ਉਤਰਾਖੰਡ ਮਗਰੋਂ ਕਾਂਗਰਸ ਨੇ ਯੂਪੀ ਚੋਣਾਂ ਲਈ ਵੀ ਸਟਾਰ ਪ੍ਰਚਾਰਕਾਂ ਵਿਚੋਂ ਨਵਜੋਤ ਸਿੱਧੂ ਨੂੰ ਬਾਹਰ ਰੱਖਿਆ ਹੈ, ਜਦੋਂ ਕਿ ਸੀ. ਐੱਮ. ਚਰਨਜੀਤ ਚੰਨੀ ਦਾ ਨਾਂ ਦੋਹਾਂ ਲਿਸਟ ਵਿਚ ਸ਼ਾਮਲ ਕੀਤਾ ਗਿਆ ਹੈ।
ਸੂਚੀ ਵਿਚ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਅਜੇ ਕੁਮਾਰ ਲਾਲੂ, ਸ਼੍ਰੀਮਤੀ ਅਰਾਧਨਾ ਮਿਸ਼ਰਾ, ਗੁਲਾਮ ਨਬੀ ਆਜ਼ਾਦ, ਅਸ਼ੋਕ ਗਹਿਲੋਤ, ਭੁਪੇਸ਼ ਬਘੇਲ, ਸਲਮਾਨ ਖੁਰਸ਼ੀਦ, ਪ੍ਰਮੋਦ ਤਿਵਾੜੀ, ਪੀ. ਐੱਲ. ਪੂਨੀਆ, ਰਾਜੀਵ ਸ਼ੁਕਲਾ, ਸਚਿਨ ਪਾਇਲਟ, ਦੀਪੇਂਦਰ ਸਿੰਘ ਹੁੱਡਾ, ਮੁਹੰਮਦ ਅਜ਼ਹਰੂਦੀਨ, ਨਸੀਮੂਦੀਨ ਸਿੱਦਿਕੀ, ਅਰਚਨਾ ਪ੍ਰਮੋਦ ਕ੍ਰਿਸ਼ਨਮ, ਪ੍ਰਦੀਪ ਜੈਨ ਆਦਿੱਤਯ, ਜਫਰ ਅਲੀ ਨਕਵੀ, ਕੇ. ਐੱਲ. ਸ਼ਰਮਾ, ਹਾਰਦਿਕ ਪਟੇਲ, ਇਮਰਾਨ ਪ੍ਰਦਾਪਗੜ੍ਹੀ, ਵਰਸ਼ਾ ਗਾਇਕਵਾੜ, ਸੁਪ੍ਰਿਯਾ, ਰਾਜੇਸ਼ ਤਿਵਾੜੀ, ਸਤਿਆਨਾਰਾਇਣ ਪਟੇਲ, ਤੈਕੁਲ ਆਲਮ, ਪ੍ਰਦੀਪ ਨਰਵਾਲ, ਉਮਾ ਸ਼ੰਕਰ ਪਾਂਡੇ ਤੇ ਰਾਜੀਵ ਪਾਂਡੇ ਨੂੰ ਸ਼ਾਮਲ ਕੀਤਾ ਗਿਆ ਹੈ।
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਅੱਜ ਲੁਧਿਆਣਾ ਵਿਖੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਜਾਣਾ ਹੈ ਤੇ CM ਫੇਸ ਦੇ ਐਲਾਨ ਤੋਂ ਪਹਿਲਾਂ ਹਾਈਕਮਾਨ ਵੱਲੋਂ ਸਿੱਧੂ ਨੂੰ ਨਜ਼ਰਅੰਦਾਜ਼ ਕਰਕੇ ਯੂ. ਪੀ. ਚੋਣਾਂ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਗੌਰਤਲਬ ਹੈ ਕਿ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦੀ ਦੌੜ ਵਿਚ ਸਭ ਤੋਂ ਅੱਗੇ ਹਨ ਤੇ ਕਾਂਗਰਸ ਵੱਲੋਂ ਥੋੜ੍ਹੀ ਦੇਰ ਵਿਚ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਦਿੱਤਾ ਜਾਵੇਗਾ।