ਏਅਰ ਇੰਡੀਆ ਦੀ ਫਲਾਈਟ ਵਿਚ ਮਹਿਲਾ ‘ਤੇ ਪੇਸ਼ਾਬ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਇਸ ਮਾਮਲੇ ਵਿਚ ਏਅਰ ਇੰਡੀਆ ਨੇ ਚਾਰ ਕੈਬਿਨ ਕਰੂਅ ਤੇ ਇਕ ਪਾਇਲਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਤਤਕਾਲ ਪ੍ਰਭਾਵ ਨਾਲ ਰੋਸਟਰ ਤੋਂ ਹਟਾ ਦਿੱਤਾ ਹੈ। ਏਅਰ ਇੰਡੀਆ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਮੁਲਾਜ਼ਮਾਂ ਦੀ ਭੂਮਿਕਾ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਮਾਮਲੇ ਦੀ ਸਖਤੀ ਨਾਲ ਜਾਂਚ ਕੀਤੀ ਜਾਵੇਗੀ। ਏਅਰ ਇੰਡੀਆ ਇਸ ਮਾਮਲੇ ਨੂੰ ਲੈ ਕੇ ਕਾਫੀ ਚਿੰਤਤ ਹੈ।
ਏਅਰ ਇੰਡੀਆ ਦੀ ਫਲਾਈਟ ਵਿਚ ਨਸ਼ੇ ਵਿਚ ਧੁੱਤ ਹੋ ਕੇ ਮਹਿਲਾ ‘ਤੇ ਪੇਸ਼ਾਬ ਕਰਨ ਵਾਲੇ ਸ਼ੰਕਰ ਮਿਸ਼ਰਾ ਨੂੰ ਦਿੱਲੀ ਪੁਲਿਸ ਨੇ ਬੰਗਲੌਰ ਤੋਂ ਗ੍ਰਿਫਤਾਰ ਕਰ ਲਿਆ ਹੈ। ਮਿਸ਼ਰਾ ਦੀ ਗ੍ਰਿਫਤਾਰੀ ਕਲ ਰਾਤ ਹੋ ਹੈ ਜਿਸ ਨੂੰ ਬੰਗਲੌਰ ਤੋਂ ਦਿੱਲੀ ਲਿਆਂਦਾ ਜਾ ਚੁੱਕਾ ਹੈ ਤੇ ਕੋਰਟ ਸਾਹਮਣੇ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਰਿਸ਼ਭ ਪੰਤ ਦੇ ਫੈਨਸ ਲਈ ਖੁਸ਼ਖਬਰੀ, ਹੋ ਰਹੀ ਰਿਕਵਰੀ, ਗੋਡੇ ਦਾ ਹੋਇਆ ਸਫਲ ਆਪ੍ਰੇਸ਼ਨ
ਦੱਸ ਦੇਈਏ ਕਿ 26 ਨਵੰਬਰ ਨੂੰ ਏਅਰ ਇੰਡੀਆ ਦੀ ਫਲਾਈਟ ਨਿਊਯਾਰਕ ਤੋਂ ਦਿੱਲੀ ਜਾ ਰਹੀ ਸੀ। ਇਸ ਦੌਰਾਨ ਬਿਜਨੈੱਸ ਕਲਾਸ ਵਿਚ ਸਫਰ ਕਰ ਰਹੇ ਸ਼ੰਕਰ ਮਿਸ਼ਰਾ ਨੇ ਨਸ਼ੇ ਵਿਚ ਧੁੱਤ ਹੋ ਕੇ 70 ਸਾਲ ਦੀ ਇਕ ਮਹਿਲਾ ‘ਤੇ ਪੇਸ਼ਾਬ ਕਰ ਦਿੱਤਾ ਸੀ। ਮਹਿਲਾ ਵੱਲੋਂ ਸ਼ਿਕਾਇਤ ਮਿਲਣ ਦੇ ਬਾਅਦ ਵਿਅਕਤੀ ਖਿਲਾਫ ਆਈਪੀਸੀ 354,294, 509 ਤੇ 510 ਤਹਿਤ ਮਾਮਲਾ ਦਰਜ ਕੀਤਾ ਗਿਆ। ਹੁਣ ਇਸ ਮਾਮਲੇ ਵਿਚ ਏਅਰ ਇੰਡੀਆ ਵੀ ਐੈਕਸ਼ਨ ਮੋਡ ‘ਤੇ ਆ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: