ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਬਚਤ ਖਾਤਿਆਂ ‘ਤੇ ਮਿਲਣ ਵਾਲੇ ਵਿਆਜ ਵਿਚ ਕਟੌਤੀ ਕੀਤੀ ਹੈ। ਹੁਣ 10 ਲੱਖ ਰੁਪਏ ਤੋਂ ਘੱਟ ਬੇਲੈਂਸ ਵਾਲੇ ਬੈਂਕ ਖਾਤਿਆਂ ਲਈ ਵਿਆਜ ਦਰਾਂ ਨੂੰ 2.75 ਫੀਸਦੀ ਤੋਂ ਘਟਾ ਕੇ 2.70 ਫੀਸਦੀ ਸਾਲਾਨਾ ਕਰ ਦਿੱਤਾ ਗਿਆ ਹੈ। ਉਥੇ 10 ਲੱਖ ਰੁਪਏ ਤੋਂ 500 ਕਰੋੜ ਰੁਪਏ ਦੇ ਵਿਚ ਬੈਲੇਂਸ ‘ਤੇ ਤੁਹਾਨੂੰ 2.75 ਫੀਸਦੀ ਸਾਲਾਨਾ ਵਿਆਜ ਮਿਲੇਗਾ। ਇਸ ‘ਚ ਵੀ 0.05 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਨਵੀਆਂ ਦਰਾਂ 4 ਅਪ੍ਰੈਲ 2022 ਤੋਂ ਲਾਗੂ ਹੋ ਗਈਆਂ ਹਨ।
ਬੈਂਕ ਨੇ ਇਸ ਤੋਂ ਪਹਿਲਾਂ ਵੀ ਫਰਵਰੀ 2022 ਵਿਚ ਵਿਆਜ ਦਰਾਂ ‘ਚ ਕਟੌਤੀ ਕੀਤੀ ਸੀ ਅਤੇ ਇਹ ਦੂਜਾ ਮੌਕਾ ਹੈ ਜਦੋਂ ਬੈਂਕ ਵਿਆਜ ਦਰ ਵਿਚ ਕਟੌਤੀ ਕਰ ਰਿਹਾ ਹੈ। ਫਰਵਰੀ ਵਿਚ 10 ਲੱਖ ਰੁਪਏ ਤੱਕ ਬੈਲੇਂਸ ਵਾਲੇ ਖਾਤਿਆਂ ਲਈ 2.75 ਫੀਸਦੀ ਵਿਆਜ ਦਰ ਕੀਤੀ ਗਈ ਹੈ। ਉਥੇ 10 ਲੱਖ ਰੁਪਏ ਤੋਂ 500 ਰੁਪਏ ਤੋਂ ਘੱਟ ਦੇ ਬਚਤ ਖਾਤਿਆਂ ਲਈ 2.80 ਫੀਸਦੀ ਸਾਲਾਨਾ ਦੀ ਦਰ ਤੋਂ ਵਿਆਜ ਦਿੱਤਾ ਜਾ ਰਿਹਾ ਸੀ। ਇਨ੍ਹਾਂ ਦੋਵਾਂ ਤਰ੍ਹਾਂ ਦੇ ਖਾਤਿਆਂ ‘ਤੇ 0.05 ਫੀਸਦੀ ਵਿਆਜ ਦਰ ‘ਚ ਕਟੌਤੀ ਕੀਤੀ ਗਈ ਸੀ।
ਪੀਐੱਨਬੀ ਨੇ 4 ਅਪ੍ਰੈਲ 2022 ਤੋਂ ਪਾਜੀਟਿਵ ਪੇ ਸਿਸਟਮ ਲਾਗੂ ਕਰ ਦਿੱਤਾ ਹੈ। PNB ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 4 ਅਪ੍ਰੈਲ ਤੋਂ ਚੈੱਕ ਭੁਗਤਾਨ ਲਈ ਵੈਰੀਫਿਕੇਸ਼ਨ ਜ਼ਰੂਰੀ ਹੋਵੇਗਾ। ਇਹ ਬਦਲਾਅ ਚੈੱਕ ਪੇਮੈਂਟ ਨੂੰ ਸੇਫ ਬਣਾਉਣ ਅਤੇ ਬੈਂਕ ਫਰਾਡ ਨੂੰ ਰੋਕਣ ਲਈ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਜੇਕਰ ਗਾਹਕ ਬੈਂਕ ਬ੍ਰਾਂਚ ਜਾਂ ਡਿਜੀਟਲ ਚੈਨਲ ਜ਼ਰੀਏ ਰੁ. 10 ਲੱਖ ਅਤੇ ਉਸ ਤੋਂ ਉਪਰ ਚੈੱਕ ਜਾਰੀ ਕਰਦੇ ਹਨ ਤਾਂ ਪਾਜੀਟਿਵ ਪੇ ਸਿਸਟਮ ਕੰਫਰਮੇਸ਼ਨ ਜ਼ਰੂਰੀ ਹੋਵੇਗਾ। ਗਾਹਕਾਂ ਨੂੰ ਅਕਾਊਂਟ ਨੰਬਰ, ਚੈੱਕ ਨੰਬਰ, ਚੈੱਕ ਅਲਫਾ, ਚੈੱਕ ਡੇਟ, ਚੈੱਕ ਅਮਾਊਂਟ ਤੇ ਲਾਭਪਾਤਰੀ ਦਾ ਨਾਂ ਦੇਣਾ ਹੋਵੇਗਾ।
ਇਨਕਮ ਟੈਕਸ ਐਕਟ ਦੇ ਸੈਕਸ਼ਨ 80TTA ਤਹਿਤ ਬੈਂਕ/ਕੋ-ਆਪ੍ਰੇਟਿਵ ਸੁਸਾਇਟੀ/ਪੋਸਟ ਆਫਿਸ ਦੇ ਸੇਵਿੰਗਸ ਅਕਾਊਂਟ ਦੇ ਮਾਮਲੇ ਵਿਚ ਵਿਆਜ ਤੋਂ ਸਾਲਾਨਾ 10 ਹਜ਼ਾਰ ਰੁਪਏ ਤੱਕ ਦੀ ਆਮਦਨ ਟੈਕਸ ਫ੍ਰੀ ਹੈ ਇਸ ਦਾ ਲਾਭ 60 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਜਾਂ HUF (ਸੰਯੁਕਤ ਹਿੰਦੂ ਪਰਿਵਾਰ) ਨੂੰ ਮਿਲਦਾ ਹੈ। ਨਾਲ ਹੀ ਸੀਨੀਅਰ ਸਿਟੀਜ਼ਨ ਲਈ ਇਹ ਛੋਟ 50 ਹਜ਼ਾਰ ਰੁਪਏ ਹੈ। ਇਸ ਤੋਂ ਵੱਧ ਆਦਮਨ ਹੋਣ ‘ਤੇ TDS ਕੱਟਿਆ ਜਾਂਦਾ ਹੈ।