ਮੁਹਾਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ SOI (ਸੋਈ) ਦੇ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਕੇਸ ਵਿੱਚ ਨਾਮਜ਼ਦ ਸ਼ਗਨਪ੍ਰੀਤ ‘ਤੇ ਪੁਲਿਸ ਜਲਦੀ ਹੀ ਸ਼ਿਕੰਜਾ ਕੱਸ ਸਕਦੀ ਹੈ। ਸ਼ਗਨਪ੍ਰੀਤ, ਜੋ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੈਨੇਜਰ ਸੀ, ਮਿੱਡੂਖੇੜਾ ਦੇ ਕਤਲ ਤੋਂ ਬਾਅਦ ਲਾਰੈਂਸ ਗੈਂਗ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਆਸਟ੍ਰੇਲੀਆ ਭੱਜ ਗਿਆ ਸੀ।
ਮਿੱਡੂਖੇੜਾ ਕਤਲਕਾਂਡ ਦੀ ਜਾਂਚ ਵਿਚ ਪੁਲਿਸ ਜਲਦੀ ਹੀ ਸ਼ਗਨਪ੍ਰੀਤ ਨੂੰ ਭਾਰਤ ਲਿਆਉਣ ਅਤੇ ਉਸ ਤੋਂ ਪੁੱਛਗਿੱਛ ਕਰਨ ਲਈ ਉਸ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕਰ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੰਬੀਹਾ ਗੈਂਗ ਦੇ ਸ਼ੂਟਰਾਂ ਵੱਲੋਂ 7 ਮਈ 2021 ਨੂੰ ਦਿਨ ਦਿਹਾੜੇ ਮਿੱਡੂਖੇੜਾ ਦਾ ਕਤਲ ਕਰ ਦਿੱਤਾ ਗਿਆ ਸੀ।
ਸ਼ਗਨਪ੍ਰੀਤ ਸਿੱਧੂ ਮੂਸੇਵਾਲਾ ਦਾ ਕਰੀਬੀ ਸੀ। ਉਹ ਪਹਿਲਾਂ ਮੂਸੇਵਾਲਾ ਕੋਲ ਰਹਿੰਦਾ ਸੀ। ਮੂਸੇਵਾਲਾ ਦੇ ਸਾਰੇ ਸ਼ੋਅ ਡੀਲ ਕਰਦਾ ਸੀ। ਉਸ ਦਾ ਨਾਂ ਮੋਹਾਲੀ ਵਿੱਚ ਦਿਨ-ਦਿਹਾੜੇ ਮਿੱਡੂਖੇੜਾ ਦੇ ਕਤਲ ਵਿੱਚ ਸਾਹਮਣੇ ਆਇਆ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਜਾਂਚ ਵਿੱਚ ਸ਼ਗਨਪ੍ਰੀਤ ਦਾ ਸਬੰਧ ਮਿੱਡੂਖੇੜਾ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਕੌਸ਼ਲ ਚੌਧਰੀ ਦੇ ਸ਼ਾਰਪ ਸ਼ੂਟਰਾਂ ਨਾਲ ਸੀ।
ਇਹ ਵੀ ਪੜ੍ਹੋ : CM ਮਾਨ ਦਾ ਵੱਡਾ ਫੈਸਲਾ, ਟਰਾਂਸਪੋਰਟ ਵਿਭਾਗ ਦੇ ਨਿੱਜੀ ਆਪ੍ਰੇਟਰਾਂ ਨੂੰ ਟੈਕਸ ਭਰਨ ਦੀ ਛੋਟ ‘ਚ ਕੀਤਾ ਵਾਧਾ
ਸ਼ਗਨਪ੍ਰੀਤ ਨੇ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਉਸ ਨੂੰ ਲਾਰੈਂਸ ਅਤੇ ਗੋਲਡੀ ਬਰਾੜ ਦੇ ਗੈਂਗ ਤੋਂ ਖਤਰਾ ਹੈ ਪਰ ਉਸ ਤੋਂ ਬਾਅਦ ਸ਼ਗਨਪ੍ਰੀਤ ਅਚਾਨਕ ਆਸਟ੍ਰੇਲੀਆ ਚਲੀ ਗਿਆ। ਉਦੋਂ ਤੋਂ ਉਹ ਉਥੇ ਰਹਿ ਰਿਹਾ ਹੈ। ਮੂਸੇਵਾਲਾ ਦੇ ਕਤਲ ਕਰਨ ਵਾਲੇ ਲਾਰੈਂਸ ਗੈਂਗ ਨੂੰ ਇਹ ਵੀ ਸ਼ੱਕ ਹੈ ਕਿ ਸ਼ਗਨਪ੍ਰੀਤ ਦੀ ਆਸਟ੍ਰੇਲੀਆ ਭੱਜਣ ਲਈ ਮੂਸੇਵਾਲਾ ਨੇ ਮਦਦ ਕੀਤੀ ਸੀ।
ਇਹ ਵੀ ਸ਼ੱਕ ਹੈ ਕਿ ਇਸੇ ਦੁਸ਼ਮਣੀ ਕਾਰਨ ਹੀ ਲਾਰੈਂਸ ਗੈਂਗ ਨੇ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ। ਮਿੱਡੂਖੇੜਾ ਦਾ ਕਤਲ ਕਰਨ ਵਾਲੇ ਸ਼ਾਰਪ ਸ਼ੂਟਰਾਂ ਨੂੰ ਸ਼ਗਨਪ੍ਰੀਤ ‘ਤੇ ਲੁਕਣ ਦੀ ਜਗ੍ਹਾ ਦੇਣ ਦਾ ਸ਼ੱਕ ਸੀ।
ਵੀਡੀਓ ਲਈ ਕਲਿੱਕ ਕਰੋ -: