ਪਾਕਿਸਤਾਨ ਕ੍ਰਿਕਟ ਟੀਮ ਨੂੰ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਟੀਮ ਦੇ ਸਟਾਰ ਬੱਲੇਬਾਜ਼ ਸ਼ਾਨ ਮਸੂਦ ਨੂੰ ਮੈਲਬਰਨ ਕ੍ਰਿਕਟ ਗਰਾਊਂਡ ਵਿਚ ਨੈੱਟ ਸੈਸ਼ਨ ਦੌਰਾਨ ਸਿਰ ‘ਚ ਸੱਟ ਲੱਗ ਗਈ ਜਿਸ ਦੇ ਬਾਅਦ ਉਨ੍ਹਾਂ ਨੂੰ ਸਕੈਨ ਲਈ ਹਸਪਤਾਲ ਲਿਜਾਇਆ ਗਿਆ ਹੈ। ਮਸੂਦ ਦੇ ਸਿਰ ਦੇ ਸੱਜੇ ਪਾਸੇ ਸੱਟ ਮੁਹੰਮਦ ਨਵਾਜ ਦੇ ਸ਼ਾਟ ਨਾਲ ਲੱਗੀ।
ਪਾਕਿਸਤਾਨ ਕ੍ਰਿਕਟ ਟੀਮ ਟੀ-20 ਵਰਲਡ ਕੱਪ ਵਿਚ ਆਪਣਾ ਪਹਿਲਾ ਮੈਚ 23 ਅਕਤੂਬਰ ਨੂੰ ਭਾਰਤ ਖਿਲਾਫ ਖੇਡੇਗੀ। ਸ਼ਾਨ ਮਸੂਦ ਪਿਛਲੇ ਮਹੀਨੇ ਇੰਗਲੈਂਡ ਖਿਲਾਫ ਸੀਰੀਜ ਵਿਚ ਤੀਜੇ ਨੰਬਰ ‘ਤੇ ਬੱਲੇਬਾਜ਼ੀ ਲਈ ਉਤਰੇ ਸੀ। ਪਾਕਿਸਾਤਨ ਦੀ ਟੀਮ ਵਿਚ ਮਸੂਦ ਦਾ ਮੁਕਾਬਲਾ ਫਖਰ ਜਮਾਂ ਨਾਲ ਹੈ। ਫਖਰ ਵੀ ਹੁਣੇ ਜਿਹੇ ਸੱਟ ਤੋਂ ਉਭਰ ਕੇ ਟੀਮ ਵਿਚ ਪਰਤੇ ਹਨ। ਦੋਵੇਂ ਖਿਡਾਰੀ ਤੀਜੇ ਨੰਬਰ ਦੇ ਦਾਅਵੇਦਾਰ ਹਨ।
ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਸ਼ਾਨ ਮਸੂਦ ਸੱਟ ਲੱਗਣ ਦੇ ਬਾਅਦ ਜ਼ਮੀਨ ‘ਤੇ ਲੇਟੇ ਹੋਏ ਸਨ ਉੁਨ੍ਹਾਂ ਨੂੰ ਚਾਰੋਂ ਪਾਸਿਓਂ ਟੀਮ ਨੇ ਘੇਰਿਆ ਹੋਇਆ ਹੈ। ਟੀਮ ਦਾ ਮੈਡੀਕਲ ਸਟਾਫ ਉਨ੍ਹਾਂ ਨੂੰ ਫਸਟ ਏਡ ਦੇ ਰਿਹਾ ਹੈ। ਬਾਅਦ ਵਿਚ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਕਿ ਪਤਾ ਲੱਗ ਸਕੇ ਕਿ ਉਨ੍ਹਾਂ ਦੀ ਸੱਟ ਕਿੰਨੀ ਗੰਭੀਰ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
33 ਸਾਲਾ ਸ਼ਾਨ ਮਸੂਦ ਨੇ 12 ਟੀ-20 ਇੰਟਰਨੈਸ਼ਨਲ ਮੈਚਾਂ ਵਿਚ ਕੁੱਲ 220 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉੁਨ੍ਹਾਂ ਦਾ ਸਟ੍ਰਾਈਕ ਰੇਟ 125 ਦਾ ਰਿਹਾ ਹੈ। ਮਸ਼ੂਦ ਨੇ ਟੀ-20 ਇੰਟਰਨੈਸ਼ਨਲ ਕ੍ਰਿਕਟ ਵਿਚ ਹੁਣ ਤੱਕ ਦੋ ਅਰਧ ਸੈਂਕੜੇ ਲਗਾਏ ਹਨ।