ਅੰਮ੍ਰਿਤਸਰ ਵਿਚ ਇਕ ਵਾਰ ਫਿਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਫਾਇਰਿੰਗ ਵਿਚ ਇਕ ਨੌਜਵਾਨ ਗੰਭੀਰ ਜ਼ਖਮੀ ਹੋਇਆ ਹੈ ਜਿਸ ਨੂੰ ਅਮਨਦੀਪ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਘਟਨਾ ਦੀ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿਚ ਲੈ ਲਿਆ ਹੈ। ਘਟਨਾ ਵਾਲੀ ਥਾਂ ਤੋਂ ਗੋਲੀਆਂ ਦੇ ਖੋਲ ਤੇ ਬੁਲੇਟ ਬਰਾਮਦ ਕੀਤੇ ਹਨ ਜਿਸ ਦੇ ਆਧਾਰ ‘ਤੇ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਘਟਨਾ ਬੀਤੀ ਰਾਤ 11 ਵਜੇ ਲੋਹਗੜ੍ਹ ਦੀ ਹੈ। ਪੀੜਤ ਪਰਿਵਾਰ ਘਰ ਦੇ ਬਾਹਰ ਬੈਠਾ ਹੋਇਆ ਸੀ। ਸੁਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਰਾਤ 11 ਵਜੇ ਨਸ਼ੇ ਦੀ ਹਾਲਤ ਵਿਚ ਇਥੇ ਆਇਆ। ਆਉਂਦੇ ਹੀ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਸਾਰਿਆਂ ਨੇ ਬਚਾਅ ਕੀਤਾ ਤੇ ਝਗੜੇ ਨੂੰ ਸੁਲਝਾ ਮੁਲਜ਼ਮ ਨੂੰ ਘਰ ਭੇਜ ਦਿੱਤਾ।
ਕੁਝ ਸਮੇਂ ਬਾਅਦ ਹਥਿਆਰ ਤੇ ਦੋ ਸਾਥੀਆਂ ਨੂੰ ਲੈ ਕੇ ਲੋਹਗੜ੍ਹ ਘਰ ਦੇ ਬਾਹਰ ਦੁਬਾਰਾ ਆ ਗਿਆ। ਆਉਂਦੇ ਹੀ ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਲਗਭਗ 7 ਰਾਊਂਡ ਫਾਇਰ ਕੀਤੇ। ਜਿਸ ਵਿਚ ਮਾਮਲੇ ਦੇ ਘਰ ਆਇਆ ਗੁਰਪ੍ਰੀਤ ਗੋਪੀ ਦੀ ਛਾਤੀ ‘ਤੇ ਗੋਲੀ ਲੱਗੀ।
ਪੀੜਤ ਪਰਿਵਾਰ ਤੁਰੰਤ ਗੋਪੀ ਨੂੰ ਚੁੱਕ ਕੇ ਹਸਪਤਾਲ ਲੈ ਗਿਆ। ਫਿਲਹਾਲ ਉਸ ਨੂੰ ਅਮਨਦੀਪ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਗੰਭੀਰ ਹੈ। 72 ਘੰਟੇ ਲਈ ਉਸ ਨੂੰ ਆਈਸੀਯੂ ਵਿਚ ਭਰਤੀ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਹੁਣ ਸਤਾਏਗੀ ਤਪਦੀ ਗਰਮੀ! ਹਫਤੇ ‘ਚ 35 ਤੋਂ 45 ਡਿਗਰੀ ਦੇ ਪਾਰ ਜਾਵੇਗਾ ਤਾਪਮਾਨ
SHO ਰੌਬਿਨ ਹੰਸ ਨੇ ਦੱਸਿਆ ਕਿ ਫਾਇਰਿੰਗ ਦੀ ਜਾਣਕਾਰੀ ਮਿਲਣ ਦੇ ਬਾਅਦ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ। ਸੀਸੀਟੀਵੀ ਵਿਚ ਨੌਜਵਾਨ ਫਾਇਰਿੰਗ ਕਰਦੇ ਦਿਖ ਰਹੇ ਹਨ। ਘਟਨਾ ਵਾਲੀ ਥਾਂਤੋਂ ਗੋਲੀਆਂ ਦੇ ਖੋਲ ਬਰਾਮਦ ਕੀਤੇ ਗਏ ਹਨ ਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: