ਕਾਂਗਰਸ ਸਾਂਸਦ ਸ਼ਸ਼ੀ ਥਰੂਰ ਨੇ ਹਰਨਾਜ਼ ਸੰਧੂ ਦੀ ਭਾਰਤ ਵਾਪਸੀ ‘ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਤੇ ਸੰਧੂ ਨੂੰ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਦੀ ਵਧਾਈ ਦਿੱਤੀ।
ਥਰੂਰ ਨੇ ਦੱਸਿਆ ਕਿ ਹਰਨਾਜ਼ ਸੰਧੂ ਭਾਰਤ ਵਿਚ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਲਈ ਆਈ ਹੈ ਤੇ ਇਸ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹੈ ਤੇ ਭਾਰਤ ਦੇਸ਼ ਨੂੰ ਵੀ ਆਪਣੀ ਧੀ ‘ਤੇ ਮਾਣ ਹੈ। ਥਰੂਰ ਨੇ ਕਿਹਾ ਕਿ ਹਰਨਾਜ਼ ਸੰਧੂ ਜਿੰਨੀ ਸਟੇਜ ‘ਤੇ ਮਨਮੋਹਕ ਤੇ ਸੁੰਦਰ ਹੈ ਅਸਲੀਅਤ ਵਿਚ ਵੀ ਉਹ ਉਸ ਤਰ੍ਹਾਂ ਹੀ ਹੈ।
ਦੱਸ ਦੇਈਏ ਕਿ 21 ਸਾਲ ਬਾਅਦ ਭਾਰਤ ਦੀ ਧੀ ਨੇ ਇਹ ਖਿਤਾਬ ਜਿੱਤਿਆ ਹੈ। ਹਾਲ ਹੀ ‘ਚ ਚੰਡੀਗੜ੍ਹ ਦੀ ਹਰਨਾਜ਼ ਸੰਧੂ ਨੇ ‘ਮਿਸ ਡੀਵਾ ਮਿਸ ਯੂਨੀਵਰਸ ਇੰਡੀਆ 2021’ ਦਾ ਖਿਤਾਬ ਜਿੱਤਿਆ ਹੈ। ਇਸ ਤੋਂ ਬਾਅਦ ਉਸਨੇ ਮਿਸ ਯੂਨੀਵਰਸ 2021 ਦਾ ਤਾਜ ਜਿੱਤਣ ਲਈ ਸਖਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
70ਵਾਂ ਮਿਸ ਯੂਨੀਵਰਸ ਮੁਕਾਬਲਾ ਇਸ ਸਾਲ 12 ਦਸੰਬਰ ਨੂੰ ਇਜ਼ਰਾਈਲ ਵਿੱਚ ਹੋਇਆ ਸੀ। ਇਸ ਮੁਕਾਬਲੇ ਦੇ ਸ਼ੁਰੂਆਤੀ ਪੜਾਅ ਵਿੱਚ 75 ਤੋਂ ਵੱਧ ਸੁੰਦਰ ਅਤੇ ਪ੍ਰਤਿਭਾਸ਼ਾਲੀ ਔਰਤਾਂ ਨੇ ਹਿੱਸਾ ਲਿਆ ਸੀ, ਪਰ ਤਿੰਨ ਦੇਸ਼ਾਂ ਦੀਆਂ ਔਰਤਾਂ ਨੇ ਟਾਪ 3 ਵਿੱਚ ਥਾਂ ਬਣਾਈ, ਜਿਨ੍ਹਾਂ ਵਿੱਚੋਂ ਇੱਕ ਭਾਰਤ ਦੀ ਹਰਨਾਜ਼ ਸੰਧੂ ਸੀ। ਹਾਲਾਂਕਿ, ਦੱਖਣੀ ਅਫਰੀਕਾ ਅਤੇ ਪੈਰਾਗੁਏ ਦੋਵਾਂ ਨੂੰ ਪਿੱਛੇ ਛੱਡ ਕੇ ਭਾਰਤ ਦੀ ਹਰਨਾਜ਼ ਸੰਧੂ ਨੇ ਬ੍ਰਹਿਮੰਡੀ ਸੁੰਦਰਤਾ ਦਾ ਤਾਜ ਆਪਣੇ ਨਾਂ ਕਰ ਲਿਆ।