ਦਿੱਲੀ ਦੇ ਮਹਿਰੌਲੀ ‘ਚ ਆਪਣੀ ਲਿਵ-ਇਨ-ਪਾਰਟਨਰ ਸ਼ਰਧਾ ਵਾਕਰ ਦਾ ਕਤਲ ਕਰਕੇ ਉਸ ਦੀ ਲਾਸ਼ ਦੇ ਟੋਟੇ-ਟੋਟੇ ਕਰਨ ਵਾਲੇ ਦੋਸ਼ੀ ਆਫਤਾਬ ਪੂਨਾਵਾਲਾ ਬਾਰੇ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ। ਸ਼ਰਧਾ ਵਾਕਰ ਨੂੰ ਮਾਰਨ ਤੋਂ ਪਹਿਲਾਂ ਵੀ ਆਫਤਾਬ ਨੇ ਉਸ ਦੇ ਸਾਹਮਣੇ ਆਪਣੇ ਨਾਪਾਕ ਮਨਸੂਬੇ ਜ਼ਾਹਰ ਕੀਤੇ ਸਨ।
ਸ਼ਰਧਾ ਨੇ 2020 ‘ਚ ਹੀ ਆਪਣੇ ਸਾਥੀ ਆਫਤਾਬ ਖਿਲਾਫ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ‘ਚ ਸ਼ਰਧਾ ਨੇ ਦੋਸ਼ ਲਾਇਆ ਸੀ ਕਿ ਆਫਤਾਬ ਨੇ ਉਸ ਦੇ ਟੋਟੇ-ਟੋਟੇ ਕਰਨ ਦੀ ਧਮਕੀ ਦਿੱਤੀ ਅਤੇ ਉਸ ਨੂੰ ਬਹੁਤ ਕੁੱਟਿਆ।
ਦਰਅਸਲ, ਸਾਲ 2020 ਵਿੱਚ, ਸ਼ਰਧਾ ਨੇ ਮੌਤ ਤੋਂ ਪਹਿਲਾਂ ਹੀ ਨਾਲਸੋਪਾਰਾ ਦੇ ਤੁਲਿੰਜ ਪੁਲਿਸ ਸਟੇਸ਼ਨ ਵਿੱਚ ਆਫਤਾਬ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਖਦਸ਼ਾ ਜ਼ਾਹਰ ਕੀਤਾ ਸੀ ਕਿ ਉਹ ਉਸ ਨੂੰ ਮਾਰ ਕੇ ਉਸ ਦੇ ਟੋਟੇ-ਟੋਟੇ ਕਰ ਦੇਵੇਗਾ। ਇਸ ਸ਼ਿਕਾਇਤ ‘ਚ ਸ਼ਰਧਾ ਨੇ ਆਫਤਾਬ ‘ਤੇ ਕੁੱਟਮਾਰ, ਜਾਨੋਂ ਮਾਰਨ ਦੀ ਕੋਸ਼ਿਸ਼ ਵਰਗੇ ਕਈ ਗੰਭੀਰ ਦੋਸ਼ ਲਾਏ ਸਨ। ਇਸ ਸ਼ਿਕਾਇਤ ਪੱਤਰ ਵਿਚ ਸ਼ਰਧਾ ਨੇ ਇਹ ਵੀ ਕਿਹਾ ਸੀ ਕਿ ਆਫਤਾਬ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ ਅਤੇ ਉਸ ਨੂੰ ਕਈ ਟੁਕੜਿਆਂ ਵਿੱਚ ਕੱਟ ਕੇ ਦੂਰ ਕਰਨ ਦੀ ਵੀ ਧਮਕੀ ਦਿੱਤੀ ਸੀ।
ਸ਼ਿਕਾਇਤ ਪੱਤਰ ਮੁਤਾਬਕ ਸ਼ਰਧਾ ਨੇ ਆਫਤਾਬ ‘ਤੇ ਉਸ ਨੂੰ ਬਲੈਕਮੇਲ ਕਰਨ ਦਾ ਵੀ ਦੋਸ਼ ਲਾਇਆ ਹੈ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ‘ਚ ਸ਼ਰਧਾ ਨੇ ਇਹ ਵੀ ਦੋਸ਼ ਲਾਇਆ ਸੀ ਕਿ ਆਫਤਾਬ 6 ਮਹੀਨਿਆਂ ਤੋਂ ਲਗਾਤਾਰ ਉਸ ਨੂੰ ਕੁੱਟਦਾ ਰਿਹਾ ਸੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। 28 ਨਵੰਬਰ 2020 ਨੂੰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਰਧਾ ਨੇ ਪੁਲਿਸ ਨੂੰ ਇਹ ਸ਼ਿਕਾਇਤ ਪੱਤਰ ਅੰਗਰੇਜ਼ੀ ‘ਚ ਲਿਖਿਆ ਸੀ, ਜਿਸ ‘ਚ ਉਸ ਨੇ ਆਪਣੇ ਮੋਬਾਇਲ ਨੰਬਰ ਤੋਂ ਲੈ ਕੇ ਆਪਣੀ ਸਾਰੀ ਤਕਲੀਫ ਦੱਸੀ ਸੀ।
ਇਹ ਵੀ ਪੜ੍ਹੋ : ਕਰਮਚਾਰੀਆਂ ਦੀ ਛਾਂਟੀ ਨੂੰ ਲੈ ਕੇ Amazon ਨੂੰ ਸੰਮਨ, ਨੋਟਿਸ ਬਗੈਰ ਕੱਢਣਾ ਗੈਰ-ਕਾਨੂੰਨੀ!
ਦਿੱਲੀ ਪੁਲਸ ਮੁਤਾਬਕ ਸ਼ਰਧਾ ਦੇ ਕਤਲ ਦਾ ਦੋਸ਼ੀ ਸਿਰਫ ਆਫਤਾਬ ਪੂਨਾਵਾਲਾ ਹੈ। ਇਲਜ਼ਾਮ ਹੈ ਕਿ ਆਫਤਾਬ ਪੂਨਾਵਾਲਾ ਨੇ 18 ਮਈ ਨੂੰ ਦਿੱਲੀ ਵਿੱਚ ਕਿਰਾਏ ਦੇ ਮਕਾਨ ਵਿੱਚ ਸ਼ਰਧਾ ਵਾਕਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤੀ ਅਤੇ ਫਿਰ ਉਸ ਦੀ ਲਾਸ਼ ਦੇ 35 ਟੁਕੜੇ ਕਰ ਕੇ ਵੱਖ-ਵੱਖ ਥਾਵਾਂ ’ਤੇ ਸੁੱਟ ਦਿੱਤੇ। ਹਾਲਾਂਕਿ, ਉਹ ਪਹਿਲਾਂ ਲਾਸ਼ਾਂ ਦੇ ਟੁਕੜਿਆਂ ਨੂੰ ਲੰਬੇ ਸਮੇਂ ਤੱਕ ਫਰਿੱਜ ਵਿੱਚ ਬੰਦ ਰਖਿਆ ਅਤੇ ਸਮੇਂ-ਸਮੇਂ ‘ਤੇ ਉਨ੍ਹਾਂ ਨੂੰ ਮਹਿਰੌਲੀ ਦੇ ਜੰਗਲੀ ਖੇਤਰ ਵਿੱਚ ਲੁਕਾਉਂਦਾ ਰਿਹਾ। ਇਹ ਸਾਰਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸ਼ਰਧਾ ਦੇ ਪਿਤਾ ਨੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਅਤੇ ਉਸ ਤੋਂ ਬਾਅਦ ਆਫਤਾਬ ਨੂੰ ਪੁਲਸ ਨੇ 12 ਨਵੰਬਰ ਨੂੰ ਗ੍ਰਿਫਤਾਰ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -: