ਹੁਸ਼ਿਆਰਪੁਰ ‘ਚ ਥਾਣਾ ਬੁੱਲੋਵਾਲ ਦੇ ਐੱਸਐੱਚਓ ਨੂੰ ਦੇਰ ਰਾਤ ਲੋਕਾਂ ਨੇ ਕਮਰੇ ‘ਚ ਕੁੜੀ ਨਾਲ ਰੰਗੇ ਹੱਥੀਂ ਫੜ ਲਿਆ, ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਡੀਐਸਪੀ ਸੁਰਿੰਦਰ ਪਾਲ, ਡੀਐਸਪੀ ਕੁਲਵੰਤ ਸਿੰਘ ਅਤੇ ਡੀਐਸਪੀ ਬ੍ਰਿਜ ਮੋਹਨ, ਐਸਐਚਓ ਨਰਿੰਦਰ ਅਤੇ ਮਹਿਲਾ ਪੁਲੀਸ ਮੌਕੇ ’ਤੇ ਪਹੁੰਚੇ।
ਪੁਲਿਸ ਰਾਤ ਨੂੰ ਪਹਿਲਾਂ ਕੁੜੀ ਨੂੰ ਘਰੋਂ ਕੱਢ ਕੇ ਥਾਣੇ ਲੈ ਗਈ। ਕਰੀਬ ਪੌਣੇ ਘੰਟੇ ਬਾਅਦ ਐਸਐਚਓ ਨੂੰ ਕਮਰੇ ਵਿੱਚੋਂ ਬਾਹਰ ਕੱਢਿਆ ਗਿਆ। ਲੋਕਾਂ ਦਾ ਦੋਸ਼ ਹੈ ਕਿ ਐੱਸਐੱਚਓ ਅਕਸਰ ਕੁੜੀਆਂ ਨੂੰ ਕਮਰੇ ਵਿੱਚ ਲੈ ਕੇ ਆਉਂਦਾ ਹੈ। ਇਸ ਤੋਂ ਇਲਾਕੇ ਦੇ ਲੋਕ ਕਾਫੀ ਪਰੇਸ਼ਾਨ ਸਨ।

ਮਕਾਨ ਮਾਲਕ ਔਰਤ ਗੁਰਦੀਪ ਕੌਰ ਨੇ ਦੱਸਿਆ ਕਿ ਉਹ ਪਹਿਲਾਂ ਵੀ ਐਸਐਚਓ ਪੰਕਜ ਸ਼ਰਮਾ ਖ਼ਿਲਾਫ਼ ਐਸਐਸਪੀ ਨੂੰ ਸ਼ਿਕਾਇਤ ਦੇ ਚੁੱਕੀ ਹੈ। ਇਹ ਅਕਸਰ ਨਵੀਆਂ ਕੁੜੀਆਂ ਨੂੰ ਕਮਰੇ ਵਿੱਚ ਲਿਆਉਂਦਾ ਹੈ ਅਤੇ ਗਲਤ ਕੰਮ ਕਰਦਾ ਹੈ। ਇਲਾਕਾ ਵਾਸੀਆਂ ਦੀ ਸ਼ਿਕਾਇਤ ‘ਤੇ ਜਦੋਂ ਉਸ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਐੱਸਐੱਚਓ ਵੱਲੋਂ ਉਸ ਨੂੰ ਝੂਠਾ ਪਰਚਾ ਪਾਉਣ ਦੀ ਧਮਕੀ ਦਿੱਤੀ ਗਈ।

ਦੇਰ ਸ਼ਾਮ ਇਲਾਕਾ ਵਾਸੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਐੱਸਐੱਚਓ ਕੁੜੀ ਨੂੰ ਲੈ ਕੇ ਆਇਆ ਹੈ। ਪਰਿਵਾਰ ਨਾਲ ਘਰ ਆਈ ਤਾਂ ਘਰ ਥੱਲੇ SHO ਦੀ ਗੱਡੀ ਖੜ੍ਹੀ ਸੀ ਤੇ ਕਮਰੇ ਦਾ ਬੂਹਾ ਬੰਦ ਸੀ। ਉਨ੍ਹਾਂ ਬੂਹਾ ਖੜਕਾਇਆ ਤਾਂ ਐੱਸ.ਐੱਚ.ਓ. ਨੇ ਬੂਹਾ ਨਹੀਂ ਖੋਲ੍ਹਿਆ। ਇਸ ਮਗਰੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਇਹ ਵੀ ਪੜ੍ਹੋ : ਸਾਵਧਾਨ! ਸਾਈਬਰ ਠੱਗ Skip Ad ਤੇ Pop up ਆਪਸ਼ਨ ਨਾਲ ਕਰ ਰਹੇ ਬੈਂਕ ਅਕਾਊਂਟ ਖਾਲੀ
ਪੁਲਿਸ ਨੂੰ ਸੂਚਨਾ ਦੇਣ ‘ਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਡੀਐਸਪੀ ਨੇ ਬੜੀ ਮੁਸ਼ਕਲ ਨਾਲ ਦਰਵਾਜ਼ਾ ਖੋਲ੍ਹਿਆ ਅਤੇ ਪਹਿਲਾਂ ਕੁੜੀ ਨੂੰ ਬਾਹਰ ਕੱਢ ਕੇ ਥਾਣੇ ਭਿਜਵਾਇਆ। ਡੀਐਸਪੀ ਸੁਰਿੰਦਰ ਪਾਲ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਐਸਐਚਓ ਅੰਦਰੋਂ ਕੁੰਡੀ ਨਹੀਂ ਖੋਲ੍ਹ ਰਿਹਾ ਸੀ ਅਤੇ ਲੜਕੀ ਕੁੜੀ ਅੰਦਰ ਆਈ ਹੋਈ ਹੈ। ਪਰਿਵਾਰ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਗਿਆ ਹੈ। ਡੀਐਸਪੀ ਨੇ ਕਿਹਾ ਕਿ ਐਸਐਚਓ ਨੇ ਵੀ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ। ਕੁੜੀ ਨਾਲ ਉਸ ਦਾ ਕੀ ਸਬੰਧ ਹੈ, ਇਹ ਤਾਂ ਜਾਂਚ ‘ਚ ਹੀ ਪਤਾ ਲੱਗੇਗਾ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “























