ਪਟਿਆਲਾ ਦੇ ਸ਼ਿਵਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ ਨੂੰ ਵੀਡੀਓ ਕਾਲ ਜ਼ਰੀਏ ਪਾਕਿਸਤਾਨ ਦੇ ਇਕ ਨੰਬਰ ਤੋਂ ਬੰਬ ਨਾਲ ਉਡਾਉਣ ਤੇ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਸਿੰਗਲਾ ਨੇ ਦੱਸਿਆ ਕਿ ਵੀਡੀਓ ਕਾਲ ਵਿਚ ਅਣਪਛਾਤੇ ਦੋਸ਼ੀਆਂ ਨੇ ਉਨ੍ਹਾਂ ਨੂੰ ਬੰਬ ਤੱਕ ਦਿਖਾਇਆ ਹੈ। ਸਿੰਗਲਾ ਮੁਤਾਬਕ ਇਸ ਸਬੰਧੀ ਲਿਖਤ ਸ਼ਿਕਾਇਤ ਪਟਿਆਲਾ ਦੇ ਐੱਸਐੱਸਪੀ ਤੇ ਪੰਜਾਬ ਦੇ ਡੀਜੀਪੀ ਤੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ।
ਸਿੰਗਲਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਪਹਿਲਾਂ ਵੀ ਵੱਖ-ਵੱਖ ਨੰਬਰਾਂ ਤੋਂ ਕੱਟੜਪੰਥੀ ਧਮਕੀ ਦੇ ਚੁੱਕੇ ਹਨ ਪਰ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਹਿੰਦੂ ਨੇਤਾਵਾਂ ਦੀ ਸੁਰੱਖਿਆ ਦੀ ਕੋਈ ਪ੍ਰਵਾਹ ਨਹੀਂ ਹੈ ਕਿਉਂਕਿ ਜਿੰਨੀ ਸੁਰੱਖਿਆ 29 ਅਪ੍ਰੈਲ ਨੂੰ ਹੋਈ ਪਟਿਆਲਾ ਹਿੰਸਾ ਤੋਂ ਪਹਿਲਾਂ ਉਨ੍ਹਾਂ ਕੋਲ ਸੀ, ਉਸ ਨੂੰ ਘੱਟ ਕਰ ਦਿੱਤਾ ਗਿਆ ਹੈ ਜਿਸ ਨਾਲ ਉਨ੍ਹਾਂ ਦੀ ਜਾਨ ਨੂੰ ਖਤਰਾ ਵਧ ਗਿਆ ਹੈ।
ਸਿੰਗਲਾ ਨੇ ਦੋਸ਼ ਲਗਾਇਆ ਕਿ ਸਿਆਸੀ ਰੰਜ਼ਿਸ਼ ਕਾਰਨ ਉਨ੍ਹਾਂ ਦੀ ਸੁਰੱਖਿਆ ਘੱਟ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਜੋ ਗੰਨਮੈਨ ਮਿਲੇ ਹਨ ਉਨ੍ਹਾੰ ਨੂੰ ਨਾਲ ਲੈ ਜਾਣ ਲਈ ਲਗਭਗ 10 ਸਾਲ ਤੋਂ ਉਨ੍ਹਾਂ ਕੋਲ ਐਸਕਾਰਟ ਗੱਡੀ ਸੀ ਪਰ ਹੁਣ ਪੰਜਾਬ ਸਰਕਾਰ ਤੇ ਪਟਿਆਲਾ ਪੁਲਿਸ ਨੇ ਇਹ ਐਸਕਾਰਟ ਗੱਡੀ ਲੈ ਲਈ ਹੈ। ਹੁਣ ਇਸ ਨੂੰ ਪਟਿਆਲਾ ਦੇ ਐੱਸਐੱਸਪੀ ਵਰਤ ਰਹੇ ਹਨ। ਸਿਰਫ ਜ਼ਿਲ੍ਹਾ ਪੱਧਰ ਦੇ ਗੰਨਮੈਨ ਹੀ ਸੁਰੱਖਿਆ ਵਿਚ ਤਾਇਨਾਤ ਹਨ। ਇਹ ਸੁਰੱਖਿਆ ਡਿਊਟੀ ਨਹੀਂ ਕਰਦੇ ਹਨ।
ਸਿੰਗਲਾ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਧਮਕੀਆਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਟ੍ਰੇਂਡ ਕਮਾਂਡੋ ਦੀ ਸੁਰੱਖਿਆ ਦਿੱਤੀ ਜਾਵੇ। ਨਾਲ ਹੀ ਕਾਗਜ਼ਾਂ ਵਿਚ ਉਨ੍ਹਾਂ ਦੇ ਨਾਂ ‘ਤੇ ਦਿੱਤੀ ਐਸਕਾਰਟ ਗੱਡੀ ਤੇ ਬੁਲੇਟ ਪਰੂਫ ਗੱਡੀ ਵਾਪਸ ਕੀਤੀ ਜਾਵੇ। ਨਹੀਂ ਤਾਂ ਉਨ੍ਹਾਂ ਦੇ ਤੇ ਉਨ੍ਹਾਂ ਦੇ ਪਰਿਵਾਰ ਦੇ ਜਾਨ-ਮਾਲ ਦੇ ਨੁਕਸਾਨ ਲਈ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਪੰਜਾਬ ਤੇ ਐੱਸਐੱਸਪੀ ਤੇ ਆਈਜੀ ਪਟਿਆਲਾ ਜ਼ਿੰਮੇਵਾਰ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: