ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਜਥੇਬੰਦੀ ਸ਼੍ਰੀ ਫਤਹਿਗੜ੍ਹ ਸਾਹਿਬ ਵੱਲੋਂ ਅੱਜ ਖਾਲਸਾਈ ਮਾਰਚ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਸ਼੍ਰੀ ਜੋਤੀ ਸਰੂਪ ਸਾਹਿਬ ਤੱਕ ਕੱਢਿਆ ਗਿਆ।

ਇਸ ਮਾਰਚ ਵਿੱਚ ਵੱਡੀ ਗਿਣਤੀ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ, ਬੰਦੀ ਸਿੰਘ ਰਿਹਾਅ ਕਰੋ। ਐਸ ਜੀ ਪੀ ਸੀ ਦੀ ਜਮਹੂਰੀਅਤ ਬਹਾਲ ਕਰੋ, ਬਰਗਾੜੀ ਵਿੱਚ ਬੇ-ਅਦਬੀਆਂ ਕਰਨ ਵਾਲੇ ਦੋਸ਼ੀਆ ਨੂੰ ਗ੍ਰਿਫਤਾਰ ਕਰੋ।

ਸੰਤ ਜਰਨੈਲ ਭਿੰਡਰਾਂਵਾਲੇ ਜਿੰਦਾਬਾਦ, ਦੀਪ ਸਿੱਧੂ ਜਿੰਦਾਬਾਦ, ਝੂਲਦੇ ਨਿਸ਼ਾਨ ਰਹੇ ਪੰਥ ਮਹਾਂਰਾਜ ਦੇ ਆਦਿ ਨਾਅਰਿਆਂ ਨਾਲ ਸੈਂਟਰ ਅਤੇ ਪੰਜਾਬ ਹਕੂਮਤ ਵੱਲੋ ਸਿੱਖ ਕੌਮ ਨਾਲ ਲਗਾਤਾਰ ਕੀਤੇ ਜਾ ਰਹੇ ਵਿਤਕਰਿਆਂ ਨੂੰ ਰੋਕਣ ਦੀ ਮੰਗ ਕੀਤੀ।
ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “























