ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਹਾਲ ਹੀ ਵਿੱਚ ਲੁਧਿਆਣਾ ਦੇ ਸ਼੍ਰੋਮਣੀ ਰਾਗੀ ਪ੍ਰੋ. ਕਰਤਾਰ ਸਿੰਘ ਨੂੰ ਸਿੱਖ ਪੰਥ ਪ੍ਰਤੀ ਸੇਵਾਵਾਂ ਬਦਲੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਸੀ ਪਰ ਸਿਹਤ ਠੀਕ ਨਾ ਹੋਣ ਕਾਰਨ ਪ੍ਰੋ. ਕਰਤਾਰ ਸਿੰਘ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ। ਇਸ ਲਈ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਹਸਪਤਾਲ ਵਿੱਚ ਜਾ ਕੇ ਇਹ ਸਨਮਾਨ ਸੌਂਪਿਆ। ਪ੍ਰੋ. ਕਰਤਾਰ ਸਿੰਘ ਇਸ ਸਮੇਂ ਹੀਰੋ ਡੀਐਮਸੀ ਹਾਰਟ ਇੰਸਟੀਚਿਊਟ ਲੁਧਿਆਣਾ ਦੇ ਆਈਸੀਯੂ ਵਿੱਚ ਦਾਖਲ ਹਨ।
ਪ੍ਰੋ. ਕਰਤਾਰ ਸਿੰਘ ਨੂੰ ਉਨ੍ਹਾਂ ਦੀਆਂ ਗੁਰਬਾਣੀ ਪ੍ਰਤੀ ਸੇਵਾਵਾਂ ਬਦਲੇ ਵੱਖ-ਵੱਖ ਸੰਸਥਾਵਾਂ ਵੱਲੋਂ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਸੰਗੀਤ ਨਾਟਕ ਅਕਾਦਮੀ ਵੱਲੋਂ ਟੈਗੋਰ ਰਤਨ ਐਵਾਰਡ, ਰਾਸ਼ਟਰਪਤੀ ਵੱਲੋਂ ਪ੍ਰਤਿਭਾ ਦੇਵੀ ਸਿੰਘ ਪਾਟਿਲ ਐਵਾਰਡ, ਲੰਡਨ ਵਿੱਚ ਸਿੱਖ ਲਾਈਫ਼ ਟਾਈਮ ਅਚੀਵਮੈਂਟ ਐਵਾਰਡ, ਪੰਜਾਬੀ ਕਲਚਰਲ ਸੁਸਾਇਟੀ ਵੱਲੋਂ ਸਿੱਖ ਲਾਈਫ਼ ਟਾਈਮ ਅਚੀਵਮੈਂਟ ਐਵਾਰਡ, ਪੰਜਾਬੀ ਯੂਨੀਵਰਸਿਟੀ ਵੱਲੋਂ ਗੁਰਮਤਿ ਸੰਗੀਤ ਸੀਨੀਅਰ ਫੈਲੋਸ਼ਿਪ ਤੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਰਾਗੀ ਐਵਾਰਡ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਗੁਰਬਾਣੀ ਦੇ ਪ੍ਰਮੁੱਖ ਗਾਇਕਾਂ ਵਿੱਚੋਂ ਇੱਕ, ਕਰਤਾਰ ਸਿੰਘ ਨੇ ਗੁਰਬਾਣੀ ਸੰਗੀਤ ਵਿੱਚ ਆਪਣਾ ਕੈਰੀਅਰ ਬਣਾਇਆ ਅਤੇ ਮਾਲਵਾ ਸੈਂਟਰਲ ਕਾਲਜ ਫਾਰ ਐਜੂਕੇਸ਼ਨ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ। ਫਿਰ ਉਹ ਗੁਰੂ ਨਾਨਕ ਗਰਲਜ਼ ਕਾਲਜ, ਲੁਧਿਆਣਾ ਵਿੱਚ ਸੰਗੀਤ ਵਿਭਾਗ ਦੀ ਮੁਖੀ ਵਜੋਂ ਸ਼ਾਮਲ ਹੋ ਗਏ।
ਗੌਰਤਲਬ ਹੈ ਕਿ ਲਗਭਗ 12 ਸਾਲ (1991-2002) ਤੱਕ ਪ੍ਰੋ. ਕਰਤਾਰ ਸਿੰਘ ਨੇ ਪੰਜਾਬ ਵਿੱਚ ਗੁਰਬਾਣੀ ਰਾਗਾਂ ਤੇ ਗੁਰਮਤਿ ਸੰਗੀਤ ਦੇ ਸਰਵੋਤਮ ਕੇਂਦਰ ਜਵੱਦੀ ਟਕਸਾਲ ਵਿਖੇ ਰਾਗੀਆਂ ਨੂੰ ਤੰਤੀ ਰੰਗਾਂ ਦੀ ਸਿਖਲਾਈ ਦਿੱਤੀ। ਵਰਨਣਯੋਗ ਹੈ ਕਿ ਸਿੱਖ ਧਰਮ ਵਿੱਚ ਗੁਰਬਾਣੀ ਦੇ ਸ਼ਬਦ ਕੇਵਲ ਤੰਤੀ ਰਾਗਾਂ ਵਿੱਚ ਹੀ ਗਾਏ ਜਾਂਦੇ ਸਨ ਅਤੇ ਇਸ ਪਰੰਪਰਾ ਨੂੰ ਜਿਉਂਦਾ ਰੱਖਣ ਵਿੱਚ ਪ੍ਰੋਫੈਸਰ ਦਾ ਬਹੁਤ ਵੱਡਾ ਯੋਗਦਾਨ ਹੈ।