ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਸ਼ੂਟਰ ਅੰਕਿਤ ਸਿਰਸਾ ਤੇ ਸਚਿਨ ਭਿਵਾਨੀ ਨੂੰ ਅੱਜ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਮਾਨਸਾ ਪੁਲਿਸ ਨੇ ਉਸ ਦਾ 10 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀ।
ਅਦਾਲਤ ਵੱਲੋਂ ਦੋਵਾਂ ਦੋਸ਼ੀਆਂ ਨੂੰ 8 ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਦੋਵਾਂ ਦੋਸ਼ੀਆਂ ਨੂੰ 23 ਜੁਲਾਈ ਨੂੰ ਫਿਰ ਤੋਂ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਿਸ ਦੀ ਦਲੀਲ ਸੀ ਕਿ ਅੰਕਿਤ ਸਿਰਸਾ ਦੇ ਕੋਲ ਦੋ ਪਿਸਤੌਲਾਂ ਹਨ ਜੋ ਬਰਾਮਦ ਕਰਵਾਉਣੀਆਂ ਹਨ ਤੇ ਸਚਿਨ ਭਿਵਾਨੀ ਤੋਂ ਖਰਚ ਕੀਤੇ ਗਏ ਪੈਸੇ ਤੇ ਕਾਤਲਾਂ ਨੂੰ ਸਾਰੀਆਂ ਸਹੂਲਤਾਂ ਦੇਣ ਬਾਰੇ ਡੂੰਘਾਈ ਨਾਲ ਪੁੱਛਗਿਛ ਕਰਨੀ ਹੈ।
ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਵਿੱਚ ਦੋਵਾਂ ਹੱਥਾਂ ਨਾਲ 6 ਗੋਲੀਆਂ ਚਲਾਉਣ ਵਾਲੇ ਅੰਕਿਤ ਸੇਰਸਾ ਨੇ ਛੋਟੀ ਉਮਰ ਵਿੱਚ ਹੀ ਜੁਰਮ ਦੀ ਦਲਦਲ ਵਿੱਚ ਫਸ ਗਿਆ । ਉਹ 6 ਮਹੀਨੇ ਪਹਿਲਾਂ ਹੀ ਲਾਰੈਂਸ ਗੈਂਗ ਵਿੱਚ ਸ਼ਾਮਿਲ ਹੋਇਆ ਸੀ। ਜਿਸ ਤੋਂ ਬਾਅਦ ਉਹ ਮੋਨੂੰ ਡਾਗਰ ਨਾਲ ਮਿਲਿਆ। ਜਿਸ ਤੋਂ ਬੜਾ ਉਹ ਲਾਰੈਂਸ ਗੈਂਗ ਦਾ ਗੁਰਗਾ ਬਣ ਗਿਆ।
ਜ਼ਿਕਰਯੋਗ ਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਸ਼ਾਰਪ ਸ਼ੂਟਰਾਂ ਪ੍ਰਿਅਵਰਤ ਫੌਜੀ ਅਤੇ ਕਸ਼ਿਸ਼ ਉਰਫ਼ ਕੁਲਦੀਪ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਚੁੱਕੀ ਹੈ । ਉਨ੍ਹਾਂ ਦਾ ਦੂਜੀ ਵਾਰ ਰਿਮਾਂਡ ਲੈ ਕੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ । ਪੁਲਿਸ ਨੂੰ ਯਕੀਨਨ ਪਤਾ ਲੱਗਾ ਕਿ ਮੂਸੇਵਾਲਾ ਨੂੰ ਮਾਰਨ ਲਈ 1 ਕਰੋੜ ਰੁਪਏ ਖਰਚ ਕੀਤੇ ਗਏ ਹਨ । ਜਿਸ ਵਿੱਚੋਂ 5-5 ਲੱਖ ਰੁਪਏ ਸ਼ਾਰਪ ਸ਼ੂਟਰਾਂ ਅਤੇ ਬਾਕੀ ਮਦਦਗਾਰਾਂ ਨੂੰ ਮਿਲੇ । ਪੁਲਿਸ ਹੁਣ ਸ਼ਾਰਪ ਸ਼ੂਟਰਾਂ ਜਗਰੂਪ ਰੂਪਾ, ਮੰਨੂ ਕੁੱਸਾ ਅਤੇ ਦੀਪਕ ਮੁੰਡੀ ਦੀ ਭਾਲ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: