਾਬੰਦੀਸ਼ੁਦਾ ਵਸਤੂ ਬਰਾਮਦ
SGPC ਨੇ ਕਿਹਾ ਕਿ ਗੇਟ ਨੂੰ ਡੇਗਦੇ ਸਮੇਂ ਜਿਸ ਨੇ ਵੀ ਸਿੱਖ ਮਰਿਆਦਾ ਦਾ ਉਲੰਘਣ ਕੀਤਾ ਹੈ, ਉਨ੍ਹਾਂ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਵਨਾਵਾਂ ਨਾਲ ਜੁੜੇ ਸਿੱਖ ਪ੍ਰਤੀਕਾਂ ਤੇ ਸਥਾਨਾਂ ਨੂੰ ਸੰਭਾਲਣ ਦੀ ਇਕ ਮਰਿਆਦਾ ਹੁੰਦੀ ਹੈ ਜਿਸ ਦਾ ਪਾਲਣ ਨਹੀਂ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: