ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਪ੍ਰਸਤਾਵ ਵਿਧਾਨ ਸਭਾ ਵਿਚ ਪੇਸ਼ ਕੀਤਾ ਹੈ। ਇਸ ਤੋਂ ਬਾਅਦ ਪ੍ਰਸਤਾਵ ‘ਤੇ ਚਰਚਾ ਹੋ ਰਹੀ ਹੈ। ਅਕਾਲੀ ਦਲ ਤੇ ਕਾਂਗਰਸ ਨੇ ਇਸ ਨੂੰ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਮਾਨ ਸਰਕਾਰ ਜੋ ਵੀ ਫੈਸਲਾ ਲਵੇਗੀ, ਅਸੀਂ ਪੂਰਾ ਸਾਥ ਦੇਵੇਗਾ।
ਅੱਜ ਬੁਲਾਏ ਗਏ ਵਿਧਾਨ ਸਭਾ ਸੈਸ਼ਨ ਵਿਚ ਹਰਪਾਲ ਚੀਮਾ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਤਿੱਖੀ ਬਹਿਸ ਹੋਈ। ਹਰਪਾਲ ਚੀਮਾ ਪਾਸ ਹੋਏ ਮਤੇ ਦਾ ਸਮਰਥਨ ਕਰਨ ਲਗੇ ਸਨ ਕਿ ਇਸ ਦੌਰਾਨ ਜਦੋਂ ਕਾਂਗਰਸੀ ਵਿਧਾਇਕ ਉਨ੍ਹਾਂ ਨੂੰ ਬੋਲਣ ਤੋਂ ਰੋਕਣ ਲੱਗੇ ਤਾਂ ਹੰਗਾਮਾ ਸ਼ੁਰੂ ਹੋ ਗਿਆ। ਇਸ ਤੋਂ ਹਰਪਾਲ ਚੀਮਾ ਵੀ ਭੜਕ ਉਠੇ ਅਤੇ ਉਨ੍ਹਾਂ ਕਿਹਾ ਕਿ ਧੱਕੇਸ਼ਾਹੀ ਨਹੀਂ ਚੱਲੇਗੀ।
ਵਿਰੋਧੀਆਂ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਇਹ ਪ੍ਰਸਤਾਵ ਪਹਿਲੀ ਅਪ੍ਰੈਲ ਨੂੰ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਨੇ ਅਪ੍ਰੈਲ ਫੂਲ ਦੇ ਬਹਾਨੇ ਸਰਕਾਰ ਨੂੰ ਤਾਅਨੇ ਮਾਰੇ। ਇਸ ਉਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੁੱਦਾ ਕਾਫੀ ਗੰਭੀਰ ਹੈ, ਇਸ ਦਾ ਮਜ਼ਾਕ ਨਹੀਂ ਉਡਾਇਆ ਜਾਣਾ ਚਾਹੀਦਾ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਹੰਗਾਮੇ ਵਿਚ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਕਾਂਗਰਸ ਤੋਂ ਆਪਣੇ ਵਿਰੋਧੀ ਧਿਰ ਦਾ ਨੇਤਾ ਦੱਸਣ ਨੂੰ ਕਿਹਾ ਜਿਸ ਨਾਲ ਕਾਂਗਰਸੀ ਭੜਕ ਗਏ। ਉਸ ਸਮੇਂ ਕਾਂਗਰਸੀ ਵਿਧਾਨ ਵਿੱਤ ਮੰਤਰੀ ਹਰਪਾਲ ਚੀਮਾ ਬੋਲ ਰਹੇ ਸਨ। ਇਸ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਨੇ ਮਾਨ ਦੇ ਪ੍ਰਸਤਾਵ ਦਾ ਸਮਰਥਨ ਕੀਤਾ। ਇਸ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਰੋਕ-ਟੋਕ ਕੀਤੀ ਤਾਂ ਹੰਗਾਮਾ ਸ਼ੁਰੂ ਹੋ ਗਿਆ।
ਇਹ ਵੀ ਪੜ੍ਹੋ : ਜ਼ਮੀਨ ਵੇਚ ਕੇ ਪਤਨੀ ਨੂੰ ਭੇਜਿਆ ਇੰਗਲੈਂਡ, ਲੱਖਾਂ ਰੁਪਏ ਮੰਗਵਾਉਣ ਮਗਰੋਂ ਤੋੜੇ ਸਾਰੇ ਰਿਸ਼ਤੇ, ਸਦਮੇ ਨਾਲ ਪਤੀ ਦੀ ਮੌਤ
ਇਸ ਦੌਰਾਨ ‘ਆਪ’ ਵਿਧਾਇਕ ਅਮਨ ਅਰੋੜਾ ਨੇ ਕਾਂਗਰਸ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਚੰਡੀਗੜ੍ਹ ਨੂੰ ਲੈ ਕੇ ਸਦਨ ਵਿੱਚ 6 ਵਾਰ ਪ੍ਰਸਤਾਵ ਆਇਆ ਹੈ ਪਰ ਇਹ ਪ੍ਰਸਤਾਵ ਕਦੇ ਵੀ ਕਾਂਗਰਸ ਵੱਲੋਂ ਨਹੀਂ ਆਇਆ । ਇਸ ਤੋਂ ਅੱਗੇ ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਦੀ ਸੂਬਾ ਨੇ ਅੱਜ ਤੱਕ ਸਿਰਫ਼ ਮੱਖੀਆਂ ਹੀ ਮਾਰੀਆਂ ਹਨ । ਕਾਂਗਰਸ ਦੀ ਸਰਕਾਰ ਦੌਰਾਨ ਕਦੇ ਵੀ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਪ੍ਰਸਤਾਵ ਨਹੀਂ ਆਇਆ।