ਅਮਰਨਾਥ ਯਾਤਰਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਮਰਨਾਥ ਗੁਫਾ ਵਿਚ ਸ਼ਿਵਲਿੰਗ ਪੂਰੀ ਤਰ੍ਹਾਂ ਪਿਘਲ ਗਿਆ ਹੈ। ਅਜੇ ਅਮਰਨਾਥ ਯਾਤਰਾ 12 ਅਗਸਤ ਤੱਕ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਸ਼ਿਵਲਿੰਗ ਪਿਘਲਣ ਨਾਲ ਸ਼ਰਧਾਲੂ ਦਰਸ਼ਨ ਨਹੀਂ ਕਰ ਸਕਣਗੇ।
ਸ਼ਿਵਲਿੰਗ ਦੇ ਪਿਘਲਣ ਦੇ ਕਈ ਕਾਰਨ ਦੱਸੇ ਜਾ ਰਹੇ ਹਨ। ਇਸ ਦੇ ਪਿੱਛੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਤਾਪਮਾਨ ਵਧਣ ਅਤੇ ਯਾਤਰੀਆਂ ਦੀ ਭੀੜ ਹੋਣ ਦੀ ਵਜ੍ਹਾ ਨਾਲ ਸ਼ਿਵਲਿੰਗ ਪਿਘਲ ਗਿਆ ਹੈ। ਦੂਜੇ ਪਾਸੇ ਬਾਦਲ ਫਟਣ ਤੇ ਅਚਾਨਕ ਹੜ੍ਹ ਆਉਣਾ ਵੀ ਇਸ ਦਾ ਕਾਰਨ ਮੰਨਿਆ ਜਾ ਰਿਹਾ ਹੈ।
ਇਹ ਪਹਿਲੀ ਵਾਰ ਨਹੀਂ ਪਿਛਲੇ ਕਈ ਸਾਲਾਂ ਤੋਂ ਯਾਤਰੀ ਪੂਰੀ ਹੋਣ ਤੋਂ ਪਹਿਲਾਂ ਹੀ ਬਰਫੀਲਾ ਸ਼ਿਵਲਿੰਗ ਪਿਘਲ ਰਿਹਾ ਹੈ। ਹੁਣ ਤੱਕ 1.80 ਲੱਖ ਤੋਂ ਵਧ ਸ਼ਰਧਾਲੂ ਦਰਸ਼ਨ ਦੇ ਚੁੱਕੇ ਹਨ।ਹੁਣ ਜਿਹੇ ਅਮਰਨਾਥ ਵਿਚ ਕੁਦਰਤੀ ਆਫਤ ਆਉਣ ਨਾਲ ਹਾਲਾਤ ਵਿਗੜ ਗਏ ਸਨ। ਬੱਦਲ ਫਟਣ ਨਾਲ 16 ਲੋਕਾਂ ਦੀ ਮੌਤ ਹੋ ਗਈ ਸੀ ਤੇ 40 ਲੋਕ ਜ਼ਖਮੀ ਹੋ ਗਏ ਹਨ। ਯਾਤਰਾ ਦੌਰਾਨ ਕੁਦਰਤੀ ਕਾਰਨਾਂ ਦੀ ਵਜ੍ਹਾ ਨਾਲ 8 ਤੀਰਥ ਯਾਤਰੀਆਂ ਦੀ ਮੌਤ ਹੋ ਗਈ ਹੈ। ਬੱਦਲ ਫਟਣ ਨਾਲ ਆਏ ਹੜ੍ਹ ਵਿਚ ਕਈ ਟੈਂਟ ਵਹਿ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਘਟਨਾ ਦੇ ਬਾਅਦ ਅਮਰਨਾਥ ਯਾਤਰਾ ਪੰਜਤਰਨੀ ਤੋਂ ਸ਼ੁਰੂ ਕੀਤੀ ਗਈ ਸੀ ਮਤਲਬ ਸਾਰੇ ਤੀਰਥ ਯਾਤਰੀ ਪੰਜਤਰਨੀ ਤੋਂ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਲਈ ਪਵਿੱਤਰ ਗੁਫਾ ਤੱਕ ਪਹੁੰਚ ਰਹੇ ਸਨ। ਦਰਸ਼ਨ ਕਰਨ ਦੇ ਬਾਅਦ ਸ਼ਰਧਾਲੂ ਇਸੇ ਰਸਤੇ ਤੋਂ ਵਾਪਸੀ ਕਰ ਰਹੇ ਸਨ।