ਆਈਪੀਐੱਲ ਵਿਚ ਪਲੇਆਫ ਵਿਚ ਪਹੁੰਚਣ ਤੋਂ ਪਹਿਲਾਂ ਸੰਘਰਸ਼ ਕਰ ਰਹੀ ਚੇਨਈ ਸੁਪਰ ਕਿੰਗਸ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਆਲ ਰਾਊਂਡਰ ਰਵਿੰਰ ਜਡੇਟਾ ਸੱਟ ਕਾਰਨ ਆਈਪੀਐੱਲ ਤੋਂ ਬਾਹਰ ਹੋ ਗਏ ਹਨ। ਰਿਪੋਰਟ ਮੁਤਾਬਕ ਰਾਇਲ ਚੈਲੰਜਰਸ ਬੈਂਗਲੂਰ ਨਾਲ ਮੈਚ ਦੌਰਾਨ ਫੀਲਡਿੰਗ ਕਰਦੇ ਹੋਏ ਉਨ੍ਹਾਂ ਨੂੰ ਸੱਟ ਲੱਗ ਗਈ ਸੀ। ਇਸੇ ਕਾਰਨ ਉਹ ਦਿੱਲੀ ਕੈਪੀਟਲਸ ਖਿਲਾਫ ਵੀ ਪਲੇਇੰਗ ਇਲੈਵਨ ਤੋਂ ਬਾਹਰ ਸੀ।
ਚੇਨਈ ਦੇ ਅਜੇ 8 ਅੰਕ ਹਨ ਅਤੇ ਇਸ ਦੇ 3 ਮੈਚ ਅਜੇ ਬਾਕੀ ਹਨ। ਚੇਨਈ ਅਜਿਹੀ ਸਥਿਤੀ ਵਿਚ ਹੈ ਕਿ ਉਸ ਨੂੰ ਬਾਕੀ ਸਾਰੇ ਮੈਚ ਜਿੱਕ ਤੇ 14 ਅੰਕ ਹਾਸਲ ਕਰਨ ਹਨ ਤੇ ਬਾਕੀ ਟੀਮਾਂ ਦੇ ਨਤੀਜਿਆਂ ‘ਤੇ ਵੀ ਨਿਰਭਰ ਰਹਿਣਾ ਹੈ ਕਿਉਂਕਿ 4 ਟੀਮਾਂ ਦੇ 4 ਅੰਕ ਹਨ , ਅਜਿਹੇ ਵਿਚ ਰਨਰੇਟ ਵੀ ਅਹਿਮ ਰਹੇਗਾ।
ਆਈਪੀਐੱਲ ਸ਼ੁਰੂ ਹੋਣ ਤੋਂ 2 ਦਿਨ ਪਹਿਲਾਂ ਮਹਿੰਦਰ ਸਿੰਘ ਧੋਨੀ ਨੇ CSK ਦੀ ਕਪਤਾਨੀ ਰਵਿੰਦਰ ਜਡੇਜਾ ਨੂੰ ਸੌਂਪੀ ਸੀ ਰ 8 ਮੈਚਾਂ ਦੇ ਬਾਅਦ ਹੀ ਜਡੇਜਾ ਨੇ ਫਿਰ ਤੋਂ ਧੋਨੂ ਨੂੰ ਕਪਤਾਨੀ ਸੌਂਪ ਦਿੱਤੀ। ਜਡੇਜਾ ਦੀ ਕਪਤਾਨੀ ਵਿਚ ਟੀਮ ਨੂੰ ਦੋ ਮੈਚਾਂ ਵਿਚ ਜਿੱਤ ਮਿਲੀ ਸੀ।
ਜਡੇਜਾ ਲੀਗ ਦੇ ਮੌਜੂਦਾ ਸੀਜਨ ਵਿਚ CSK ਲਈ ਕਾਫੀ ਮਹਿੰਗੇ ਸਾਬਤ ਹੋਏ ਹਨ। ਫ੍ਰੈਂਚਾਈਜੀ ਨੇ ਉਨ੍ਹਾਂ ਨੂੰ 16 ਕਰੋੜ ਰੁਪਏ ਦੀ ਵੱਡੀ ਰਕਮ ਰਿਟੇਨ ਕੀਤੀ ਸੀ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਟੀਮ ਦੀ ਕਪਤਾਨੀ ਵੀ ਸੌਂਪ ਦਿੱਤੀ ਸੀ ਪਰ ਉੁਹ ਫ੍ਰੈਂਚਾਈਜੀ ਤੇ ਫੈਂਸ ਦੀਆਂ ਉਮੀਦਾਂ ‘ਤੇ ਖਰੇ ਨਹੀਂ ਉਤਰੇ। ਜਡੇਜਾ ਦੀ ਕਪਤਾਨੀ ਵਿਚ CSK ਨੇ 8 ਵਿਚੋਂ 6 ਮੈਚ ਗੁਆਏ। ਇੰਨਾ ਹੀ ਨਹੀਂ, ਜਡੇਜਾ ਦਾ ਪ੍ਰਦਰਸ਼ਨ ਵੀ ਔਸਤ ਹੀ ਰਿਹਾ। ਉਨ੍ਹਾਂ ਨੇ 10 ਮੈਚਾਂ ਵਿਚ ਸਿਰਫ 116 ਦੌੜਾਂ ਹੀ ਬਣਾਈਆਂ ਤੇ ਜਿਥੇ ਗੇਂਦਬਾਜ਼ੀ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਮੈਚਾਂ ਵਿਚ ਜਡੇਜਾ 5 ਵਿਕਟ ਹੀ ਲੈ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: