ਦਿੱਲੀ ਪੁਲਿਸ ਦੀ ਟੀਮ ਸ਼ਰਧਾ ਹੱਤਿਆਕਾਂਡ ਦੇ ਮੁੱਖ ਮੁਲਜ਼ਮ ਆਫਤਾਬ ਪੂਨਾਵਾਲਾ ਨੂੰ ਗੁਰੂਗ੍ਰਾਮ ਲੈ ਕੇ ਗਈ। ਪੁਲਿਸ ਆਫਤਾਬ ਨੂੰ ਉਥੇ ਲੈ ਕੇ ਗਈ ਜਿਥੇ ਉਹ ਕੰਮ ਕਰਦਾ ਸੀ ਤੇ ਉਸ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਦੇ ਬਿਆਨ ਦਰਜ ਕੀਤੇ। ਦੋਸ਼ੀ ਨੇ ਪੁੱਛਗਿਛ ਦੌਰਾਨ ਪੁਲਿਸ ਨੂੰ ਦੱਸਿਆ ਸੀ ਕਿ ਹੋ ਸਕਦਾ ਹੈ ਕਿ ਜਦੋਂ ਉਹ ਗੁਰੂਗ੍ਰਾਮ ਦੀ ਨਿੱਜੀ ਆਈਟੀ ਕੰਪਨੀ ਵਿਚ ਕੰਮ ਕਰਨ ਲਈ ਜਾਂਦਾ ਸੀ ਤਾਂ ਉਥੇ ਰਸਤੇ ਵਿਚ ਸ਼ਰਧਾ ਦੇ ਸਰੀਰ ਦੇ ਕੁੱਝ ਹਿੱਸਿਆਂ ਨੂੰ ਸੁੱਟ ਦਿੰਦਾ ਹੋਵੇ।
ਆਫਤਾਬ ਨੇ ਦੱਸਿਆ ਹੈ ਕਿ ਉਸ ਨੇ ਸ਼ਰਧਾ ਦੀ ਲਾਸ਼ ਦੇ ਕਈ ਟੁਕੜੇ ਕਰ ਦਿੱਤੇ ਸਨ ਅਤੇ ਵੱਖ-ਵੱਖ ਥਾਵਾਂ ‘ਤੇ ਸੁੱਟ ਦਿੱਤੇ ਸਨ। ਪੁਲਿਸ ਨੇ ਇੱਕ ਪੈਕਟ ਵੀ ਬਰਾਮਦ ਕੀਤਾ ਹੈ ਜਿਸ ਵਿੱਚ ਇੱਕ ਸਿਰ ਮਿਲਿਆ ਹੈ, ਜੋ ਕਿ ਸ਼ਰਧਾ ਦਾ ਵੀ ਹੋ ਸਕਦਾ ਹੈ। ਇਹ ਪੂਰੀ ਤਰ੍ਹਾਂ ਸੜੀ ਹੋਈ ਹੈ ਅਤੇ ਇਸ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਗੁਰੂਗ੍ਰਾਮ ਦੇ ਡੀਐਲਐਫ ਫੇਜ਼-2 ਵਿੱਚ ਆਫਤਾਬ ਦੇ ਸਾਬਕਾ ਦਫਤਰ ਦੇ ਨੇੜੇ ਜੰਗਲ ਵਿੱਚ ਵੀ ਤਲਾਸ਼ੀ ਲਈ ਗਈ ਹੈ। ਇਸ ਦੌਰਾਨ ਪੁਲਿਸ ਨੇ ਕੁਝ ਟੁਕੜੇ ਵੀ ਬਰਾਮਦ ਕੀਤੇ ਹਨ ਜਿਨ੍ਹਾਂ ਨੂੰ ਉਹ ਕਤਲ ਦਾ ਸਬੂਤ ਮੰਨਦੀ ਹੈ।
ਇਹ ਵੀ ਪੜ੍ਹੋ : ਨਿਊਯਾਰਕ ‘ਚ ਭਾਰੀ ਬਰਫਬਾਰੀ, ਸੜਕਾਂ ‘ਤੇ 6 ਫੁੱਟ ਤੱਕ ਜੰਮੀ ਬਰਫ, 2 ਮੌਤਾਂ, ਲੋਕਾਂ ਨੂੰ ਘਰੋਂ ਨਾ ਨਿਕਲਣ ਦੀ ਅਪੀਲ
ਆਫਤਾਬ ਨੇ ਵੀ ਆਪਣਾ ਬਿਆਨ ਬਦਲ ਲਿਆ ਹੈ ਅਤੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਲਾਸ਼ ਦੇ 17-18 ਟੁਕੜੇ ਕਰ ਦਿੱਤੇ ਸਨ, ਜਦਕਿ ਹੁਣ ਤੱਕ ਉਹ ਪੁਲਿਸ ਨੂੰ 35 ਟੁਕੜੇ ਕਰਨ ਲਈ ਕਹਿ ਰਿਹਾ ਸੀ। ਦਿੱਲੀ ਪੁਲਿਸ ਦੀ ਇੱਕ ਟੀਮ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਮੁੰਬਈ ਵੀ ਗਈ ਹੈ। ਪੁਲਿਸ ਮੁਤਾਬਕ ਆਫਤਾਬ ਪਹਿਲਾਂ ਹੀ ਆਪਣੇ ਫੋਨ ਤੋਂ ਡਾਟਾ ਡਿਲੀਟ ਕਰ ਚੁੱਕਾ ਹੈ ਜੋ ਉਸ ਦੇ ਖਿਲਾਫ ਕੇਸ ਵਿੱਚ ਅਹਿਮ ਸਾਬਤ ਹੋ ਸਕਦਾ ਹੈ। ਪੁਲਿਸ ਨੇ ਫ਼ੋਨ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: