ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਇਕ ਪ੍ਰਮਾਣੂ ਸ਼ਕਤੀ ਸੰਪੰਨ ਦੇਸ਼ ਨੂੰ ਆਪਣੀ ਲੜਖੜਾਉਂਦੀ ਅਰਥਵਿਵਸਥਾ ਲਈ ਭੀਖ ਮੰਗਣੀ ਪੈ ਰਹੀ ਹੈ। ਸ਼ਰੀਫ ਪਾਕਿਸਤਾਨ ਪ੍ਰਸ਼ਾਸਨਿਕ ਸੇਵਾ ਦੇ ਪ੍ਰੋਬੇਸ਼ਨਰੀ ਅਧਿਕਾਰੀਆਂ ਦੇ ਪਾਸਿੰਗ-ਆਊਟ ਸਮਾਰੋਹ ਨੂੰ ਸੰਬੋਧਨ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਵਿਦੇਸ਼ੀ ਕਰਜ਼ਾ ਮੰਗਣਾ ਪਾਕਿਸਤਾਨ ਦੀਆਂ ਆਰਥਿਕ ਚੁਣੌਤੀਆਂ ਦਾ ਹੱਲ ਕਰਨ ਦਾ ਸਹੀ ਤਰੀਕਾ ਨਹੀਂ ਹੈ ਕਿਉਂਕਿ ਕਰਜ਼ ਨੂੰ ਵਾਪਸ ਕਰਨਾ ਹੋਵੇਗਾ। ਪਾਕਿਸਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਜ਼ਾ ਮੰਗਣਾ ਉਨ੍ਹਾਂ ਨੂੰ ਸ਼ਰਮਿੰਦਾ ਕਰਦਾ ਹੈ।
ਉਨ੍ਹਾਂ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਦੀ ਆਪਣੀ ਹੁਣੇ ਜਿਹੇ ਯਾਤਰਾ ਦੌਰਾਨ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਨੇ ਪਾਕਿਸਤਾਨ ਨੂੰ ਇਕ ਅਰਬ ਅਮਰੀਕੀ ਡਾਲਰ ਤੇ ਕਰਜ਼ ਦੇਣ ਦਾ ਐਲਾਨ ਕੀਤਾ ਹੈ। ਸ਼ਹਿਬਾਜ਼ ਨੇ ਆਰਥਿਕ ਮਦਦ ਲਈ ਸਾਊਦੀ ਅਰਬ ਦਾ ਵੀ ਧੰਨਵਾਦ ਕੀਤਾ।
ਸੂਤਰਾਂ ਨੇ ਦੱਸਿਆ ਕਿ ਸਾਊਦੀ ਅਧਿਕਾਰੀ ਵਿਦੇਸ਼ੀ ਮੁਦਰਾ ਭੰਡਾਰ ਦੀ ਕਮੀ ਵਿਚ ਪਾਕਿਸਤਾਨ ਵਿਚ ਹੋਰ ਰਕਮ ਜਮ੍ਹਾ ਕਰਨ ਦੀ ਸੰਭਾਵਨਾ ‘ਤੇ ਸਟੱਡੀ ਕਰ ਰਹੇ ਹਨ। ਵਿੱਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਨਿਸ਼ਚਿਤ ਸਿਆਸੀ ਸਥਿਤੀ ਫੈਸਲੇ ਲੈਣ ਦੀ ਪ੍ਰਕਿਰਿਆ ਵਿਚ ਰੁਕਾਵਟ ਪਾ ਰਹੀ ਹੈ। ਇਸ ਨਾਲ ਨੀਤੀ ਨਿਰਮਾਤਾਵਾਂ ਲਈ IMF ਪ੍ਰੋਗਰਾਮ ਲਈ ਮੁਸ਼ਕਲ ਬਦਲ ਚੁਣਨਾ ਮੁਸ਼ਕਲ ਗਿਆ ਹੈ।
ਇਹ ਵੀ ਪੜ੍ਹੋ : ਭਾਰਤ ਨੇ ਵਨਡੇ ‘ਚ ਰਚਿਆ ਇਤਿਹਾਸ, ਸ਼੍ਰੀਲੰਕਾ ਨੂੰ 317 ਦੌੜਾਂ ਤੋਂ ਹਰਾਇਆ, 15 ਸਾਲ ਪੁਰਾਣਾ ਰਿਕਾਰਡ ਤੋੜਿਆ
ਸਰਕਾਰ ਕੋਲ ਕੰਮ ਕਰਨ ਲਈ ਜ਼ਿਆਦਾ ਸਮਾਂ ਨਹੀਂ ਹੈ ਕਿਉਂਕਿ ਪਾਕਿਸਤਾਨ ਦੇ ਸਟੇਟ ਬੈਂਕ ਵਿਚ ਰੱਖੇ ਗਏ ਵਿਦੇਸ਼ੀ ਮੁਦਰਾ ਭੰਡਾਰ ਤੇਜ਼ੀ ਨਾਲ ਘੱਟ ਰਿਹਾ ਹੈ। 6 ਜਨਵਰੀ ਤੱਕ ਐੱਸਪੀਬੀ ਕੋਲ ਮੌਜੂਦਾ ਮੌਜੂਦਾ ਵਿਦੇਸ਼ੀ ਮੁਦਰਾ ਭੰਡਾਰ ਮਹਿਜ਼ 4.3 ਅਰਬ ਡਾਲਰ ਸੀ। ਵਪਾਰਕ ਬੈਂਕਾਂ ਦਾ ਵਿਦੇਸ਼ੀ ਮੁਦਰਾ ਭੰਡਾਰ US 5.8 ਬਿਲੀਅਨ ਅਮਰੀਕੀ ਡਾਲਰ ਰਿਹਾ, ਜਿਸ ਨਾਲ ਦੇਸ਼ ਦਾ ਸੰਚਤ ਭੰਡਾਰ ਲਗਭਗ US 10.18 ਬਿਲੀਅਨ ਅਮਰੀਕੀ ਡਾਲਰ ਬਣ ਗਿਆ। ਪਿਛਲੇ 12 ਮਹੀਨਿਆਂ ਵਿੱਚ SBP ਰਿਜ਼ਰਵ ਵਿੱਚ 12.3 ਬਿਲੀਅਨ ਡਾਲਰ ਦੀ ਗਿਰਾਵਟ ਆਈ ਹੈ। 22 ਜਨਵਰੀ, 2022 ਨੂੰ ਭੰਡਾਰ 16.6 ਬਿਲੀਅਨ ਅਮਰੀਕੀ ਡਾਲਰ ਸੀ, ਜੋ 6 ਜਨਵਰੀ, 2023 ਨੂੰ ਘੱਟ ਕੇ 4.3 ਬਿਲੀਅਨ ਡਾਲਰ ਰਹਿ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: